ਭਾਰਤੀ ਸੇਵਾਵਾਂ ਦੀ ਬਰਾਮਦ ਕਮਾਈ ਸਾਲ ਦਰ ਸਾਲ 11.6% ਵਧੀ
Saturday, Mar 29, 2025 - 01:30 PM (IST)

ਬਿਜ਼ਨੈੱਸ ਡੈਸਕ - ਇਕ ਤਾਜ਼ਾ ਅਪਡੇਟ ’ਚ, ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਕਿ ਫਰਵਰੀ 2025 ਦੌਰਾਨ, ਸੇਵਾਵਾਂ ਦਾ ਨਿਰਯਾਤ 31.62 ਬਿਲੀਅਨ ਅਮਰੀਕੀ ਡਾਲਰ ਰਿਹਾ, ਜੋ ਪਿਛਲੇ ਸਾਲ ਨਾਲੋਂ 11.6% ਵੱਧ ਹੈ, ਜਦੋਂ ਕਿ ਸੇਵਾਵਾਂ ਦਾ ਆਯਾਤ ਪਿਛਲੇ ਸਾਲ ਨਾਲੋਂ 4.8% ਘਟ ਕੇ 14.50 ਬਿਲੀਅਨ ਅਮਰੀਕੀ ਡਾਲਰ ਰਹਿ ਗਿਆ। ਮਾਸਿਕ ਆਧਾਰ 'ਤੇ, ਬਰਾਮਦ ਤੇ ਦਰਾਮਦ ’ਚ ਲੜੀਵਾਰ 9% ਅਤੇ 13.16% ਦੀ ਗਿਰਾਵਟ ਆਈ। ਮਹੀਨੇ ਦੌਰਾਨ ਸ਼ੁੱਧ ਸੇਵਾਵਾਂ ਨਿਰਯਾਤ ਕਮਾਈ ਵੀ 4% ਘਟ ਕੇ 17.11 ਬਿਲੀਅਨ ਅਮਰੀਕੀ ਡਾਲਰ ਰਹਿ ਗਈ।