ਕੋਰੋਨਾ ਦੇ ਕਹਿਰ ਤੋਂ ਮੁਕਤ ਹੋ ਰਹੀ ਹੈ ਭਾਰਤ ਅਰਥਵਿਵਸਥਾ : ਐਸੋਚੈਮ

Saturday, Oct 10, 2020 - 07:27 PM (IST)

ਕੋਰੋਨਾ ਦੇ ਕਹਿਰ ਤੋਂ ਮੁਕਤ ਹੋ ਰਹੀ ਹੈ ਭਾਰਤ ਅਰਥਵਿਵਸਥਾ : ਐਸੋਚੈਮ

ਨਵੀਂ ਦਿੱਲੀ– ਕੋਰੋਨਾ ਵਾਇਰਸ ਸੰਕਟ ਤੋਂ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਨੇ ਪਿਛਲੇ ਕੁਝ ਮਹੀਨਿਆਂ ’ਚ ਜ਼ਿਕਰਯੋਗ ਸੁਧਾਰ ਦਿਖਾਇਆ ਹੈ। ਉਦਯੋਗ ਮੰਡਲ ਐਸੋਚੈਮ ਨੇ ਕਿਹਾ ਕਿ ਨਿਰਮਾਣ ਪੀ. ਐੱਮ. ਆਈ. ’ਚ ਸੁਧਾਰ ਅਤੇ ਬਰਾਮਦ ’ਚ ਵਾਧੇ ਦੇ ਅੰਕੜੇ ਅਰਥਵਿਵਸਥਾ ਦੇ ਮਹਾਮਾਰੀ ਦੇ ਪ੍ਰਭਾਵ ਤੋਂ ਬਾਹਰ ਨਿਕਲਣ ਦਾ ਸੰਦੇਸ਼ ਦੇ ਰਹੇ ਹਨ। ਐਸੋਚੈਮ ਨੇ ਆਪਣੀ ਅਰਥਵਿਵਸਥਾ ਦੀ ਸਥਿਤੀ ’ਤੇ ਮੁਲਾਂਕਣ ਰਿਪੋਰਟ ’ਚ ਆਉਣ ਵਾਲੇ ਮਹੀਨਿਆਂ ’ਚ ਇਸ ’ਚ ਹੋਰ ਸੁਧਾਰ ਦੀ ਗੱਲ ਕਹੀ।

ਰਿਪੋਰਟ ਮੁਤਾਬਕ ਹਰ ਥਾਂ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਐਸੋਚੈਮ ਦੇ ਜਨਰਲ ਸਕੱਤਰ ਦੀਪਕ ਸੂਦ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਐਮਰਜੈਂਸੀ ਸਥਿਤੀ ’ਚ ਵੀ ਨਿਡਰ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਨੇ ਲੇਬਰ, ਖੇਤੀਬਾੜੀ ਕਾਨੂੰਨਾਂ ’ਚ ਸੁਧਾਰ ਅਤੇ ਰੱਖਿਆ ਉਤਪਾਦਨ ਅਤੇ ਨਿਰਮਾਣ ’ਚ ਘਰੇਲੂ ਨਿਰਮਾਣ ਨੂੰ ਉਤਸ਼ਾਹ ਦੇਣ ਦਾ ਕੰਮ ਕੀਤਾ ਹੈ ਜੋ ਅਰਥਵਿਵਸਥਾ ਨੂੰ ਅੱਗੇ ਵਧਾਏਗਾ। 

ਰਿਪੋਰਟਾਂ ਵਿਚ ਕਿਹਾ ਗਿਆ ਕਿ ਦੇਸ਼ ਦੇ ਭਾਵੇਂ ਕਿ ਨਿਰਮਾਣ ਪੀ. ਐੱਮ. ਆਈ. (ਪਰਚੇਜਿੰਗ ਮੈਨੇਜਰਸ ਇੰਡੈਕਸ) ਨੂੰ ਦੇਖਿਆ ਜਾਵੇ ਤਾਂ ਸੇਵਾ ਖੇਤਰ ਪੀ. ਐੱਮ. ਆਈ., ਦੋਹਾਂ ਦੀ ਥਾਂ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਨਿਰਮਾਣ ਪੀ. ਐੱਮ. ਆਈ. ਸਤੰਬਰ 2020 ’ਚ 56.8 ਅੰਕ ਰਿਹਾ ਜੋ ਜਨਵਰੀ 2012 ਤੋਂ ਬਾਅਦ ਦਾ ਸਭ ਤੋਂ ਉੱਚ ਪੱਧਰ ਹੈ। ਉੱਥੇ ਹੀ, ਸੇਵਾ ਖੇਤਰ ਪੀ. ਐੱਮ. ਆਈ. ਸਤੰਬਰ ’ਚ ਵਧ ਕੇ 49.8 ਅੰਕ ਹੋ ਗਿਆ ਜੋ ਅਗਸਤ ’ਚ 41.8 ਸੀ। ਸੂਦ ਨੇ ਕਿਹਾ ਕਿ ਇਕ ਦੇਸ਼ ਦੇ ਤੌਰ ’ਤੇ ਅਸੀਂ ਕੋਵਿਡ-19 ਮਹਾਮਾਰੀ ਨੂੰ ਸਖਤ ਚੁਣੌਤੀ ਦਿੱਤੀ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ।


author

Sanjeev

Content Editor

Related News