​​​​​​​Indigo ਦੀ ਪੇਰੈਂਟ ਕੰਪਨੀ ਨੂੰ ਮਿਲਿਆ 1666 ਕਰੋੜ ਦਾ ਟੈਕਸ ਨੋਟਿਸ, ਜਾਣੋ ਪੂਰਾ ਮਾਮਲਾ

Friday, Nov 24, 2023 - 03:23 PM (IST)

​​​​​​​Indigo ਦੀ ਪੇਰੈਂਟ ਕੰਪਨੀ ਨੂੰ ਮਿਲਿਆ 1666 ਕਰੋੜ ਦਾ ਟੈਕਸ ਨੋਟਿਸ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ – ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਪੇਰੈਂਟ ਕੰਪਨੀ ਇੰਟਰਗਲੋਬ ਏਵੀਏਸ਼ਨ ਨੂੰ ਕਮਿਸ਼ਨਰ ਆਫ ਇਨਕਮ ਟੈਕਸ (ਅਪੀਲ) ਤੋਂ 1,666 ਕਰੋੜ ਰੁਪਏ ਦਾ ਟੈਕਸ ਡਿਮਾਂਡ ਨੋਟਿਸ ਮਿਲਿਆ ਹੈ। ਇਸ ਦੀ ਜਾਣਕਾਰੀ ਕੰਪਨੀ ਨੇ ਦਿੱਤੀ।

ਇਹ ਵੀ ਪੜ੍ਹੋ :     SBI ਤੋਂ ਕਰਜ਼ਾ ਲੈਣ ਵਾਲਿਆਂ ਦੀ ਵਧੀ ਚਿੰਤਾ, ਗਾਹਕਾਂ ਦੀਆਂ ਜੇਬਾਂ 'ਤੇ ਪਏਗਾ ਬੋਝ

21ਨਵੰਬਰ ਨੂੰ ਦਿੱਤੇ ਗਏ ਨੋਟਿਸ ਮੁਤਾਬਕ ਮੁਲਾਂਕਣ ਸਾਲ 2016-17 ਲਈ 740 ਕਰੋੜ ਰੁਪਏ ਅਤੇ ਮੁਲਾਂਕਣ ਸਾਲ 2017-18 ਲਈ 927 ਕਰੋੜ ਰੁਪਏ ਦੀ ਮੰਗ ਨਾਲ ਸਬੰਧਤ ਹਨ। ਇੰਡੀਗੋ ਨੇ ਐਕਸਚੇਂਜ ਵਿਚ ਇਕ ਰੈਗੂਲੇਟਰ ਫਾਈਲਿੰਗ ’ਚ ਕਿਹਾ ਕਿ ਅਸੈੱਸਮੈਂਟ ਅਫਸਰ ਨੇ ਮੁਲਾਂਕਣ ਸਾਲ 2016-17 ਲਈ 739.68 ਕਰੋੜ ਅਤੇ ਮੁਲਾਂਕਣ ਸਾਲ 2017-18 ਲਈ 927.03 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ਦੇ ਖਿਲਾਫ ਕੰਪਨੀ ਨੇ ਸੀ. ਆਈ. ਟੀ.-ਅਪੀਲ ਦੇ ਸਾਹਮਣੇ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ :    ਚੀਨ ਦੀਆਂ ਕੰਪਨੀਆਂ ਨੂੰ ਝਟਕਾ, ਸਰਕਾਰ ਨੇ ਇਸ ਕਾਰਨ ਘਟਾਈ BIS ਪ੍ਰਮਾਣੀਕਰਣ ਦੀ ਰਫ਼ਤਾਰ

ਇਹ ਮੰਗ ਜਹਾਜ਼ ਅਤੇ ਇੰਜਣ ਨੂੰ ਐਕਵਾਇਰ ਕਰਨ ਦੌਰਾਨ ਮੈਨੂਫੈਕਚਰਰਸ ਤੋਂ ਕੰਪਨੀ ਨੂੰ ਮਿਲੇ ਕੁੱਝ ਇੰਸੈਂਟਿਵ ਦੇ ਟੈਕਸ ਟ੍ਰੀਟਮੈਂਟ ਦੇ ਨਾਲ-ਨਾਲ ਕੁੱਝ ਖਰਚਿਆਂ ਦੀ ਮਨਜ਼ੂਰੀ ਨਾਲ ਵੀ ਸਬੰਧਤ ਹੈ। ਏਅਰਲਾਈਨ ਨੇ ਕਿਹਾ ਕਿ ਕਮਿਸ਼ਨਰ ਆਫ ਇਨਕਮ ਟੈਕਸ (ਅਪੀਲ) ਨੇ ਨਿੱਜੀ ਹਾਇਰਿੰਗ ਦਾ ਮੌਕਾ ਦਿੱਤੇ ਬਿਨਾਂ ਅਤੇ ਮਾਮਲੇ ਨੂੰ ਗੁਣ-ਦੋਸ਼ ਦੇ ਆਧਾਰ ’ਤੇ ਤੈਅ ਕੀਤੇ ਬਿਨਾਂ ਟੈਕਸ ਯੋਗ ਆਮਦਨ ਵਿਚ ਸੋਧ ਦੀ ਪੁਸ਼ਟੀ ਕਰਨ ਵਾਲੇ ਹੁਕਮ ਪਾਸ ਕੀਤੇ ਹਨ।

ਹੁਕਮ ਦੇ ਖਿਲਾਫ ਚੁਣੌਤੀ ਦੇਵੇਗੀ ਕੰਪਨੀ

ਕੰਪਨੀ ਇਨ੍ਹਾਂ ਹੁਕਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਸ ਫੈਸਲੇ ਨੂੰ ਚੁਣੌਤੀ ਦੇਵੇਗੀ। ਵਕੀਲ ਦੀ ਕਾਨੂੰਨੀ ਸਲਾਹ ਦੇ ਆਧਾਰ ’ਤੇ ਇੰਡੀਗੋ ਦਾ ਦਾਅਵਾ ਹੈ ਕਿ ਅਥਾਰਿਟੀ ਵਲੋਂ ਲਏ ਗਏ ਵਿਚਾਰ ਟਿਕਾਊ ਨਹੀਂ ਹਨ। ਇਹ ਧਿਆਨ ਰੱਖਣਾ ਅਹਿਮ ਹੈ ਕਿ ਜ਼ਿਕਰਯੋਗ ਅੰਕੜਿਆਂ ਵਿਚ ਵਿਆਜ ਅਤੇ ਜੁਰਮਾਨਾ ਸ਼ਾਮਲ ਨਹੀਂ ਹੈ। ਏਅਰਲਾਈਨ ਨਿਰਪੱਖ ਅਤੇ ਸਹੀ ਹੱਲ ਯਕੀਨੀ ਕਰਨ ਲਈ ਕਾਨੂੰਨੀ ਚੈਨਲਾਂ ਦੇ ਮਾਧਿਅਮ ਰਾਹੀਂ ਵਿਵਾਦ ਨੂੰ ਸੰਬੋਧਨ ਕਰਨ ਲਈ ਵਚਨਬੱਧ ਹੈ। ਬੀ. ਐੱਸ. ਈ. ’ਤੇ ਇੰਟਰਗਲੋਬਲ ਏਵੀਏਸ਼ਨ ਲਿਮਟਿਡ ਦੇ ਸ਼ੇਅਰ 20.50 ਰੁਪਏ ਜਾਂ 0.78 ਫੀਸਦੀ ਦੀ ਗਿਰਾਵਟ ਨਾਲ 2,600.00 ਰੁਪਏ ’ਤੇ ਬੰਦ ਹੋਏ।

ਇਹ ਵੀ ਪੜ੍ਹੋ :   ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News