ਹਰ ਮਹੀਨੇ 10ਜੀ.ਬੀ. ਡਾਟਾ ਇਸਤੇਮਾਲ ਕਰ ਰਹੇ ਹਨ ਭਾਰਤੀ ਯੂਜ਼ਰਸ
Thursday, Feb 21, 2019 - 07:15 PM (IST)

ਨਵੀਂ ਦਿੱਲੀ—ਦੇਸ਼ 'ਚ 4ਜੀ ਦਾ ਇਸਤੇਮਾਲ ਵਧਣ ਨਾਲ ਬੀਤੇ ਸਾਲ ਭਾਵ 2018 'ਚ ਡਾਟਾ ਟ੍ਰੈਫਿਕ 'ਚ 109 ਫੀਸਦੀ ਦਾ ਵਾਧਾ ਹੋਇਆ ਹੈ। ਇਕ ਲੇਟੈਸਟ ਸਟੱਡੀ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਨੋਕੀਆ ਦੇ ਸਾਲਾਨਾ ਮੋਬਾਇਲ ਬ੍ਰਾਡਬੈਂਡ ਇੰਡੀਆ ਟ੍ਰੈਫਿਕ ਇੰਡੈਕਸ 'ਚ ਭਾਰਤ 'ਚ ਮੋਬਾਇਲ ਬ੍ਰਾਡਬੈਂਡ ਪਰਫਾਰਮੈਂਸ 'ਤੇ ਸਟੱਡੀ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ 2018 'ਚ ਔਸਤ ਡਾਟਾ ਇਸਤੇਮਾਲ 69 ਫੀਸਦੀ ਵਧ ਕੇ 10 ਜੀ.ਬੀ. ਪ੍ਰਤੀ ਮਹੀਨਾ 'ਤੇ ਪਹੁੰਚ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ 4ਜੀ ਦੀ ਗ੍ਰੋਥ 3ਜੀ ਡਾਟਾ ਟ੍ਰੈਫਿਕ ਦੀ ਕੀਮਤ 'ਤੇ ਹੋਈ ਹੈ। ਬੀਤੇ ਸਾਲ 3ਜੀ ਟ੍ਰੈਫਿਕ 'ਚ ਮਾਮੂਲੀ ਗਿਰਾਵਟ ਆਈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ 2018 ਦੇ ਆਖਿਰ ਤੱਕ 4ਜੀ ਗਾਹਕਾਂ ਦੀ ਗਿਣਤੀ 3ਜੀ ਯੂਜ਼ਰਸ ਦੀ ਤੁਲਨਾ 'ਚ ਪੰਜ ਗੁਣਾ ਤੋਂ ਜ਼ਿਆਦਾ ਸੀ। ਇਸ 'ਚ ਕਿਹਾ ਗਿਆ ਹੈ ਕਿ ਡਾਟਾ ਟ੍ਰੈਫਿਕ ਅਤੇ ਸਸਤੇ 'ਚ 4ਜੀ ਡਿਵਾਈਸ ਦੀ ਉਪਲੱਬਧਤਾ ਕਾਰਨ 4ਜੀ ਉਪਭੋਗਤਾਵਾਂ ਦੀ ਗਿਣਤੀ 'ਚ 137 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਵੀ ਵੱਡੀ ਗਿਣਤੀ 'ਚ ਉਪਭੋਗਤਾਵਾਂ 3ਜੀ ਤੋਂ 4ਜੀ ਵੱਲ ਸ਼ਿਫਟ ਹੋਏ। ਇਸ ਨਾਲ ਵੀ ਦੇਸ਼ 'ਚ 4ਜੀ ਡਾਟਾ ਟ੍ਰੈਫਿਕ 'ਚ ਵਾਧਾ ਹੋਇਆ। ਰਿਪੋਰਟ ਮੁਤਾਬਕ ਦੇਸ਼ 'ਚ ਵੱਡੀ ਗਿਣਤੀ 'ਚ ਲੋਕ ਪਹਿਲੀ ਵਾਰ ਮੋਬਾਇਲ 'ਤੇ ਬ੍ਰਾਡਬੈਂਡ ਦਾ ਅਨੁਭਵ ਲੈ ਰਹੇ ਹਨ। ਨਾਲ ਹੀ ਉਹ ਦੇਸ਼ 'ਚ ਬ੍ਰਾਡਬੈਂਡ ਦੇ ਵਪਾਰਕ ਅਸਵਰਾਂ ਨੂੰ ਲੈ ਕੇ ਵੀ ਜਾਗਰੂਕ ਹੋ ਰਹੇ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਬੀਤੇ ਸਾਲ 4ਜੀ ਡਾਟਾ ਟ੍ਰੈਫਿਕ 'ਚ ਜ਼ਿਆਦਾ ਵਾਧਾ ਹੋਇਆ। ਇਸ ਕਾਰਨ ਵੀਡੀਓ ਸਟਰੀਮਿੰਗ ਅਤੇ ਮੀਡੀਆ ਐਪ ਦਾ ਇਸਤੇਮਾਲ ਵਧਣਾ ਹੈ।