ਦੁਨੀਆ ’ਚ ਸਭ ਤੋਂ ਜ਼ਿਆਦਾ ਕੰਮ ਦਾ ਬੋਝ ਭਾਰਤੀਆਂ ’ਤੇ, ਤਨਖਾਹ ਵੀ ਮਿਲਦੀ ਹੈ ਸਭ ਤੋਂ ਘੱਟ

02/28/2021 6:35:10 PM

ਨਵੀਂ ਦਿੱਲੀ (ਇੰਟ.) – ਦੇਸ਼ ’ਚ ਇਕ ਪਾਸੇ ਬੇਰੁਜ਼ਗਾਰਾਂ ਦੀ ਫੌਜ ਖੜੀ ਹੈ ਅਤੇ ਦੂਜੇ ਪਾਸੇ ਨੌਕਰੀ ਕਰਨ ਵਾਲਿਆਂ ’ਤੇ ਕੰਮ ਦਾ ਬੋਝ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ। ਵਿਸ਼ਵ ਲੇਬਰ ਸੰਗਠਨ ਦੇ ਅੰਕੜਿਆਂ ਮੁਤਾਬਕ ਭਾਰਤੀ ਵਰਕਰ ਹਫਤੇ ’ਚ ਔਸਤਨ 48 ਘੰਟੇ ਕੰਮ ਕਰਦੇ ਹਨ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਕਰਮਚਾਰੀ ਸਿਰਫ ਕੰਮ ਹੀ ਜ਼ਿਆਦਾ ਨਹੀਂ ਕਰਦੇ ਸਗੋਂ ਉਸ ਦੇ ਬਦਲੇ ਉਨ੍ਹਾਂ ਨੂੰ ਮਿਲਣ ਵਾਲਾ ਮਿਹਨਤਾਨਾ ਵੀ ਉਸ ਦੀ ਤੁਲਨਾ ’ਚ ਘੱਟ ਹੈ ਜੋ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਭਾਰਤ ਦਾ ਕਰਜ਼ਦਾਰ ਹੈ ਅਮਰੀਕਾ , ਦੇਣੇ ਹਨ 216 ਅਰਬ ਡਾਲਰ

ਅੰਕੜਿਆਂ ਮੁਤਾਬਕ ਭਾਰਤ ’ਚ ਕਰਮਚਾਰੀਆਂ ’ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੈ। ਕੰਮ ਦੇ ਦਬਾਅ ਦੇ ਮਾਮਲੇ ’ਚ ਭਾਰਤ ਜਾਂਬੀਆ, ਮੰਗੋਲੀਆ, ਮਾਲਦੀਵ ਅਤੇ ਕਤਰ ਵਰਗੇ ਦੇਸ਼ਾਂ ਦੀ ਸ਼੍ਰੇਣੀ ’ਚ ਖੜ੍ਹਾ ਹੈ। ਜਾਂਬੀਆ ਅਤੇ ਮੰਗੋਲੀਆ ਦੀ ਗਿਣਤੀ ਦੁਨੀਆ ਦੇ ਗਰੀਬ ਦੇਸ਼ਾਂ ’ਚ ਹੁੰਦੀ ਹੈ ਜਦੋਂ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ : ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ

ਔਸਤਨ 11 ਘੰਟੇ ਜ਼ਿਆਦਾ ਕੰਮ

ਅਮਰੀਕਾ ਦੇ ਮੁਕਾਬਲੇ ਭਾਰਤ ’ਚ ਕਰਮਚਾਰੀ ਹਰ ਹਫਤੇ ਔਸਤਨ 11 ਘੰਟੇ ਜ਼ਿਆਦਾ ਕੰਮ ਕਰਦੇ ਹਨ ਜਦੋਂ ਕਿ ਬ੍ਰਿਟੇਨ ਅਤੇ ਇਜ਼ਰਾਈਲ ਦੇ ਮੁਕਾਬਲੇ ਭਾਰਤੀ 12 ਘੰਟੇ ਵੱਧ ਕੰਮ ਕਰਦੇ ਹਨ। ਹਾਲਾਂਕਿ ਚੀਨ ਦੇ ਮੁਕਾਬਲੇ ਭਾਰਤੀ ਸਿਰਫ ਦੋ ਘੰਟੇ ਜ਼ਿਆਦਾ ਕੰਮ ਕਰਦੇ ਹਨ।

ਸਭ ਤੋਂ ਘੱਟ ਮਿਲਦੀ ਹੈ ਤਨਖਾਹ

ਅੰਕੜਿਆਂ ’ਚ ਬੇਹੱਦ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਤੁਸੀਂ ਜੇ ਇਹ ਸੋਚ ਰਹੇ ਹੋ ਕਿ ਭਾਰਤੀਆਂ ਨੂੰ ਵੱਧ ਕੰਮ ਦੇ ਬਦਲੇ ਭੁਗਤਾਨ ਵੀ ਜ਼ਿਆਦਾ ਹੁੰਦਾ ਹੋਵੇਗਾ ਤਾਂ ਤੁਸੀਂ ਗਲਤ ਹੋ। ਵਧੇਰੇ ਕੰਮ ਕਰਨ ਦੇ ਬਾਵਜੂਦ ਭਾਰਤੀ ਸਭ ਤੋਂ ਘੱਟ ਭੁਗਤਾਨ ਜਾਂ ਮਿਹਨਤਾਨਾ ਪਾਉਣ ਵਾਲਿਆਂ ’ਚ ਸ਼ਾਮਲ ਹਨ।

ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ

ਨੌਜਵਾਨਾਂ ’ਚ ਬੇਰੁਜ਼ਗਾਰੀ ਵੱਧ

ਭਾਰਤ ’ਚ ਮੌਜੂਦਾ ਸਮੇਂ ’ਚ ਵਰਕਰ ਕੰਮ ਦੇ ਬੋਝ ਹੇਠਾਂ ਦੱਬੇ ਜਾ ਰਹੇ ਹਨ। ਉਥੇ ਹੀ ਨੌਜਵਾਨਾਂ ਦੀ ਇਕ ਵੱਡੀ ਆਬਾਦੀ ਬੇਰੁਜ਼ਗਾਰ ਹੈ। ਇਸ ’ਚ ਮਿਲੇਨੀਅਲ ਯਾਨੀ 1980 ਤੋਂ ਬਾਅਦ ਪੈਦਾ ਹੋਏ ਲੋਕ ਸ਼ਾਮਲ ਹਨ। ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਮੰਨਿਆ ਜਾਂਦਾ ਹੈ ਅਤੇ ਇਥੋਂ ਦੀ 35 ਫੀਸਦੀ ਆਬਾਦੀ ਯੁਵਾ ਹੈ। ਪਰ ਕੰਮ ਨਾ ਹੋਣ ਕਾਰਣ ਇਹ ਵਰਗ ਮੁਸ਼ਕਲਾਂ ’ਚੋਂ ਲੰਘ ਰਿਹਾ ਹੈ।

ਕਿੱਥੇ ਕਿੰਨਾ ਕੰਮ ਕਰਦੇ ਹਨ ਕਰਮਚਾਰੀ

  • ਅਮਰੀਕਾ -37 ਘੰਟੇ ਪ੍ਰਤੀ ਹਫਤਾ
  • ਬ੍ਰਿਟੇਨ-36 ਘੰਟੇ ਪ੍ਰਤੀ ਹਫਤਾ
  • ਇਜ਼ਰਾਈਲ-36 ਘੰਟੇ ਪ੍ਰਤੀ ਹਫਤਾ
  • ਚੀਨ-46 ਘੰਟੇ ਪ੍ਰਤੀ ਹਫਤਾ

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦੇਵੇਗੀ ਈ-ਭੁਗਤਾਨ ਨਾਲ MSP

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News