ਭਾਰਤੀ ਮਿਆਰੀ ਕੱਚਾ ਤੇਲ 10 ਸਾਲਾਂ ਦੇ ਉੱਚੇ ਪੱਧਰ ''ਤੇ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ

Friday, Jun 10, 2022 - 05:43 PM (IST)

ਭਾਰਤੀ ਮਿਆਰੀ ਕੱਚਾ ਤੇਲ 10 ਸਾਲਾਂ ਦੇ ਉੱਚੇ ਪੱਧਰ ''ਤੇ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ

ਨਵੀਂ ਦਿੱਲੀ — ਭਾਰਤ ਵਲੋਂ ਖਰੀਦੇ ਜਾਣ ਵਾਲੇ ਸਟੈਂਡਰਡ ਕੱਚੇ ਤੇਲ ਦੀ ਕੀਮਤ 121 ਡਾਲਰ ਪ੍ਰਤੀ ਬੈਰਲ ਦੇ ਇਕ ਦਹਾਕੇ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ ਪਰ ਇਸ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਕੀਮਤ ਸਥਿਰ ਬਣੀ ਹੋਈ ਹੈ। ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (PPAC) ਦੇ ਅੰਕੜਿਆਂ ਅਨੁਸਾਰ 9 ਜੂਨ ਨੂੰ ਭਾਰਤੀ ਮਿਆਰੀ ਕੱਚਾ ਤੇਲ 121.28 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਕੀਮਤ ਦਾ ਇਹ ਪੱਧਰ ਫਰਵਰੀ/ਮਾਰਚ 2012 ਵਿੱਚ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਭਾਰਤ ਦੀ ਬਾਇਓਟੈਕਨਾਲੋਜੀ ਅਧਾਰਿਤ ਅਰਥਵਿਵਸਥਾ 8 ਗੁਣਾ ਵਧ ਕੇ 80 ਅਰਬ ਡਾਲਰ ਹੋਈ : ਮੋਦੀ

PPAC ਅਨੁਸਾਰ, ਰੂਸ-ਯੂਕਰੇਨ ਯੁੱਧ ਤੋਂ ਤੁਰੰਤ ਬਾਅਦ, 25 ਫਰਵਰੀ ਤੋਂ 29 ਮਾਰਚ ਦੇ ਵਿਚਕਾਰ ਭਾਰਤੀ ਕੱਚੇ ਤੇਲ ਦੀ ਮਿਆਰੀ ਕੀਮਤ ਔਸਤਨ  111.86 ਡਾਲਰ ਪ੍ਰਤੀ ਬੈਰਲ ਸੀ। 30 ਮਾਰਚ ਤੋਂ 27 ਅਪ੍ਰੈਲ ਦੇ ਵਿਚਕਾਰ, ਇਸਦੀ ਔਸਤ 103.44 ਡਾਲਰ ਪ੍ਰਤੀ ਬੈਰਲ ਰਹੀ। ਅਮਰੀਕਾ ਵਰਗੇ ਪ੍ਰਮੁੱਖ ਗਾਹਕਾਂ ਦੀ ਮਜ਼ਬੂਤ ​​ਮੰਗ 'ਤੇ ਵੀਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 13 ਹਫਤਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਹਾਲਾਂਕਿ ਸ਼ੁੱਕਰਵਾਰ ਨੂੰ ਇਸ 'ਚ ਗਿਰਾਵਟ ਦਰਜ ਕੀਤੀ ਗਈ। ਅਗਸਤ ਲਈ ਬ੍ਰੈਂਟ ਕਰੂਡ ਫਿਊਚਰ 81 ਸੈਂਟ (0.81 ਡਾਲਰ) ਡਿੱਗ ਕੇ 122.26 ਡਾਲਰ ਪ੍ਰਤੀ ਬੈਰਲ ਹੋ ਗਿਆ।

ਯੂਐਸ ਵੈਸਟ ਟੇਕਸ ਇੰਟਰਮੀਡੀਏਟ ਕਰੂਡ ਜੁਲਾਈ ਵਿੱਚ 79 ਸੈਂਟ ਡਿੱਗ ਕੇ 120.72 ਡਾਲਰ ਪ੍ਰਤੀ ਬੈਰਲ ਰਹਿ ਗਿਆ। ਤੇਲ ਦੀਆਂ ਕੀਮਤਾਂ ਵਿੱਚ ਅਸਥਿਰਤਾ ਦੇ ਬਾਵਜੂਦ ਦੇਸ਼ ਵਿੱਚ ਪ੍ਰਚੂਨ ਕੀਮਤਾਂ ਸਥਿਰ ਰਹੀਆਂ। ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿ. (BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. (ਐਚ.ਪੀ.ਸੀ.ਐਲ.) ਨੂੰ ਹਰ ਰੋਜ਼ ਕੀਮਤਾਂ ਮੁਤਾਬਕ ਕੀਮਤਾਂ ਨੂੰ ਐਡਜਸਟ ਕਰਨਾ ਪੈਂਦਾ ਹੈ ਪਰ ਉਹ ਨਵੰਬਰ 2021 ਤੋਂ ਪੈਟਰੋਲ ਪੰਪਾਂ 'ਤੇ ਵੇਚੇ ਜਾਣ ਵਾਲੇ ਈਂਧਨ ਦੀ ਕੀਮਤ ਲਾਗਤ ਤੋਂ ਘੱਟ ਰੱਖ ਰਹੇ ਹਨ। ਭਾਰਤ ਆਪਣੀ ਕੁੱਲ ਤੇਲ ਲੋੜਾਂ ਵਿੱਚੋਂ 85 ਫ਼ੀਸਦੀ ਆਯਾਤ ਤੋਂ ਪੂਰਾ ਕਰਦਾ ਹੈ । ਅਜਿਹੀ ਸਥਿਤੀ ਵਿਚ ਅੰਤਰਰਾਸ਼ਟਰੀ ਬਾਜ਼ਾਰ ਵਿਚ ਸਟੈਂਡਰਡ ਕੀਮਤ ਦੇ ਮੁਤਾਬਕ ਈਂਧਣ ਦੀ ਕੀਮਤ ਨੂੰ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ : ਮੋਦੀ ਨੇ ਅੰਮ੍ਰਿਤ ਮਹੋਤਸਵ ਦੇ ਡਿਜ਼ਾਈਨ ਵਾਲੇ ਸਿੱਕਿਆਂ ਦੀ ਨਵੀਂ ਲੜੀ ਦਾ ਕੀਤਾ ਉਦਘਾਟਨ

ਉਦਯੋਗਿਕ ਸੂਤਰਾਂ ਨੇ ਕਿਹਾ ਕਿ ਸਥਾਨਕ ਪੈਟਰੋਲ ਪੰਪਾਂ 'ਤੇ ਰੇਟ 85 ਡਾਲਰ ਪ੍ਰਤੀ ਬੈਰਲ ਦੇ ਨਿਯਮ ਮੁਤਾਬਕ ਹਨ। ਤੇਲ ਕੰਪਨੀਆਂ ਨੇ ਕੀਮਤਾਂ ਨਹੀਂ ਵਧਾਈਆਂ ਹਨ ਕਿਉਂਕਿ ਉਹ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਪ੍ਰਚੂਨ ਮਹਿੰਗਾਈ 7.8 ਫੀਸਦੀ ਦੇ ਅੱਠ ਮਹੀਨਿਆਂ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਈਂਧਨ, ਖਾਸ ਤੌਰ 'ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮਹਿੰਗਾਈ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਆਵਾਜਾਈ ਦੀ ਲਾਗਤ ਵਧ ਜਾਂਦੀ ਹੈ। ਨਤੀਜੇ ਵਜੋਂ, ਫਲਾਂ ਅਤੇ ਸਬਜ਼ੀਆਂ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਇੰਡਸਟਰੀ ਪੈਟਰੋਲ 18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 21 ਰੁਪਏ ਪ੍ਰਤੀ ਲੀਟਰ ਦੇ ਘਾਟੇ ਨਾਲ ਵੇਚ ਰਹੀ ਹੈ। ਜਦੋਂ ਕਿ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਘਾਟੇ ਦੇ ਬਾਵਜੂਦ ਕੰਮ ਕਰਨਾ ਜਾਰੀ ਰੱਖਿਆ ਹੈ, ਰਿਲਾਇੰਸ-ਬੀਪੀ ਅਤੇ ਨਾਇਰਾ ਐਨਰਜੀ ਵਰਗੀਆਂ ਨਿੱਜੀ ਖੇਤਰ ਦੀਆਂ ਪ੍ਰਚੂਨ ਇਕਾਈਆਂ ਨੇ ਘਾਟੇ ਨੂੰ ਪੂਰਾ ਕਰਨ ਲਈ ਸੀਮਤ ਕਾਰਵਾਈਆਂ ਕੀਤੀਆਂ ਹਨ। ਕੁਝ ਥਾਵਾਂ 'ਤੇ, ਨਾਇਰਾ ਜਨਤਕ ਖੇਤਰ ਦੀਆਂ ਇਕਾਈਆਂ ਨਾਲੋਂ 3 ਰੁਪਏ ਪ੍ਰਤੀ ਲੀਟਰ ਵੱਧ ਤੇਲ ਵੇਚ ਰਹੀ ਹੈ। ਦਿੱਲੀ 'ਚ ਇਸ ਸਮੇਂ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ।

ਇਹ ਵੀ ਪੜ੍ਹੋ : ਬਰੇਕ ਸਿਸਟਮ ਫੇਲ ਹੋਣ ਦੇ ਡਰੋਂ Mercedes ਨੇ  10 ਲੱਖ ਗੱਡੀਆਂ ਵਾਪਸ ਮੰਗਵਾਈਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News