ਇੰਡਸਇੰਡ ਬੈਂਕ ਨੇ ਕੀਤੀ ਜਾਇਦਾਦ ਪ੍ਰਬੰਧਨ ਮੰਚ ਦੀ ਸ਼ੁਰੂਆਤ
Friday, Jan 24, 2020 - 08:38 PM (IST)

ਨਵੀਂ ਦਿੱਲੀ (ਭਾਸ਼ਾ)-ਨਿੱਜੀ ਖੇਤਰ ਦੇ ਇੰਡਸਇੰਡ ਬੈਂਕ ਨੇ ਕਿਹਾ ਕਿ ਉਸ ਨੇ ਜਾਇਦਾਦ ਪ੍ਰਬੰਧਨ ਮੰਚ ਪਾਇਨੀਅਰ ਬੈਂਕਿੰਗ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਅਮੀਰ ਖਪਤਕਾਰਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਮੇਸ਼ ਸੋਬਤੀ ਨੇ ਕਿਹਾ,‘‘ਇਸ ਰਾਹੀਂ ਅਸੀਂ ਬਿਹਤਰ ਸਹੂਲਤਾਂ ਅਤੇ ਜੀਵਨਸ਼ੈਲੀ ਦੇ ਫਾਇਦਿਆਂ ਨੂੰ ਇਕੱਠੇ ਲਿਆ ਰਹੇ ਹਾਂ। ਇਸ ਦੇ ਨਾਲ ਹੀ ਵਿਸ਼ੇਸ਼ ਰੂਪ ਨਾਲ ਤਿਆਰ ਬੈਂਕਿੰਗ ਸੇਵਾਵਾਂ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ, ਜੋ ਸਾਡੇ ਖਪਤਕਾਰਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣਗੀਆਂ।’’