ਇੰਡੀਗੋ ਨੂੰ ਹਰ ਹਫ਼ਤੇ ਈਂਧਨ ਡਿਊਟੀ ਤੋਂ 100 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ

10/09/2023 1:45:34 PM

ਨਵੀਂ ਦਿੱਲੀ— ਏਅਰਲਾਈਨਜ਼ ਇੰਡੀਗੋ ਨੂੰ ਈਂਧਨ ਡਿਊਟੀ ਤੋਂ ਪ੍ਰਤੀ ਹਫ਼ਤੇ 90 ਕਰੋੜ ਤੋਂ 100 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਇਸ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਹਵਾਬਾਜ਼ੀ ਈਂਧਨ (ਏ.ਟੀ.ਐੱਫ.) ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ 6 ਅਕਤੂਬਰ ਤੋਂ ਟਿਕਟ ਦੀਆਂ ਕੀਮਤਾਂ 'ਤੇ ਇਹ ਚਾਰਜ ਲਗਾਇਆ ਗਿਆ ਸੀ। ਭਾਰਤੀ ਏਅਰਲਾਈਨਜ਼ ਕੰਪਨੀਆਂ ਦੀ ਲਾਗਤ ਵਿੱਚ ATF ਸਭ ਤੋਂ ਵੱਡਾ ਖ਼ਰਚ ਹੈ। ਉਨ੍ਹਾਂ ਦੇ ਕੁੱਲ ਮਾਲੀਏ ਦਾ ਲਗਭਗ 45 ਫ਼ੀਸਦੀ ਇਸ 'ਚ ਖ਼ਰਚ ਹੁੰਦਾ ਹੈ। 1 ਜੂਨ ਤੋਂ 1 ਅਕਤੂਬਰ ਤੱਕ ਦਿੱਲੀ 'ਚ ATF ਦੀਆਂ ਕੀਮਤਾਂ 32.4 ਫ਼ੀਸਦੀ ਵਧ ਕੇ 1.18 ਲੱਖ ਰੁਪਏ ਪ੍ਰਤੀ ਕਿਲੋਲੀਟਰ ਹੋ ਗਈਆਂ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਇਕ ਅਧਿਕਾਰੀ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਜੇਕਰ ਈਂਧਨ ਡਿਊਟੀ ਦਸੰਬਰ ਤੱਕ ਲਾਗੂ ਰਹਿੰਦੀ ਹੈ, ਤਾਂ ਅਸੀਂ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ ਤੱਕ) 'ਚ ਇਸ ਤੋਂ ਆਪਣੇ ਕੁੱਲ ਮਾਲੀਏ ਦਾ ਲਗਭਗ ਸੱਤ ਤੋਂ ਅੱਠ ਫ਼ੀਸਦੀ ਕਮਾ ਸਕਾਂਗੇ।' ਇਕ ਹੋਰ ਅਧਿਕਾਰੀ ਨੇ ਕਿਹਾ ਕਿ ਏਅਰਲਾਈਨ ਕੰਪਨੀ ਨੂੰ ਈਂਧਨ ਡਿਊਟੀ ਤੋਂ ਪ੍ਰਤੀ ਹਫ਼ਤਾ ਲਗਭਗ 90 ਕਰੋੜ ਤੋਂ 100 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

2023-24 ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ 17,161 ਕਰੋੜ ਰੁਪਏ ਦੀ ਕੁੱਲ ਏਕੀਕ੍ਰਿਤ ਆਮਦਨ ਪ੍ਰਾਪਤ ਕੀਤੀ ਅਤੇ 3,090.6 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਿਮਾਹੀ ਏਕੀਕ੍ਰਿਤ ਸ਼ੁੱਧ ਲਾਭ ਦਰਜ ਕੀਤਾ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਦੀ ਮਿਆਦ ਦੌਰਾਨ ਕੰਪਨੀ ਦੀ ਕੁੱਲ ਆਮਦਨ ਅਤੇ ਸ਼ੁੱਧ ਲਾਭ ਕ੍ਰਮਵਾਰ 15,410 ਕਰੋੜ ਰੁਪਏ ਅਤੇ 1,423 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ

6 ਅਕਤੂਬਰ ਤੋਂ ਇੰਡੀਗੋ ਨੇ 500 ਕਿਲੋਮੀਟਰ ਤੱਕ ਦੀ ਦੂਰੀ ਵਾਲੀਆਂ ਉਡਾਣਾਂ ਲਈ 300 ਰੁਪਏ ਅਤੇ 501 ਤੋਂ 1,000 ਕਿਲੋਮੀਟਰ ਤੱਕ ਦੀਆਂ ਉਡਾਣਾਂ ਲਈ 400 ਰੁਪਏ ਦਾ ਫਿਊਲ ਚਾਰਜ ਲਗਾਇਆ ਹੈ। 3,501 ਕਿਲੋਮੀਟਰ ਅਤੇ ਇਸ ਤੋਂ ਵੱਧ ਦੀ ਦੂਰੀ ਨੂੰ ਕਵਰ ਕਰਨ ਵਾਲੀਆਂ ਫਲਾਈਟਾਂ 'ਤੇ 1,000 ਰੁਪਏ ਦੇ ਬਾਲਣ ਚਾਰਜ ਦੇ ਨਾਲ, ਇਸ ਤਰ੍ਹਾਂ ਦਾ ਗ੍ਰੇਡਡ ਵਾਧਾ ਸਾਰੀਆਂ ਉਡਾਣਾਂ ਦੀਆਂ ਸ਼੍ਰੇਣੀਆਂ ਵਿੱਚ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News