ਭਾਰਤੀ ਸਟਾਰਟਅਪਸ ਨੂੰ ਇਸ ਹਫਤੇ ਮਿਲੀ 395 ਮਿਲੀਅਨ ਡਾਲਰ ਦੀ ਫੰਡਿੰਗ
Sunday, Aug 18, 2024 - 10:25 AM (IST)
ਨਵੀਂ ਦਿੱਲੀ (ਅਨਸ) - ਭਾਰਤੀ ਅਰਥਵਿਵਸਥਾ ਤੇਜ਼ ਰਫਤਾਰ ਨਾਲ ਅੱਗੇ ਵੱਧ ਰਹੀ ਹੈ। ਇਸ ਦਾ ਫਾਇਦਾ ਸਟਾਰਟਅਪ ਇਕੋਸਿਸਟਮ ਨੂੰ ਵੀ ਮਿਲ ਰਿਹਾ ਹੈ। ਬੀਤੇ ਹਫਤੇ ਭਾਰਤੀ ਸਟਾਰਟਅਪਸ ਨੇ 20 ਡੀਲ ਜ਼ਰੀਏ 395 ਮਿਲੀਅਨ ਡਾਲਰ ਦੀ ਫੰਡਿੰਗ ਜੁਟਾਈ ਹੈ।
ਇਹ ਅੰਕੜਾ ਇਸ ਤੋਂ ਪਹਿਲਾਂ 113 ਮਿਲੀਅਨ ਡਾਲਰ ਦਾ ਸੀ, ਜੋ 22 ਡੀਲ ’ਚ ਜੁਟਾਏ ਗਏ ਸਨ। ਹਾਸਪਿਟੈਲਿਟੀ ਅਤੇ ਟਰੈਵਲ-ਟੈੱਕ ਕੰਪਨੀ ਓਯੋ ਨੇ ਇਸ ਹਫਤੇ ਅਗਵਾਈ ਕੀਤੀ ਹੈ। ਸੀਰੀਜ਼-ਜੀ ਰਾਊਂਡ ਤਹਿਤ ਇਨਕਰੈਂਡ ਵੈਲਥ, ਪੇਸ਼ੈਂਟ ਕੈਪੀਟਲ, ਜੇ. ਐਂਡ ਏ. ਪਾਰਟਨਰ, ਮੈਨਕਾਇੰਡ ਫਾਰਮਾ ਦੇ ਪ੍ਰਮੋਟਰਸ ਅਤੇ ਏ. ਐੱਸ. ਕੇ. ਫਾਈਨਾਂਸ਼ੀਅਲ ਹੋਲਡਿੰਗਸ ਅਤੇ ਹੋਰ ਨਿਵੇਸ਼ਕਾਂ ਤੋਂ 1,457 ਕਰੋੜ ਰੁਪਏ (175 ਮਿਲੀਅਨ ਡਾਲਰ) ਦੀ ਰਾਸ਼ੀ ਜੁਟਾਈ ਗਈ ਹੈ।
ਉਥੇ ਹੀ, ਵੈਲਥ ਅਤੇ ਏਸੈੱਟਸ ਮੈਨੇਜਮੈਂਟ ਫਰਮ ਨਿਓ ਵੱਲੋਂ 400 ਕਰੋੜ ਰੁਪਏ (ਕਰੀਬ 48 ਮਿਲੀਅਨ ਡਾਲਰ) ਦੀ ਰਾਸ਼ੀ ਸੀਰੀਜ਼-ਬੀ ਰਾਊਂਡ ਤਹਿਤ ਐੱਮ. ਯੂ. ਐੱਫ. ਜੀ. ਬੈਂਕ ਅਤੇ ਨਿਊਯਾਰਕ ਆਧਾਰਿਤ ਯੂਕਲਿਡੀਅਨ ਕੈਪੀਟਲ ਐੱਲ. ਐੱਲ. ਸੀ. ਅਤੇ ਹੋਰ ਨਿਵੇਸ਼ਕਾਂ ਤੋਂ ਜੁਟਾਏ ਹਨ।