ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ: ਲਾਜਿਸਟਿਕਸ ਕਾਸਟ ਵਿਚ ਵਾਧੇ ਕਾਰਨ 20 ਫ਼ੀਸਦ ਤੱਕ ਵਧੀਆਂ ਕੀਮਤਾਂ

Thursday, Mar 11, 2021 - 06:15 PM (IST)

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ: ਲਾਜਿਸਟਿਕਸ ਕਾਸਟ ਵਿਚ ਵਾਧੇ ਕਾਰਨ 20 ਫ਼ੀਸਦ ਤੱਕ ਵਧੀਆਂ ਕੀਮਤਾਂ

ਨਵੀਂ ਦਿੱਲੀ (ਇੰਟ.) – ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦਾ ਝਟਕਾ ਹੁਣ ਦੇਸ਼ ਦੀ ਬਰਾਮਦ ਨੂੰ ਲੱਗਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਲਾਜਿਸਟਿਕਸ ਕਾਸਟ ਵਧਣ ਕਾਰਣ ਉਨ੍ਹਾਂ ਦੇ ਪ੍ਰੋਡਕਟਸ ਦੀ ਲਾਗਤ ਵੀ ਵਧ ਗਈ ਹੈ, ਜਿਸ ਕਾਰਣ ਉਹ ਗਲੋਬਲ ਮਾਰਕੀਟ ’ਚ ਮੁਕਾਬਲੇਬਾਜ਼ ਹੁੰਦੇ ਜਾ ਰਹੇ ਹਨ।

ਮਹਾਮਾਰੀ ਦੇ ਅਸਰ ਤੋਂ ਪਹਿਲਾਂ ਹੀ ਸਮੁੰਦਰੀ ਅਤੇ ਹਵਾਈ ਮਾਲ-ਭਾੜੇ ’ਚ ਤਕਰੀਬਨ ਤਿੰਨ ਗੁਣਾ ਵਾਧਾ ਹੋ ਚੁੱਕਾ ਹੈ। ਹੁਣ ਘਰੇਲੂ ਮਾਲ-ਭਾੜੇ ’ਚ ਲਗਭਗ 20 ਫੀਸਦੀ ਵਾਧੇ ਕਾਰਣ ਬਰਾਮਦਕਾਰ ਬੇਹੱਦ ਪ੍ਰੇਸ਼ਾਨ ਹਨ। ਗਾਰਮੈਂਟ ਤੋਂ ਲੈ ਕੇ ਹੈਂਡੀਕ੍ਰਾਫਟ ਤੱਕ ਬਰਾਮਦ ਕਰਨ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲਾਜਿਸਟਿਕਸ ਕਾਸਟ ’ਚ ਹੋਏ ਭਾਰੀ ਵਾਧੇ ਕਾਰਣ ਕੀਮਤਾਂ ’ਤੇ ਲਗਭਗ 20 ਫੀਸਦੀ ਦਾ ਅਸਰ ਹੋਇਆ ਹੈ। ਅਜਿਹੇ ’ਚ ਉਹ ਕੀਮਤਾਂ ਦੇ ਲਿਹਾਜ ਨਾਲ ਖਰੀਦਦਾਰਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਪਾ ਰਹੇ ਹਨ।

ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ

ਫਿਊਲ ਕਾਸਟ ਨੂੰ ਲੈ ਕੇ ਸਰਕਾਰ ਤੁਰੰਤ ਦਖਲ ਦੇਵੇ

ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜੋ ਸ਼ਿਪਮੈਂਟ ਏਅਰ ਕਾਰਗੋ ਤੋਂ ਪਹਿਲਾਂ 150 ਰੁਪਏ ਪ੍ਰਤੀ ਕਿਲੋ ਯੂਰਪੀਅਨ ਦੇਸ਼ਾਂ ’ਚ ਜਾਂਦੇ ਸਨ। ਉਹ ਹੁਣ 500-600 ਰੁਪਏ ਪ੍ਰਤੀ ਕਿਲੋ ਵਧਿਆ ਹੋਇਆ ਹੈ। ਸਮੁੰਦਰੀ ਮਾਲ-ਭਾੜੇ ਦੀ ਗੱਲ ਕਰੀਏ ਤਾਂ ਪਹਿਲਾਂ ਕੰਟੇਨਰ ਮਿਲਣਾ ਮੁਸ਼ਕਲ ਹੈ। ਨਾਲ ਹੀ ਭਾੜਾ ਵੀ ਡਬਲ ਹੋ ਗਿਆ ਹੈ। ਉੱਪਰੋਂ ਘਰੇਲੂ ਮਾਲ-ਭਾੜੇ ’ਚ ਵਾਧਾ ਦਿੱਲੀ-ਮੁੰਬਈ ਦਾ ਔਸਤਨ ਮਾਲ-ਭਾੜਾ ਜੋ ਪਹਿਲਾਂ 40 ਰੁਪਏ ਪ੍ਰਤੀ ਕਿਲੋ ਤੱਕ ਸੀ, ਉਹ ਹੁਣ 80 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਬਰਾਮਦਕਾਰ ਫਿਊਲ ਕਾਸਟ ਨੂੰ ਲੈ ਕੇ ਸਰਕਾਰ ਨੂੰ ਤੁਰੰਤ ਦਖਲ ਦੀ ਗੁਹਾਰ ਲਗਾ ਰਹੇ ਹਨ।

ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ

ਕੋਵਿਡ ਤੋਂ ਬਾਅਦ ਬੜੀ ਮੁਸ਼ਕਲ ਨਾਲ ਬਰਾਮਦ ਖੇਤਰ ਹੌਲੀ-ਹੌਲੀ ਪਟੜੀ ’ਤੇ ਆ ਰਿਹਾ ਸੀ ਪਰ ਲਾਜਿਸਟਿਕਸ ਕਾਸਟ ਵਧਦੀ ਹੀ ਜਾ ਰਹੀ ਹੈ। ਹੁਣ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਮਾਲ-ਭਾੜੇ ’ਚ ਮੁੜ ਕਰੀਬ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਸਪੱਸ਼ਟ ਹੈ ਕਿ ਸਰਕਾਰ ਤੋਂ ਰਾਹਤ ਨਹੀਂ ਮਿਲੀ ਤਾਂ ਅੱਗੇ ਹੋਰ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੇ ਨਿਯਮਾਂ ਵਿਚ ਹੋਇਆ ਬਦਲਾਅ, ਜਾਣੋ ਕਿਹੜੇ ਲੋਕਾਂ 'ਤੇ ਹੋਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News