ਮੁਸ਼ਕਲਾਂ 'ਚ ਘਿਰੀ ਇੰਡੀਗੋ, ਅਦਾਲਤ ਨੇ ਠੋਕਿਆ 70 ਹਜ਼ਾਰ ਦਾ ਜੁਰਮਾਨਾ, ਜਾਣੋ ਵਜ੍ਹਾ
Thursday, Nov 16, 2023 - 10:53 AM (IST)
ਜਲੰਧਰ (ਇੰਟ.)– ਬੈਂਗਲੁਰੂ ਦੀ ਇਕ ਖਪਤਕਾਰ ਅਦਾਲਤ ਨੇ ਹਾਲ ਹੀ ’ਚ ਇੰਡੀਗੋ ਏਅਰਲਾਈਨਜ਼ ਨੂੰ ਇਕ ਜੋੜੇ ਨੂੰ 70,000 ਹਜ਼ਾਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਪੋਰਟ ਬਲੇਅਰ ਵਿਚ ਚੈੱਕ-ਇਨ ਕਰਦੇ ਸਮੇਂ ਸਾਮਾਨ ਮਿਲਣ ’ਚ ਦੇਰੀ ਕਾਰਨ ਇਸ ਜੋੜੇ ਦੀਆਂ ਛੁੱਟੀਆਂ ਬਰਬਾਦ ਹੋ ਗਈਆਂ ਸਨ, ਜਿਸ ਤੋਂ ਬਾਅਦ ਅਦਾਲਤ ਨੇ ਇੰਡੀਗੋ ਏਅਰਲਾਈਨਜ਼ ਦੀਆਂ ਸੇਵਾਵਾਂ ’ਚ ਖਾਮੀਆਂ ਪਾਉਂਦੇ ਹੋਏ ਉਸ ਨੂੰ ਦੋਸ਼ੀ ਪਾਇਆ ਸੀ।
ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ
50,000 ਰੁਪਏ ਦੇ ਮੁਆਵਜ਼ੇ ਦਾ ਵੀ ਹੁਕਮ
ਅਦਾਲਤ ਨੇ ਇੰਡੀਗੋ ਨੂੰ ਮੁਆਵਜ਼ੇ ਵਜੋਂ 50,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਜੋੜੇ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 10,000 ਰੁਪਏ ਅਤੇ ਉਨ੍ਹਾਂ ਦੀ ਮੁਕੱਦਮੇਬਾਜ਼ੀ ਦੀ ਲਾਗਤ ਨੂੰ ਕਵਰ ਕਰਨ ਲਈ ਵੱਖ ਤੋਂ 10,000 ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ। ਖਪਤਕਾਰ ਫੋਰਮ ਨੇ ਕਿਹਾ ਕਿ ਭੁਗਤਾਨ 45 ਦਿਨਾਂ ਦੇ ਅੰਦਰ ਕਰਨਾ ਹੋਵੇਗਾ। ਜੇ ਭੁਗਤਾਨ ਕਰਨ ’ਚ ਕੰਪਨੀ ਦੇਰੀ ਕਰਦੀ ਹੈ ਤਾਂ ਉਸ ਨੂੰ 9 ਫ਼ੀਸਦੀ ਪ੍ਰਤੀ ਸਾਲ ਦੀ ਦਰ ਨਾਲ ਵਿਆਜ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਕੀ ਹੈ ਪੂਰਾ ਮਾਮਲਾ
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ 1 ਨਵੰਬਰ 2021 ਨੂੰ ਜੋੜੇ ਨੇ ਬੈਂਗਲੁਰੂ ਤੋਂ ਪੋਰਟ ਬਲੇਅਰ ਦੀ ਯਾਤਰਾ ਲਈ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਬੁੱਕ ਕੀਤੀ ਸੀ। ਜਦੋਂ ਉਹ ਪੋਰਟ ਬਲੇਅਰ ਪੁੱਜੇ ਤਾਂ ਉਨ੍ਹਾਂ ਦਾ ਚੈੱਕ-ਇਨ ਸਾਮਾਨ ਏਅਰਪੋਰਟ ’ਤੇ ਮੌਜੂਦ ਨਹੀਂ ਸੀ। ਸ਼ਿਕਾਇਤਕਰਤਾਵਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਾਮਾਨ ’ਚ ਕੱਪੜੇ, ਦਵਾਈਆਂ ਅਤੇ ਅੰਡੇਮਾਨ ਕਿਸ਼ਤੀ ਦੀ ਸਵਾਰੀ ਲਈ ਕਿਸ਼ਤੀ ਦੀ ਟਿਕਟ ਵਰਗੀਆਂ ਅਹਿਮ ਵਸਤਾਂ ਸ਼ਾਮਲ ਸਨ। ਇੰਡੀਗੋ ਦੇ ਗਰਾਊਂਡ ਕਰੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਗੁਆਚਿਆ ਹੋਇਆ ਬੈਗ ਅਗਲੇ ਦਿਨ 2 ਨਵੰਬਰ ਉਨ੍ਹਾਂ ਨੂੰ ਪਹੁੰਚਾ ਦਿੱਤਾ ਜਾਏਗਾ। ਹਾਲਾਂਕਿ ਸਾਮਾਨ 3 ਨਵੰਬਰ ਨੂੰ ਪ੍ਰਾਪਤ ਹੋਇਆ। ਇਸ ਦੌਰਾਨ ਜੋੜੇ ਨੂੰ ਜ਼ਰੂਰੀ ਵਸਤਾਂ ਖਰੀਦਣ ਲਈ 5000 ਰੁਪਏ ਵੀ ਖ਼ਰਚ ਕਰਨੇ ਪਏ।
ਇਹ ਵੀ ਪੜ੍ਹੋ - 7 ਸਾਲ ਪਹਿਲਾਂ ਵਾਪਰੇ ਹਾਦਸੇ 'ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ
ਇਸ ਤੋਂ ਬਾਅਦ 18 ਨਵੰਬਰ ਨੂੰ ਜੋੜੇ ਨੇ ਇੰਡੀਗੋ ਏਅਰਲਾਈਨਜ਼ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਇਕ ਸਾਲ ਬਾਅਦ ਉਨ੍ਹਾਂ ਨੇ ਬੈਂਗਲੁਰੂ ’ਚ ਜ਼ਿਲ੍ਹਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨਾਲ ਸੰਪਰਕ ਕੀਤਾ ਅਤੇ ਏਅਰਲਾਈਨਜ਼ ਖ਼ਿਲਾਫ਼ ਸ਼ਿਕਾਇਤ ਦਰਜ ਕਰ ਕੇ ਆਪਣੀਆਂ ਛੁੱਟੀਆਂ ’ਚ ਰੁਕਾਵਟ ਪਾਉਣ ਲਈ ਮੁਆਵਜ਼ੇ ਦੀ ਮੰਗ ਕੀਤੀ। ਇਹ ਵੀ ਤਰਕ ਦਿੱਤਾ ਗਿਆ ਕਿ ਇੰਡੀਗੋ ਨੂੰ ਪਤਾ ਸੀ ਕਿ 1 ਨਵੰਬਰ ਦੀ ਉਡਾਣ ’ਚ ਸਾਮਾਨ ਨਹੀਂ ਲੱਦਿਆ ਗਿਆ ਸੀ ਪਰ ਉਸ ਨੇ ਜੋੜੇ ਤੋਂ ਇਹ ਗੱਲ ਲੁਕਾਈ ਸੀ। ਖਪਤਕਾਰ ਅਦਾਲਤ ਨੇ ਅੰਸ਼ਿਕ ਤੌਰ ’ਤੇ ਉਨ੍ਹਾਂ ਦੀ ਸ਼ਿਕਾਇਤ ਸਵੀਕਾਰ ਕਰ ਲਈ ਸੀ, ਜਿਸ ਪਿੱਛੋਂ ਅਦਾਲਤ ਵਿਚ ਮਾਮਲੇ ’ਚ ਇਕ ਕਮੇਟੀ ਦਾ ਗਠਨ ਕਰਨ ਦਾ ਹੁਕਮ ਦਿੱਤਾ ਸੀ। ਕਮੇਟੀ ਨੇ ਇੰਡੀਗੋ ਏਅਰਲਾਈਨਜ਼ ਨੂੰ ਸਾਮਾਨ ਸਮੇਂ ਸਿਰ ਨਾ ਸੌਂਪਣ ਲਈ ਦੋਸ਼ੀ ਪਾਇਆ ਸੀ।
ਇਹ ਵੀ ਪੜ੍ਹੋ - ਮਹਿੰਗਾਈ ’ਤੇ ਸਰਕਾਰ ਦਾ ਐਕਸ਼ਨ, ਗੰਢੇ,ਟਮਾਟਰ ਤੇ ਸਸਤੇ ਆਟੇ ਮਗਰੋਂ ਲਾਂਚ ਕੀਤੀ ‘ਭਾਰਤ ਦਾਲ’ ਯੋਜਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8