ਹੁਣ ਗੁਆਂਢ ਦੀ ਦੁਕਾਨ ਤੋਂ ਵੀ ਮਿਲੇਗਾ 'ਛੋਟੂ' ਸਿਲੰਡਰ, ਇੰਡੀਅਨ ਆਇਲ ਨੇ ਸ਼ੁਰੂ ਕੀਤੀ ਇਹ ਸਰਵਿਸ

Saturday, Dec 12, 2020 - 02:28 PM (IST)

ਨਵੀਂ ਦਿੱਲੀ — ਜਦੋਂ ਐਲਪੀਜੀ ਕਨੈਕਸ਼ਨ ਆਮ ਨਹੀਂ ਹੁੰਦਾ ਸੀ ਤਾਂ ਵਿਦਿਆਰਥੀਆਂ, ਪ੍ਰਵਾਸੀ ਕਾਮਿਆਂ, ਆਈਟੀ ਪੇਸ਼ੇਵਰਾਂ, ਬੀ.ਪੀ.ਓ. ਵਰਕਰ ਆਦਿ ਸੈਕਟਰ 'ਚ ਕੰਮ ਕਰ ਰਹੇ ਲੋਕਾਂ ਨੂੰ ਭੋਜਨ ਪਕਾਉਣ ਲਈ ਬਾਲਣ ਦੀ ਵਿਵਸਥਾ ਕਰਨ 'ਚ ਭਾਰੀ ਮੁਸ਼ੱਕਤ ਕਰਨੀ ਪੈਂਦੀ ਸੀ। ਅਜਿਹੇ ਲੋਕਾਂ ਦੀ ਸਹੂਲਤ ਲਈ ਹੀ ਸਿਰਫ 5 ਕਿੱਲੋ ਦਾ ਐਲਪੀਜੀ ਗੈਸ ਸਿਲੰਡਰ ਲਾਂਚ ਕੀਤਾ ਗਿਆ ਸੀ।

5 ਕਿਲੋ ਗੈਸ ਸਿਲੰਡਰ 2013 ਵਿਚ ਕੀਤਾ ਗਿਆ ਸੀ ਲਾਂਚ 

ਮੌਜੂਦਾ ਸਮੇਂ 'ਚ ਦੇਸ਼ ਵਿਚ ਕਿਸੇ ਵੀ ਸਥਾਨ ਤੋਂ ਤੁਸੀਂ ਅਸਾਨੀ ਨਾਲ ਐਲਪੀਜੀ ਕੁਨੈਕਸ਼ਨ ਲੈ ਸਕਦੇ ਹੋ। 10 ਸਾਲ ਪਹਿਲਾਂ ਅਜਿਹੀ ਸਥਿਤੀ ਨਹੀਂ ਸੀ। ਇਸ ਦਾ ਕੁਨੈਕਸ਼ਨ ਲੈਣ ਲਈ ਪਹਿਲਾਂ ਨੰਬਰ ਲੈਣਾ ਪੈਂਦੀ ਸੀ ਅਤੇ ਨੰਬਰ ਆਉਣ 'ਤੇ ਕੁਨੈਕਸ਼ਨ ਜਾਰੀ ਹੁੰਦਾ ਸੀ। ਸਿਰਫ ਇਹ ਹੀ ਨਹੀਂ ਸਿਲੰਡਰ ਦੇ ਖ਼ਤਮ ਹੋ ਜਾਣ ਤੋਂ ਬਾਅਦ ਇਸ ਨੂੰ ਦੁਬਾਰਾ ਭਰਵਾਉਣਾ ਵੀ ਸੌਖਾ ਨਹੀਂ ਹੁੰਦਾ ਸੀ। ਸਿਲੰਡਰ ਨੂੰ ਭਰਵਾਉਣ ਲਈ ਵੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਇਸ ਨੂੰ ਵਿਦਿਆਰਥੀਆਂ, ਪ੍ਰਵਾਸੀ ਮਜ਼ਦੂਰਾਂ, ਆਈਟੀ ਪੇਸ਼ੇਵਰਾਂ, ਬੀਪੀਓ ਵਰਕਰਾਂ ਲਈ ਮਾਰਕੀਟ ਵਿਚ ਲਿਆਂਦਾ ਗਿਆ ਸੀ। 5 ਅਕਤੂਬਰ 2013 ਨੂੰ ਇਸ ਨੂੰ ਪੈਟਰੋਲ ਪੰਪਾਂ 'ਤੇ ਵਿਕਰੀ ਲਈ ਲਾਂਚ ਕੀਤਾ ਗਿਆ ਸੀ। ਪੈਟਰੋਲ ਪੰਪਾਂ ਰਾਹੀਂ ਇਸ ਲਈ ਕੀਤਾ ਗਿਆ ਕਿਉਂਕਿ ਪੈਟਰੋਲ ਪੰਪ ਗੈਸ ਏਜੰਸੀ ਨਾਲੋਂ ਲੰਬੇ ਸਮੇਂ ਲਈ ਖੁੱਲ੍ਹਦੇ ਹਨ। ਕਿਤੇ ਹੋਰ ਕੰਮ ਕਰਨ ਵਾਲੇ ਲੋਕ ਰਾਤ ਵੇਲੇ ਵੀ ਪੈਟਰੋਲ ਪੰਪਾਂ ਤੋਂ ਸਿਲੰਡਰ ਲੈ ਸਕਦੇ ਹਨ।

ਆਕਾਰ ਕਾਰਨ ਇਸਦਾ ਨਾਮ 'ਛੋਟੂ' ਪੈ ਗਿਆ

ਜਿਹੜਾ ਛੋਟਾ ਹੁੰਦਾ ਹੈ ਉਸ ਨੂੰ ਆਮਤੌਰ 'ਤੇ ਛੋਟੂ ਕਹਿ ਕੇ ਬੁਲਾਇਆ ਜਾਂਦਾ ਹੈ। ਮਾਰਕੀਟ ਵਿਚ ਹਲਵਾਲੀ ਜਾਂ ਵਪਾਰਕ ਤੌਰ 'ਤੇ ਵਰਤਣ ਲਈ 19 ਕਿਲੋ ਗੈਸ ਸਿਲੰਡਰ ਅਤੇ ਆਮ ਘਰਾਂ ਲਈ 14.2 ਕਿਲੋਗ੍ਰਾਮ ਵਾਲਾ ਸਿਲੰਡਰ ਪ੍ਰਚਲਿਤ ਹੈ। ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਵਿਦਿਆਰਥੀਆਂ ਲਈ 5 ਕਿਲੋ ਗੈਸ ਸਿਲੰਡਰ ਕੱਢੇ ਗਏ। ਇਹ 19 ਕਿੱਲੋ ਜਾਂ 14 ਕਿਲੋ ਗੈਸ ਸਿਲੰਡਰ ਨਾਲੋਂ ਆਕਾਰ ਵਿਚ ਬਹੁਤ ਛੋਟਾ ਸੀ, ਇਸ ਲਈ ਇਹ 'ਛੋਟ' ਗੈਸ ਸਿਲੰਡਰ ਨਾਮ ਨਾਲ ਪ੍ਰਚਲਿਤ ਹੋ ਗਿਆ।

ਹੁਣ ਇਹ ਨਾਮ ਅਧਿਕਾਰਤ ਹੋ ਗਿਆ ਹੈ

ਦੇਸ਼ ਦੀ ਸਭ ਤੋਂ ਵੱਡੀ ਐਲਪੀਜੀ ਸਿਲੰਡਰ ਵੰਡਣ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਨੇ ਹੁਣ ਅਧਿਕਾਰਤ ਤੌਰ 'ਤੇ ਇਸ ਦੇ ਪੰਜ ਕਿੱਲੋ ਐਲਪੀਜੀ ਸਿਲੰਡਰ ਦਾ ਨਾਮ 'ਛੋਟੂ' ਕਰ ਦਿੱਤਾ ਹੈ। ਕੰਪਨੀ ਨੇ ਇਸ ਦਾ ਐਲਾਨ 11 ਦਸੰਬਰ 2020, ਸ਼ੁੱਕਰਵਾਰ ਨੂੰ ਕੀਤਾ। ਆਈਓਸੀ ਦਾ ਕਹਿਣਾ ਹੈ ਕਿ ਇਹ ਛੋਟਾ ਸਿਲੰਡਰ ਵੱਖ-ਵੱਖ ਵਿਕਰੀ ਕੇਂਦਾਂ 'ਤੇ ਅਸਾਨੀ ਨਾਲ ਉਪਲਬਧ ਹੈ. ਚੰਗੀ ਗੱਲ ਇਹ ਹੈ ਕਿ ਭਾਰ ਘੱਟ ਹੋਣ ਕਾਰਨ ਇਸ ਨੂੰ ਕਿਤੇ ਵੀ ਲਿਜਾਣ ਲਈ ਰਿਕਸ਼ਾ ਜਾਂ ਸਕੂਟਰ-ਮੋਟਰਸਾਈਕਲ ਦੀ ਜ਼ਰੂਰਤ ਨਹੀਂ ਹੋਵੇਗੀ।

ਕਨੈਕਸ਼ਨ ਲਈ ਪਤਾ ਪ੍ਰਮਾਣ ਦਿਖਾਉਣ ਦੀ ਜ਼ਰੂਰਤ ਨਹੀਂ

ਜਦੋਂ ਤੁਸੀਂ 14 ਕਿਲੋ ਦੇ ਗੈਸ ਸਿਲੰਡਰ ਲਈ ਗੈਸ ਕੁਨੈਕਸ਼ਨ ਲੈਂਦੇ ਹੋ, ਤੁਹਾਡੇ ਕਈ ਕਿਸਮਾਂ ਦੇ ਕਾਗਜ਼ਾਂ ਜਾਂ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ। ਖ਼ਾਸਕਰ ਪਤਾ ਪ੍ਰਮਾਣ ਦੇਣਾ ਜ਼ਰੂਰੀ ਹੁੰਦਾ ਹੈ। ਪਰ 'ਛੋਟੂ' ਗੈਸ ਸਿਲੰਡਰ ਪ੍ਰਾਪਤ ਕਰਨ ਲਈ ਤੁਹਾਨੂੰ ਸਿਰਫ ਪਛਾਣ ਦਾ ਸਬੂਤ ਦਿਖਾਉਣਾ ਪਏਗਾ। ਤੁਹਾਨੂੰ ਪਤੇ ਦੇ ਸਬੂਤ ਲਈ ਨਹੀਂ ਪੁੱਛਿਆ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਜਦੋਂ ਪ੍ਰਵਾਸੀ ਨਵੇਂ ਸ਼ਹਿਰ ਜਾਂਦੇ ਹਨ, ਉਨ੍ਹਾਂ ਦਾ ਉਥੇ ਕੋਈ ਪਤਾ ਨਹੀਂ ਹੁੰਦਾ।

ਗੁਆਂਢੀ ਕਰਿਆਨੇ ਦੀਆਂ ਦੁਕਾਨਾਂ ਤੋਂ ਵੀ ਮਿਲ ਜਾਵੇਗਾ ਕੁਨੈਕਸ਼ਨ 

'ਛੋਟੂ' ਗੈਸ ਸਿਲੰਡਰ ਲੈਣਾ ਬਹੁਤ ਅਸਾਨ ਹੈ। ਇਹ ਤੁਹਾਡੇ ਗੁਆਂਢ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਪੈਟਰੋਲ ਪੰਪਾਂ, ਇੰਡੇਨ ਦੇ ਐਲਪੀਜੀ ਡਿਸਟ੍ਰੀਬਿਊਟਰਾਂ ਅਤੇ ਕਿਰਿਆਨਾ ਸਟੋਰਾਂ 'ਤੇ ਵੀ ਉਪਲਬਧ ਹੈ। 


Harinder Kaur

Content Editor

Related News