Indigo ਏਅਰਲਾਈਨ ਦਾ ਸਰਵਰ ਡਾਊਨ: ਹਵਾਈ ਅੱਡਿਆਂ ''ਤੇ ਲੱਗੀਆਂ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ

Saturday, Oct 05, 2024 - 04:42 PM (IST)

ਨਵੀਂ ਦਿੱਲੀ - ਇੰਡੀਗੋ ਏਅਰਲਾਈਨ ਦਾ ਆਨਲਾਈਨ ਯਾਤਰੀ ਸੇਵਾ ਸਿਸਟਮ ਡਾਊਨ ਹੈ। ਲੋਕ ਏਅਰਲਾਈਨ ਦੀਆਂ ਟਿਕਟਾਂ ਆਨਲਾਈਨ ਬੁੱਕ ਅਤੇ ਚੈੱਕ-ਇਨ ਕਰਨ ਦੇ ਯੋਗ ਨਹੀਂ ਹੋ ਰਹੇ ਹਨ। ਹਵਾਈ ਅੱਡਿਆਂ 'ਤੇ ਫਲਾਈਟ ਸੰਚਾਲਨ ਅਤੇ ਜ਼ਮੀਨੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਦੇਸ਼ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਸ ਸਮੱਸਿਆ ਬਾਰੇ ਏਅਰਲਾਈਨਜ਼ ਵੱਲੋਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਯਾਤਰੀਆਂ ਲਈ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਘੰਟਿਆਂਬੱਧੀ ਹਵਾਈ ਅੱਡਿਆਂ ’ਤੇ ਉਡੀਕ ਕਰਨੀ ਪੈਂਦੀ ਹੈ। 

ਇੰਡੀਗੋ ਨੇ ਦੱਸਿਆ- ਸਿਸਟਮ ਦੀ ਸੁਸਤੀ ਕਾਰਨ ਸਮੱਸਿਆ ਆ ਰਹੀ ਹੈ

ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਇੰਡੀਗੋ ਨੇ ਕਿਹਾ, 'ਸਾਡੀਆਂ ਟੀਮਾਂ ਇਸ ਮਾਮਲੇ 'ਤੇ ਕੰਮ ਕਰ ਰਹੀਆਂ ਹਨ। ਜਲਦੀ ਹੀ ਸਥਿਤੀ ਆਮ ਵਾਂਗ ਹੋ ਜਾਵੇਗੀ।

3 ਮਹੀਨੇ ਪਹਿਲਾਂ ਮਾਈਕ੍ਰੋਸਾਫਟ 'ਤੇ ਚੱਲ ਰਹੇ ਲੱਖਾਂ ਕੰਪਿਊਟਰ ਡਾਊਨ ਹੋ ਗਏ ਸਨ।

ਤਿੰਨ ਮਹੀਨੇ ਪਹਿਲਾਂ ਅਮਰੀਕੀ ਐਂਟੀ-ਵਾਇਰਸ ਕੰਪਨੀ ਕ੍ਰਾਊਡਸਟ੍ਰਾਈਕ ਦੇ ਇਕ ਸਾਫਟਵੇਅਰ ਅਪਡੇਟ ਕਾਰਨ ਦੁਨੀਆ ਭਰ 'ਚ ਮਾਈਕ੍ਰੋਸਾਫਟ ਆਪਰੇਟਿੰਗ ਸਿਸਟਮ 'ਤੇ ਚੱਲ ਰਹੇ ਲੱਖਾਂ ਕੰਪਿਊਟਰਾਂ 'ਤੇ ਕੰਮ ਠੱਪ ਹੋ ਗਿਆ ਸੀ। ਇਸ ਕਾਰਨ ਦੁਨੀਆ ਭਰ 'ਚ ਜ਼ਰੂਰੀ ਸੇਵਾਵਾਂ ਜਿਵੇਂ ਹਵਾਈ ਅੱਡੇ, ਉਡਾਣਾਂ, ਰੇਲ ਗੱਡੀਆਂ, ਹਸਪਤਾਲ, ਬੈਂਕ, ਰੈਸਟੋਰੈਂਟ, ਡਿਜੀਟਲ ਪੇਮੈਂਟ, ਸਟਾਕ ਐਕਸਚੇਂਜ, ਟੀਵੀ ਚੈਨਲ ਅਤੇ ਸੁਪਰਮਾਰਕੀਟ ਬੰਦ ਕਰ ਦਿੱਤੇ ਗਏ ਹਨ। ਸਭ ਤੋਂ ਵੱਧ ਅਸਰ ਹਵਾਈ ਅੱਡੇ 'ਤੇ ਦੇਖਣ ਨੂੰ ਮਿਲਿਆ।


Harinder Kaur

Content Editor

Related News