ਉਦਯੋਗਿਕ ਕਾਮਿਆਂ ਨੂੰ ਪਿਛਲੇ ਮਹੀਨੇ ਮਹਿੰਗਾਈ ਤੋਂ ਮਿਲੀ ਰਾਹਤ, ਪਰ ਸਾਲਾਨਾ ਆਧਾਰ ’ਤੇ ਵਧਿਆ ਖਰਚਾ

Sunday, Jul 31, 2022 - 11:51 AM (IST)

ਉਦਯੋਗਿਕ ਕਾਮਿਆਂ ਨੂੰ ਪਿਛਲੇ ਮਹੀਨੇ ਮਹਿੰਗਾਈ ਤੋਂ ਮਿਲੀ ਰਾਹਤ, ਪਰ ਸਾਲਾਨਾ ਆਧਾਰ ’ਤੇ ਵਧਿਆ ਖਰਚਾ

ਨਵੀਂ ਦਿੱਲੀ (ਭਾਸ਼ਾ) – ਖਾਣ-ਪੀਣ ਦੀਆਂ ਕੁੱਝ ਚੀਜ਼ਾਂ ਅਤੇ ਪੈਟਰੋਲ ਦੇ ਸਸਤਾ ਹੋਣ ਕਾਰਨ ਉਦਯੋਗਿਕ ਕਾਮਿਆਂ ਨੂੰ ਪਿਛਲੇ ਮਹੀਨੇ ਮਹਿੰਗਾਈ ਤੋਂ ਥੋੜੀ ਰਾਹਤ ਮਿਲੀ। ਲੇਬਰ ਮਨਿਸਟਰੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ 2022 ’ਚ ਇੰਡਸਟ੍ਰੀਅਲ ਵਰਕਰਸ ਲਈ ਪ੍ਰਚੂਨ ਮਹਿੰਗਾਈ ਦਰ ਡਿਗ ਕੇ 6.16 ਫੀਸਦੀ ’ਤੇ ਆ ਗਈ। ਮਈ 2022 ’ਚ ਇਹ ਅੰਕੜਾ 6.97 ਫੀਸਦੀ ’ਤੇ ਸੀ। ਹਾਲਾਂਕਿ ਸਾਲਾਨਾ ਆਧਾਰ ’ਤੇ ਗੱਲ ਕਰੀਏ ਤਾਂ ਮਹਿੰਗਾਈ ਵਧਣ ਦੀ ਦਰ ’ਚ ਵਾਧਾ ਹੋਇਆ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਸਾਲ ਜੂਨ 2021 ’ਚ ਇਹ ਅੰਕੜਾ 5.57 ਫੀਸਦੀ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਜੂਨ 2022 ’ਚ 6.73 ’ਤੇ ਸੀ ਜੋ ਮਈ 2022 ’ਚ 7.92 ਫੀਸਦੀ ਅਤੇ ਜੂਨ 2021 ’ਚ5.61 ਫੀਸਦੀ ’ਤੇ ਸੀ। ਜੂਨ 2022 ’ਚ ਆਲ ਇੰਡੀਆ ਸੀ. ਪੀ. ਆਈ.-ਆਈ. ਡਬਲਯੂ. (ਕੰਜਿਊਮਰ ਪ੍ਰਾਈਸ ਇੰਡੈਕਸ ਫਾਰ ਇੰਡਸਟ੍ਰੀਅਲ ਵਰਕਰਸ) ਵਿਚ 0.2 ਫੀਸਦੀ ਦਾ ਵਾਧਾ ਹੋਇਆ ਅਤੇ ਇਹ 129.2 ਪੁਆਇੰਟ ’ਤੇ ਪਹੁੰਚ ਗਈ। ਮਈ ’ਚ ਇਹ 1129 ’ਤੇ ਸੀ। ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦਾ ਲੇਬਰ ਬਿਊਰੋ ਸੀ. ਬੀ. ਆਈ.-ਆਈ. ਡਬਲਯੂ. ਨੂੰ ਹਰ ਮਹੀਨੇ ਦੇਸ਼ ਭਰ ਦੇ ਉਦਯੋਗਿਕ ਤੌਰ ’ਤੇ ਅਹਿਮ 88 ਕੇਂਦਰਾਂ ਦੇ 317 ਬਾਜ਼ਾਰ ਤੋਂ ਇਕੱਠੇ ਕੀਤੇ ਗਏ ਪ੍ਰਚੂਨ ਭਾਅ ’ਤੇ ਤਿਆਰ ਕਰਦੀ ਹੈ।

ਇਹ ਵੀ ਪੜ੍ਹੋ : ਛੋਟੀ ਜਿਹੀ ਗਲਤੀ ਵੀ ਬੰਦ ਕਰਵਾ ਸਕਦੀ ਹੈ ਡੀਮੈਟ ਖਾਤਾ, SEBI ਨੇ ਜਾਰੀ ਕੀਤੇ ਨਵੇਂ ਨਿਯਮ

ਇਨ੍ਹਾਂ ਕਾਰਨਾਂ ਕਰ ਕੇ ਇੰਡੈਕਸ ’ਚ ਤੇਜ਼ੀ ਅਤੇ ਇਨਾਂ ਕਰ ਕੇ ਗਿਰਾਵਟ

ਮੌਜੂਦਾ ਇੰਡੈਕਸ ’ਤੇ ਸਭ ਤੋਂ ਵੱਧ ਦਬਾਅ ਫੂਡ ਅਤੇ ਬੈਵਰੇਜ ਗਰੁੱਪ ਨਾਲ ਪਿਆ ਅਤੇ ਇੰਡੈਕਸ ’ਚ ਜੋ ਵਾਧਾ ਹੋਇਆ, ਉਸ ’ਚ 0.20 ਫੀਸਦੀ ਦਾ ਕਾਰਨ ਇਹੀ ਰਿਹਾ। ਆਲੂ, ਪਿਆਜ਼, ਟਮਾਟਰ, ਗੋਭੀ, ਸੇਬ, ਕੇਲਾ, ਧਨੀਆ, ਸੁੱਕੀ ਮਿਰਚ, ਤਾਜ਼ਾ ਮੱਛੀ, ਪੋਲਟਰੀ ਚਿਕਨ, ਵੜਾ, ਇਡਲੀ ਡੋਸਾ, ਪੱਕਿਆ ਹੋਇਆ ਖਾਣਾ, ਰਸੋਈ ਗੈਸ, ਕੈਰੋਸੀਨ ਆਇਲ ਅਤੇ ਘਰੇਲੂ ਬਿਜਲੀ ਆਦਿ ਨੇ ਇੰਡੈਕਸ ਨੂੰ ਉੱਪਰ ਵਧਾਇਆ। ਹਾਲਾਂਕਿ ਸਰਕਾਰੀ ਅੰਕੜਿਆਂ ਮੁਤਾਬਕ ਗੱਡੀਆਂ ਦੇ ਪੈਟਰੋਲ, ਚੌਲ, ਅੰਬ, ਹਰੀ ਮਿਰਚ, ਨਿੰਬੂ, ਭਿੰਡੀ, ਪਰਵਲ, ਅਨਾਨਾਸ, ਸੋਇਆਬੀਨ ਤੇਲ ਅਤੇ ਸੂਰਜਮੁਖੀ ਤੇਲ ਆਦਿ ਨੇ ਇਸ ’ਤੇ ਹੇਠਾਂ ਆਉਣ ਲਈ ਦਬਾਅ ਬਣਾਇਆ।

ਇਹ ਵੀ ਪੜ੍ਹੋ : ਵੱਡੀ ਉਪਲੱਬਧੀ : 10 ਸਾਲਾਂ ਤੋਂ ਨੰਬਰ ਇਕ ਕੁਰਸੀ ’ਤੇ ਕਾਇਮ ਹੈ ਦੇਸ਼ ਦਾ ਸਭ ਤੋਂ ਮਸ਼ਹੂਰ ਬ੍ਰਾਂਡ Parle G

ਸਭ ਤੋਂ ਵੱਧ ਤੇਜ਼ੀ ਪੁੱਡੂਚੇਰੀ, ਅੰਮ੍ਰਿਤਸਰ ਅਤੇ ਤ੍ਰਿਪੁਰਾ ’ਚ

ਇਸ ਇੰਡੈਕਸ ਨੂੰ ਦੇਸ਼ ਭਰ ਦੇ 88 ਕੇਂਦਰਾਂ ’ਤੇ ਕੰਪਾਇਲ ਕਰ ਕੇ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਅਗਲੇ ਮਹੀਨੇ ਦੇ ਆਖਰੀ ਵਰਕਿੰਗ ਡੇਅ ’ਤੇ ਰਿਲੀਜ਼ ਕੀਤਾ ਜਾਂਦਾ ਹੈ। ਸਭ ਤੋਂ ਵੱਧ ਤੇਜ਼ੀ ਪੁੱਡੂਚੇਰੀ ’ਚ 2.6 ਪੁਆਇੰਟ, ਇਸ ਤੋਂ ਬਾਅਦ ਅੰਮ੍ਰਿਤਸਰ ’ਚ 2.2 ਪੁਆਇੰਟਸ ਅਤੇ ਤ੍ਰਿਪੁਰਾ ’ਚ 2 ਪੁਆਇੰਟਸ ਦੀ ਰਹੀ। 15 ਕੇਂਦਰਾਂ ’ਚ 1-1.9 ਪੁਆਇੰਟ ਦਾ ਵਾਧਾ ਦਰਜ ਕੀਤਾ ਗਿਆ ਅਤੇ 33 ਕੇਂਦਰਾਂ ’ਤੇ 0.1-0.9 ਪੁਆਇੰਟਸ ਦਾ। ਉੱਥੇ ਹੀ ਦੂਜੇ ਪਾਸੇ ਸਭ ਤੋਂ ਵੱਧ 2.4 ਪੁਆਇੰਟਸ ਦੀ ਗਿਰਾਵਟ ਸੰਗਰੂਰ ’ਚ ਦਰਜ ਕੀਤੀ ਗਈ। 5 ਕੇਂਦਰਾਂ ’ਤੇ 1-1.9 ਪੁਆਇੰਟਸ ਦੀ ਗਿਰਾਵਟ ਅਤੇ 25 ਕੇਂਦਰਾਂ ’ਤੇ 0.1-0.9 ਪੁਆਇੰਟਸ ਦੀ ਗਿਰਾਵਟ ਦਰਜ ਕੀਤੀ ਗਈ ਜਦ ਕਿ 6 ਕੇਂਦਰਾਂ ’ਤੇ ਕੋਈ ਬਦਲਾਅ ਨਹੀਂ ਨਜ਼ਰ ਆਇਆ।

ਇਹ ਵੀ ਪੜ੍ਹੋ : ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ IRCTC ਵਿਭਾਗ ਹੋਇਆ ਚੁਸਤ, ਜਾਰੀ ਕੀਤੇ ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News