ਸੁਆਦ 'ਤੇ ਭਾਰੀ ਪਈ ਲਾਗਤ: Subway ਦੇ ਸੈਂਡਵਿਚ 'ਚੋਂ ਗਾਇਬ ਹੋਇਆ 'ਪਨੀਰ', ਮਿਲੇਗੀ 'ਚੀਜ਼ੀ ਸੋਸ'

Saturday, Aug 12, 2023 - 06:16 PM (IST)

ਸੁਆਦ 'ਤੇ ਭਾਰੀ ਪਈ ਲਾਗਤ: Subway ਦੇ ਸੈਂਡਵਿਚ 'ਚੋਂ ਗਾਇਬ ਹੋਇਆ 'ਪਨੀਰ', ਮਿਲੇਗੀ 'ਚੀਜ਼ੀ ਸੋਸ'

ਨਵੀਂ ਦਿੱਲੀ - ਦੁਨੀਆ ਭਰ ਵਿਚ ਵਧ ਰਹੀ ਖ਼ੁਰਾਕੀ ਵਸਤੂਆਂ ਦੀ ਮਹਿੰਗਾਈ ਦਾ ਅਸਰ ਹੁਣ ਦਿਖਾਈ ਦੇਣ ਲੱਗ ਗਿਆ ਹੈ। ਜਿਥੇ ਆਮ ਲੋਕਾਂ ਨੇ ਆਪਣੇ ਘਰਾਂ ਵਿਚ ਮਹਿੰਗੀਆਂ ਵਸਤੂਆਂ ਦੀ ਵਰਤੋਂ ਘਟਾ ਦਿੱਤੀ ਹੈ ਜਾਂ ਬੰਦ ਕਰ ਦਿੱਤੀ ਹੈ। ਇਸੇ ਤਰ੍ਹਾਂ ਕੰਪਨੀਆਂ ਨੇ ਵੀ ਆਪਣੇ ਵਧਦੇ ਖ਼ਰਚਿਆਂ 'ਤੇ ਲਗਾਮ ਕੱਸਣ ਲਈ ਮਹਿੰਗੀਆਂ ਖ਼ੁਰਾਕੀ ਵਸਤੂਆਂ ਦੀ ਵਰਤੋਂ ਬੰਦ ਕਰ ਦਿੱਤੀ ਹੈ। 

ਭਾਰਤ ਵਿੱਚ ਸਬਵੇਅ ਦੇ ਮੈਨਿਊ ਵਿੱਚ ਸੰਸ਼ੋਧਨ ਤੋਂ ਬਾਅਦ ਸੈਂਡਵਿਚ ਹੁਣ ਮੁਫ਼ਤ ਪਨੀਰ ਸਲਾਈਸ ਦੇ ਵਿਕਲਪ ਦੇ ਨਾਲ ਨਹੀਂ ਮਿਲੇਗਾ।  ਕੰਪਨੀ ਦੇ ਇਸ ਫੈਸਲੇ ਨੂੰ  ਲਾਗਤ ਵਿੱਚ ਕਟੌਤੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : Air India New Look: 'ਮਹਾਰਾਜਾ' ਰਿਟਾਇਰ! ਹੁਣ ਇਸ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ ਕੰਪਨੀ ਦੇ ਜਹਾਜ਼

ਅਮਰੀਕੀ ਚੇਨ ਸਬਵੇਅ ਭਾਰਤ ਵਿੱਚ ਸਭ ਤੋਂ ਵੱਡੇ ਰੈਸਟੋਰੈਂਟ ਫਰੈਂਚਾਈਜ਼ਰਾਂ ਵਿੱਚੋਂ ਇੱਕ ਹੈ, ਇਸ ਦੇ ਦੇਸ਼ ਵਿਚ ਲਗਭਗ 800 ਆਊਟਲੇਟ ਹਨ। ਕੰਪਨੀ ਜ਼ਿਆਦਾਤਰ ਸੈਂਡਵਿਚਾਂ ਵਿੱਚ ਪਨੀਰ ਦੇ ਟੁਕੜੇ ਲਈ 30 ਰੁਪਏ ਵਾਧੂ ਚਾਰਜ ਕਰ ਰਹੀ ਹੈ। ਦੂਜੇ ਪਾਸੇ ਕੰਪਨੀ ਪਨੀਰ ਦੇ ਬਜਾਏ ਇੱਕ ਮੁਫਤ "ਚੀਜ਼ੀ" ਸਾਸ ਦੀ ਪੇਸ਼ਕਸ਼ ਕਰ ਰਹੀ ਹੈ।

ਡੇਅਰੀ ਉਤਪਾਦਾਂ ਸਮੇਤ ਹੋਰ ਸਮੱਗਰੀ ਦੀਆਂ ਵਧਦੀਆਂ ਕੀਮਤਾਂ ਨੇ ਭਾਰਤ ਵਿੱਚ ਗਲੋਬਲ ਫਾਸਟ ਫੂਡ ਚੇਨਾਂ ਨੂੰ ਗਾਹਕਾਂ ਨੂੰ ਸੰਤੁਸ਼ਟ ਰੱਖਦੇ ਹੋਏ ਲਾਗਤਾਂ ਨੂੰ ਘਟਾਉਣ ਲਈ ਮਜਬੂਰ ਕੀਤਾ ਹੈ।

ਭਾਰਤ ਵਿੱਚ ਇਸਦੇ ਸਭ ਤੋਂ ਸਸਤੇ ਪੀਜ਼ਾ ਲਈ ਡੋਮਿਨੋ ਦੀ ਪ੍ਰਮੋਸ਼ਨ ਕੀਮਤ ਸਿਰਫ 60 ਯੂਐਸ ਸੈਂਟ ਹੈ, ਜਿੱਥੇ ਇਸਦੀ ਫਰੈਂਚਾਈਜ਼ੀ ਨੇ ਮਾਰਚ ਵਿੱਚ ਖਤਮ ਹੋਏ ਵਿੱਤੀ ਸਾਲ ਦੌਰਾਨ ਪਨੀਰ ਦੀ ਕੀਮਤ ਵਿੱਚ 40 ਪ੍ਰਤੀਸ਼ਤ ਦੇ ਵਾਧੇ ਨੂੰ ਲੈ ਕੇ ਜਨਤਕ ਤੌਰ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ।

ਭਾਰਤ ਵਿੱਚ ਬਹੁਤ ਸਾਰੇ ਸਬਵੇਅ ਅਤੇ ਮੈਕਡੋਨਲਡਜ਼ ਦੇ ਆਊਟਲੈੱਟਸ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਟਮਾਟਰਾਂ ਨੂੰ ਆਪਣੇ ਮੈਨਿਊ ਤੋਂ ਹਟਾ ਦਿੱਤਾ ਹੈ ਕਿਉਂਕਿ ਕੀਮਤਾਂ ਵਿੱਚ ਰਿਕਾਰਡ ਉੱਚਾਈ ਭਾਵ 450 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ।
ਭਾਰਤ ਨੇਪਾਲ ਤੋਂ ਟਮਾਟਰ ਦੀ ਦਰਾਮਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

800 ਆਊਟਲੇਟਾਂ ਲਈ ਸਪਲਾਈ ਚੇਨ ਦਾ ਪ੍ਰਬੰਧਨ ਅਤੇ ਲਗਭਗ 200 ਲਈ ਮੁੱਖ ਫਰੈਂਚਾਈਜ਼ੀ ਵਾਲੇ ਐਵਰਸਟੋਨ ਗਰੁੱਪ ਨੇ ਕਿਹਾ ਕਿ ਸਬਵੇਅ ਇੰਡੀਆ ਵਲੋਂ ਗਾਹਕਾਂ ਦੀ ਸੰਤੁਸ਼ਟੀ ਲਈ ਮੁਫ਼ਤ 'ਚੀਜ਼ੀ ਸਾਸ' ਦਾ ਵਿਕਲਪ ਦਿੱਤਾ ਜਾ ਰਿਹਾ ਹੈ। 
ਗੁਣਾਤਮਕ ਤਬਦੀਲੀ ਸਪੱਸ਼ਟ ਤੌਰ 'ਤੇ ਹਰ ਕਿਸੇ ਗਾਹਕ ਦੇ ਸੁਆਦ ਅਨੁਸਾਰ ਸਹੀ ਨਹੀਂ ਹੋ ਸਕਦੀ।

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੁਮਿਤ ਅਰੋੜਾ ਨੇ ਟਵੀਟ ਕਰਕੇ ਆਪਣਾ ਗੁੱਸਾ ਦਿਖਾਇਆ ਅਤੇ ਕਿਹਾ ਹੈ ਕਿ  ਸੀਸਬਵੇਅ ਨੇ "ਪਨੀਰ ਨੂੰ ਤਰਲ ਪਨੀਰ ਦੇ ਮਿਸ਼ਰਣ ਵਿਚ ਬਦਲ ਦਿੱਤਾ ਹੈ ... ਹੁਣ ਤੁਸੀਂ ਸਪੱਸ਼ਟ ਤੌਰ 'ਤੇ ਇਕ ਗਾਹਕ ਗੁਆ ਦਿੱਤਾ ਹੈ।" 
ਦੂਜੇ ਪਾਸੇ ਨਵੀਂ ਦਿੱਲੀ ਵਿੱਚ ਇੱਕ ਸਬਵੇ ਸਟੋਰ ਮੈਨੇਜਰ ਨੇ ਇਕ ਅਖ਼ਬਾਰ ਨੂੰ ਦੱਸਿਆ ਕਿ ਨਵੀਂ ਚੀਜ਼ ਸੌਸ ਦੀ ਕੀਮਤ 400 ਰੁਪਏ / ਕਿਲੋਗ੍ਰਾਮ ਹੈ। ਬਾਜ਼ਾਰ ਦੀਆਂ ਕੀਮਤਾਂ ਦਰਸਾਉਂਦੀਆਂ ਹਨ ਕਿ ਪਨੀਰ  ਸਲਾਈਸ ਦੀ ਕੀਮਤ ਆਮ ਤੌਰ 'ਤੇ ਲਗਭਗ 700 ਰੁਪਏ / ਕਿਲੋਗ੍ਰਾਮ ਪੈਂਦੀ ਹੈ।

ਭਾਰਤ ਵਿੱਚ ਇੱਕ ਸਬਵੇਅ ਸੈਂਡਵਿਚ ਦੀ ਕੀਮਤ ਲਗਭਗ 200-300 ਰੁਪਏ ਦਰਮਿਆਨ ਹੈ ਅਤੇ ਜੇਕਰ ਕੋਈ ਗਾਹਕ ਆਪਣੇ ਸੈਂਡਵਿਚ ਵਿਚ ਪਨੀਰ ਦੇ ਟੁਕੜੇ ਨੂੰ ਸ਼ਾਮਲ ਕਰਦਾ ਹੈ, ਜੋ ਕਿ ਪਹਿਲਾਂ ਮੁਫਤ ਮਿਲ ਰਿਹਾ ਸੀ ਤਾਂ ਇਸ ਦੀ ਕੀਮਤ ਵਿਚ 15 ਪ੍ਰਤੀਸ਼ਤ ਵੱਧ ਖਰਚ ਆਵੇਗਾ।

ਸਬਵੇਅ ਦੇ ਬੁਲਾਰਿਆਂ ਨੇ ਕਿਸੇ ਟਿੱਪਣੀ ਦਾ ਜਵਾਬ ਨਹੀਂ ਦਿੱਤਾ।

ਰਿਜ਼ਰਵ ਬੈਂਕ ਨੇ ਇਸ ਹਫਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਦੇ ਦਬਾਅ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ ਦਰ ਦਾ ਅਨੁਮਾਨ ਵਧਾ ਕੇ 5.4 ਫੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸੁਤੰਤਰਤਾ ਦਿਵਸ ਮੌਕੇ ਵਿਭਾਗ ਚੌਕਸ, ਦਿੱਲੀ ਹਵਾਈ ਅੱਡੇ 'ਤੇ ਇਨ੍ਹਾਂ ਉਡਾਣਾਂ ਦੇ ਸੰਚਾਲਨ 'ਤੇ ਹੋਵੇਗੀ ਪਾਬੰਦੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News