ਭਾਰਤੀ ਅਰਥਵਿਵਸਥਾ 2025 ਤੱਕ ਦੁੱਗਣੀ ਹੋ ਕੇ ਹੋਵੇਗੀ 5,000 ਅਰਬ ਡਾਲਰ ਦੀ : ਵਿੱਤ ਮੰਤਰਾਲਾ

Tuesday, Mar 27, 2018 - 10:58 AM (IST)

ਭਾਰਤੀ ਅਰਥਵਿਵਸਥਾ 2025 ਤੱਕ ਦੁੱਗਣੀ ਹੋ ਕੇ ਹੋਵੇਗੀ 5,000 ਅਰਬ ਡਾਲਰ ਦੀ : ਵਿੱਤ ਮੰਤਰਾਲਾ

ਨਵੀਂ ਦਿੱਲੀ—ਵਿੱਤ ਮੰਤਰਾਲਾ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ 2025 ਤੱਕ ਦੁੱਗਣੀ ਹੋ ਕੇ 5,000 ਅਰਬ ਡਾਲਰ ਯਾਨੀ 3,25,00,000 ਕਰੋੜ ਡਾਲਰ 'ਤੇ ਪਹੁੰਚ ਜਾਣ ਦੇ ਰਸਤੇ 'ਤੇ ਅੱਗੇ ਵਧ ਰਹੀ ਹੈ। ਹਾਲਾਂਕਿ, ਮੰਤਰਾਲਾ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਮਹਿੰਗਾਈ ਦੇ ਟੀਚੇ ਨੂੰ ਲੈ ਕੇ ਕੋਈ ਖ਼ਤਰਾ ਨਹੀਂ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਕਿ ਦੇਸ਼ 7 ਤੋਂ 8 ਫ਼ੀਸਦੀ ਦੀ ਵਾਧਾ ਦਰ ਹਾਸਲ ਕਰਨ ਨੂੰ ਕਾਹਲਾ ਹੈ। ਸਟਾਰਟਅਪ, ਐੱਮ. ਐੱਸ. ਐੱਮ. ਈ. ਅਤੇ ਬੁਨਿਆਦੀ ਢਾਂਚਾ ਨਿਵੇਸ਼ 'ਤੇ ਧਿਆਨ ਦਿੱਤੇ ਜਾਣ ਨਾਲ ਅਰਥਵਿਵਸਥਾ ਦੀ ਰਫਤਾਰ ਹੋਰ ਤੇਜ਼ ਕੀਤੀ ਜਾ ਸਕਦੀ ਹੈ।
 ਗਰਗ ਨੇ ਇੱਥੇ ਭਾਰਤੀ ਉਦਯੋਗ ਕਨਫੈੱਡਰੇਸ਼ਨ (ਸੀ. ਆਈ. ਆਈ.) ਦੇ ਕੌਮਾਂਤਰੀ ਉਦਯੋਗ ਐਸੋਸੀਏਸ਼ਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ''ਮੇਰਾ ਮੰਨਣਾ ਹੈ ਕਿ ਇਹ ਸੋਚਣਾ ਕਾਫ਼ੀ ਉਚਿਤ ਹੋਵੇਗਾ ਕਿ ਜੇਕਰ ਅਰਥਵਿਵਸਥਾ ਅਗਲੇ 7-8 ਸਾਲਾਂ ਤੱਕ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੀ ਹੈ ਅਤੇ ਮੰਗ ਪੈਦਾ ਹੁੰਦੀ ਹੈ ਤਾਂ ਅਸੀਂ 2025 ਤੱਕ ਅਰਥਵਿਵਸਥਾ ਦੇ ਆਕਾਰ ਨੂੰ 5,000 ਅਰਬ ਡਾਲਰ ਤੱਕ ਪਹੁੰਚਾ ਸਕਾਂਗੇ। ਇਹ ਇਕ ਉਚਿਤ ਟੀਚਾ ਹੈ।''


Related News