ਭਾਰਤੀ ਫਾਰਮਾ ਬਰਾਮਦਕਾਰਾਂ ਦੀ ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਨੀਤੀ
Friday, Feb 25, 2022 - 12:30 PM (IST)
ਹੈਦਰਾਬਾਦ (ਭਾਸ਼ਾ) – ਯੂਕ੍ਰੇਨ ਖਿਲਾਫ ਰੂਸ ਦੇ ਫੌਜੀ ਹਮਲੇ ਦਰਮਿਆਨ ਭਾਰਤੀ ਫਾਰਮਾ ਬਰਾਮਦਕਾਰ ਉਨ੍ਹਾਂ ਨੂੰ ਅਤੇ ਕੁੱਝ ਸੀ. ਆਈ. ਐੱਸ. ਦੇਸ਼ਾਂ ਨੂੰ ਨਵੇਂ ਆਰਡਰ ਭੇਜਣ ਲਈ ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਨੀਤੀ ਅਪਣਾ ਰਹੇ ਹਨ। ਉਦਯੋਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਵਪਾਰ ਵਿਭਾਗ ਦੇ ਤਹਿਤ ਆਉਣ ਵਾਲੀ ਸੰਸਥਾ ਭਾਰਤੀ ਫਾਰਮਾਸਿਊਟੀਕਲਸ ਐਕਸਪੋਰਟ ਪ੍ਰਮੋਸ਼ਨ ਕੌਂਸਲ (ਫਾਰਮੇਸੀਕਲ) ਮੁਤਾਬਕ ਭਾਰਤ ਨੇ ਵਿੱਤੀ ਸਾਲ 2020-21 ’ਚ ਯੂਕ੍ਰੇਨ ਨੂੰ 18.1 ਕਰੋੜ ਡਾਲਰ ਤੋਂ ਵੱਧਦੇ ਫਾਰਮਾਸਿਊਟੀਕਲ ਸਾਮਾਨ ਦੀ ਬਰਾਮਦ ਕੀਤੀ ਜੋ ਪਿਛਲੇ ਸਾਲ ਦੀ ਤੁਲਨਾ ’ਚ ਲਗਭਗ 44 ਫੀਸਦੀ ਵੱਧ ਹੈ। ਰੂਸ ਨੇ ਪਿਛਲੇ ਵਿੱਤੀ ਸਾਲ ’ਚ ਲਗਭਗ 5.91 ਕਰੋੜ ਡਾਲਰ ਦਾ ਯੋਗਦਾਨ ਦਿੱਤਾ ਜੋ ਇਕ ਸਾਲ ਪਹਿਲਾਂ ਦੀ ਤੁਲਨਾ ’ਚ 6.95 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।
ਰੈੱਡੀਜ਼ ਲੈਬ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਹ ਘਟਨਾਕ੍ਰਮ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਸ ਖੇਤਰ ’ਚ ਆਪਣੇ ਕਰਮਚਾਰੀਆਂ ਦੀ ਭਲਾਈ ਉਨ੍ਹਾਂ ਦੀ ਪਹਿਲੀ ਅਤੇ ਸਭ ਤੋਂ ਅਹਿਮ ਪਹਿਲ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਿਕ ਇਸ ਖੇਤਰ ’ਚ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਡੀ ਮਜ਼ਬੂਤ ਸਥਿਤੀ ਰਹੀ ਹੈ। ਮਰੀਜ਼ਾਂ ਦੀਆਂ ਲੋੜਾਂ ਅਤੇ ਵਪਾਰ ਨਿਰੰਤਰਤਾ ਨੂੰ ਜਾਰੀ ਰੱਖਣ ਦੇ ਨਾਲ-ਨਾਲ ਸਾਡੇ ਕਰਮਚਾਰੀਆਂ ਦੀ ਸੁਰੱਖਿਆ ਸਾਡੀ ਪਹਿਲ ਅਤੇ ਸਭ ਤੋਂ ਅਹਿਮ ਪਹਿਲ ਹੈ।