ਸਰਕਾਰ ਦੇਣ ਜਾ ਰਹੀ ਹੈ ਵੱਡੀ ਸੌਗਾਤ, ਸੌਖੇ ਹੋਣਗੇ ਇਨ੍ਹਾਂ ਧਾਮਾਂ ਦੇ ਦਰਸ਼ਨ

Sunday, Aug 23, 2020 - 04:40 PM (IST)

ਸਰਕਾਰ ਦੇਣ ਜਾ ਰਹੀ ਹੈ ਵੱਡੀ ਸੌਗਾਤ, ਸੌਖੇ ਹੋਣਗੇ ਇਨ੍ਹਾਂ ਧਾਮਾਂ ਦੇ ਦਰਸ਼ਨ

ਨਵੀਂ ਦਿੱਲੀ— ਭਾਰਤੀ ਰੇਲਵੇ ਜਲਦ ਹੀ ਕਰੋੜਾਂ ਸ਼ਰਧਾਲੂਆਂ ਲਈ ਚਾਰਧਾਮ ਦੀ ਯਾਤਰਾ ਨੂੰ ਹੋਰ ਵੀ ਆਸਾਨ ਬਣਾਉਣ ਜਾ ਰਹੀ ਹੈ।

ਉਤਰਾਖੰਡ ਦੀਆਂ ਪਵਿੱਤਰ ਵਾਦੀਆਂ 'ਚ ਸਥਿਤ ਗੰਗੋਤਰੀ, ਯਮੁਨੋਤਰੀ, ਬਦਰੀਨਾਥ ਅਤੇ ਕੇਦਾਰਨਾਥ ਦੇ ਦਰਸ਼ਨਾਂ ਲਈ ਸ਼ਰਧਾਲੂ ਆਉਣ ਵਾਲੇ ਸਮੇਂ 'ਚ ਰੇਲ ਮਾਰਗ ਜ਼ਰੀਏ ਆਸਾਨੀ ਨਾਲ ਪਹੁੰਚ ਸਕਣਗੇ। ਇਹ ਰੇਲ ਲਾਈਨ ਦੇਹਰਾਦੂਨ, ਪੌੜੀ, ਟੇਹਰੀ ਗਢਵਾਲ, ਚਮੌਲੀ, ਰੁਦਰਪ੍ਰਯਾਗ ਅਤੇ ਉਤਰਕਾਸ਼ੀ ਤੋਂ ਹੁੰਦੀ ਹੋਈ ਲੰਘੇਗੀ।

 

ਮੋਦੀ ਸਰਕਾਰ ਚਾਰਧਾਮ ਪ੍ਰਾਜੈਕਟ 'ਤੇ ਕੰਮ ਕਰ ਰਹੀ ਹੈ ਤਾਂ ਕਿ ਸ਼ਰਧਾਲੂ ਇਨ੍ਹਾਂ ਪਵਿੱਤਰ ਅਸਥਾਨਾਂ 'ਤੇ ਅਸਾਨੀ ਨਾਲ ਪਹੁੰਚ ਸਕਣ।

ਇਸ ਪ੍ਰਾਜੈਕਟ ਤਹਿਤ ਚਾਰਧਾਮ ਨੂੰ ਰੇਲ ਮਾਰਗ ਨਾਲ ਜੋੜਨ ਦਾ ਕੰਮ ਕੀਤਾ ਜਾਵੇਗਾ। ਇਨ੍ਹਾਂ 4 ਧਾਮਾਂ ਨੂੰ ਰੇਲ ਮਾਰਗ ਨਾਲ ਜੋੜਨ ਲਈ ਭਾਰਤੀ ਰੇਲਵੇ ਇਨ੍ਹਾਂ ਦੁਰਗਮ ਖੇਤਰਾਂ 'ਚ ਚਾਰ ਰੇਲ ਲਾਈਨਾਂ ਵਿਛਾਏਗਾ, ਜਿਸ ਦੀ ਕੁੱਲ ਲੰਬਾਈ 327 ਕਿਲੋਮੀਟਰ ਹੋਵੇਗੀ। ਇਸ ਪ੍ਰਾਜੈਕਟ 'ਤੇ 43 ਹਜ਼ਾਰ ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਤਹਿਤ 21 ਨਵੇਂ ਸਟੇਸ਼ਨ, 61 ਸੁਰੰਗਾਂ, 59 ਪੁੱਲ ਬਣਾਏ ਜਾਣ ਦਾ ਪ੍ਰਸਤਾਵ ਹੈ। ਰੇਲ ਲਾਈਨ ਦਾ 279 ਕਿਲੋਮੀਟਰ ਹਿੱਸਾ ਸੁਰੰਗਾਂ 'ਚ ਹੋਵੇਗਾ। ਇਸ ਪ੍ਰਾਜੈਕਟ ਦਾ ਉਦੇਸ਼ ਸ਼ਰਧਾਲੂਆਂ ਨੂੰ ਚਾਰਧਾਮ ਯਾਤਰਾ ਲਈ ਸੁਵਿਧਾਜਨਕ ਅਤੇ ਸੁਰੱਖਿਅਤ ਮਾਧਿਅਮ ਮੁਹੱਈਆ ਕਰਾਉਣਾ ਹੈ।


author

Sanjeev

Content Editor

Related News