ਵਾਰਾਣਸੀ-ਭੁਵਨੇਸ਼ਵਰ ਦੇ ਵਿਚਕਾਰ ਇੰਡੀਗੋ ਸ਼ੁਰੂ ਕਰੇਗੀ ਰੋਜ਼ਾਨਾ ਫਲਾਈਟ

01/04/2020 10:52:06 AM

ਨਵੀਂ ਦਿੱਲੀ—ਉਡਾਣ ਯੋਜਨਾ ਦੇ ਤਹਿਤ ਇੰਡੀਗੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਤੋਂ ਰੋਜ਼ਾਨਾ ਉਡਾਣ ਭਰੇਗੀ। ਇੰਡੀਗੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਦੋ ਮਹੀਨੇ 'ਚ 6 ਨਵੇਂ ਰੂਟ 'ਤੇ ਰੋਜ਼ਾਨਾ ਫਲਾਈਟ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਨਵੀਂ ਸੇਵਾ ਪ੍ਰਯਾਗਰਾਦ-ਗੋਰਖਪੁਰ, ਆਈਜੋਲ-ਅਗਰਤਾਲਾ ਅਤੇ ਵਾਰਾਣਸੀ-ਭੁਵਨੇਸ਼ਵਰ ਦੇ ਵਿਚਕਾਰ ਸ਼ੁਰੂ ਹੋਣ ਜਾ ਰਹੀ ਹੈ।
ਹਵਾਈ ਸੇਵਾ ਦੇ ਵਿਸਤਾਰ ਲਈ ਉਡਾਣ ਯੋਜਨਾ ਦੇ ਤਹਿਤ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਏਅਰਲਾਈਨ ਕੰਪਨੀਆਂ ਨੂੰ ਇੰਸੈਂਟਿਵ ਦਿੱਤੀ ਜਾਂਦੀ ਹੈ ਜਿਸ ਨਾਲ ਕਿਰਾਇਆ ਘੱਟ ਰਹਿੰਦਾ ਹੈ। ਇਸ ਯੋਜਨਾ ਦਾ ਮਕਸਦ ਪੂਰੇ ਦੇਸ਼ 'ਚ ਹਵਾਈ ਸੇਵਾ ਦਾ ਜਾਲ ਵਿਛਾਉਣਾ ਹੈ।
ਇੰਡੀਗੋ ਨੇ ਕਿਹਾ ਕਿ ਉਹ ਫਰਵਰੀ ਤੱਕ ਕੋਲਕਾਤਾ-ਗੋਰਖਪੁਰ-ਕੋਲਕਾਤਾ, ਕੋਲਕਾਤਾ-ਪਟਨਾ, ਪਟਨਾ-ਕੋਲਕਾਤਾ, ਆਈਜੋਲ-ਗੁਵਾਹਾਟੀ, ਗੁਵਾਹਾਟੀ-ਆਈਜੋਲ, ਵਾਰਾਣਸੀ-ਗੁਵਾਹਾਟੀ ਅਤੇ ਗੁਵਾਹਾਟੀ-ਵਾਰਾਣਸੀ ਰੂਟ 'ਤੇ ਵੀ ਰੋਜ਼ਾਨਾ ਹਵਾਈ ਸੇਵਾ ਸ਼ੁਰੂ ਕਰੇਗੀ।


Aarti dhillon

Content Editor

Related News