ਇੰਡੀਗੋ ਵਲੋਂ ਵੱਡਾ ਝਟਕਾ: 10 ਫ਼ੀਸਦੀ ਕਾਮਿਆਂ ਦੀ ਜਾਵੇਗੀ ਨੌਕਰੀ
Monday, Jul 20, 2020 - 07:35 PM (IST)
ਨਵੀਂ ਦਿੱਲੀ- ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਨੇ ਖਸਤਾ ਵਿੱਤੀ ਸਥਿਤੀ ਦਾ ਹਵਾਲਾ ਦਿੰਦਿਆਂ ਆਪਣੇ 10 ਫੀਸਦੀ ਕਰਮਚਾਰੀਆਂ ਦੀ ਛੰਟਨੀ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਮਈ ਤੋਂ ਉਸ ਨੇ ਤਨਖਾਹ ਘਟਾਉਣ ਅਤੇ ਬਿਨਾਂ ਤਨਖਾਹ ਛੁੱਟੀ 'ਤੇ ਭੇਜਣ ਦੇ ਉਪਾਅ ਵੀ ਅਪਣਾਏ ਹਨ। ਇਸ ਦੇ ਬਾਵਜੂਦ ਏਅਰਲਾਈਨ ਦੀ ਵਿੱਤੀ ਹਾਲਤ ਵਿਗੜ ਰਹੀ ਹੈ।
ਇਸ ਲਈ ਮਜਬੂਰੀ ਵਿਚ ਉਸ ਨੂੰ 10 ਫੀਸਦੀ ਕਰਮਚਾਰੀਆਂ ਨੂੰ ਕੱਢਣਾ ਪਵੇਗਾ। ਇਨ੍ਹਾਂ ਵਿਚ ਕੈਬਿਨ ਚਾਲਕ, ਪਾਇਲਟ ਤੇ ਹੋਰ ਸਭ ਸ਼੍ਰੇਣੀ ਦੇ ਕਰਮਚਾਰੀ ਸ਼ਾਮਲ ਹਨ। ਕੱਢੇ ਗਏ ਕਰਮਚਾਰੀਆਂ ਨੂੰ ਨੋਟਿਸ ਮਿਆਦ ਦੀ ਤਨਖਾਹ ਅਤੇ ਰਾਹਤ ਰਾਸ਼ੀ ਦਿੱਤੀ ਜਾਵੇਗੀ। ਦੋਹਾਂ ਨੂੰ ਮਿਲਾ ਕੇ ਘੱਟੋ-ਘੱਟ ਤਿੰਨ ਮਹੀਨੇ ਦੀ ਤਨਖਾਹ ਦੇ ਬਰਾਬਰ ਹੋਵੇਗਾ।