ਭਾਰਤੀ ਮੂਲ ਦੇ ਵਕੀਲ ਦਿਲਹਾਨ ਪਿੱਲਈ ਸਿੰਗਾਪੁਰ ਦੇ ਟੇਮਾਸੇਕ ਦੇ CEO ਬਣੇ
Tuesday, Feb 09, 2021 - 04:37 PM (IST)
ਸਿੰਗਾਪੁਰ (ਭਾਸ਼ਾ)– ਭਾਰਤੀ ਮੂਲ ਦੇ ਚੋਟੀ ਦੇ ਕਾਰਪੋਰੇਟ ਵਕੀਲ ਦਿਲਹਾਨ ਪਿੱਲਈ ਸੰਦ੍ਰਾਸੇਗਾਰਾ ਸਿੰਗਾਪੁਰ ’ਚ ਸਰਕਾਰੀ ਮਲਕੀਅਤ ਵਾਲੇ ਜਾਇਦਾਦ ਪ੍ਰਬੰਧਨ ਸਮੂਹ ਟੇਮਾਸੇਕ ਹੋਲਡਿੰਗਸ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜਕਾਰੀ ਡਾਇਰੈਕਟਰ ਹੋਣਗੇ। ਸੰਦ੍ਰਾਸੇਗਾਰਾ ਇਹ ਜ਼ਿੰਮੇਵਾਰੀ ਸਿੰਗਾਪੁਰ ਦੇ ਪ੍ਰਧਾਨ ਮੰਤੀਰ ਲੀ ਸੀਨ ਲੂੰਗ ਦੀ ਪਤਨੀ ਹੋ ਚਿੰਗ ਤੋਂ ਲੈਣਗੇ ਜੋ ਇਸ ਅਹੁਦੇ ’ਤੇ 2004 ਤੋਂ ਸੀ।
ਟੇਮਾਸੇਕ ਹੋਲਡਿੰਗਸ ਦੇ ਚੇਅਰਮੈਨ ਲਿਮ ਬੂਨ ਹੇਂਗ ਨੇ ਕਿਹਾ ਕਿ ਲੀਡਰਸ਼ਿਪ ਤਬਦੀਲੀ ਬੋਰਡ ਦੀ ਇਕ ਰਣਨੀਤਿਕ ਜ਼ਿੰਮੇਵਾਰੀ ਹੈ। ਸਿੰਗਾਪੁਰ ਦੇ ਸਮਾਚਾਰ ਚੈਨਲ ਨਿਊਜ਼ ਏਸ਼ੀਆ ਨੇ ਮੰਗਲਵਾਰ ਨੂੰ ਲਿਮ ਦੇ ਹਵਾਲੇ ਤੋਂ ਦੱਸਿਆ ਕਿ ਅਸੀਂ 2000 ਦੇ ਦਹਾਕੇ ਦੀ ਸ਼ੁਰੂਆਤ ਤੋਂ ਸਾਲਾਨਾ ਸਮੀਖਿਆ ਕਰ ਰਹੇ ਹਨ। ਇਸ ਨਾਲ ਬੋਰਡ ਸਾਰੀਆਂ ਘਟਨਾਵਾਂ ਲਈ ਤਿਆਰ ਰਹਿਣ ’ਚ ਸਮਰੱਥ ਬਣਦਾ ਹੈ, ਜਿਸ ’ਚ ਵੱਖ-ਵੱਖ ਸਮੇਂ ਵੱਖ-ਵੱਖ ਉਤਰਾਧਿਕਾਰ ਬਦਲ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਸੰਦ੍ਰਾਸੇਗਾਰਾ ਇਕ ਮੋਹਰੀ ਕਾਰਪੋਰੇਟ ਵਕੀਲ ਹਨ ਅਤੇ ਉਹ 10 ਸਾਲ ਪਹਿਲਾਂ ਟੇਮਾਸੇਕ ਨਾਲ ਜੁੜੇ ਸਨ। ਸੰਦ੍ਰਾਸੇਗਾਰਾ ਨੇ ਟੇਮਾਸੇਕ ’ਚ ਕਈ ਅਹਿਮ ਭੂਮਿਕਾਵਾਂ ਨਿਭਾਈਆਂ, ਜਿਸ ’ਚ ਅਮਰੀਕਾ ਦੇ ਮੁਖੀ ਦੇ ਰੂਪ ’ਚ ਦੋ ਸਾਲ ਦਾ ਕਾਰਜਕਾਲ ਸ਼ਾਮਲ ਹੈ।