2024-25 ’ਚ ਭਾਰਤ ਹੋਵੇਗਾ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ : Fitch

Sunday, Dec 24, 2023 - 12:01 PM (IST)

ਨਵੀਂ ਦਿੱਲੀ (ਇੰਟ.) – ਫਿੱਚ ਰੇਟਿੰਗਸ ਨੂੰ ਉਮੀਦ ਹੈ ਕਿ 2024-25 ’ਚ 6.5 ਫੀਸਦੀ ਦੇ ਜੀ. ਡੀ. ਪੀ. ਵਾਧੇ ਨਾਲ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਹੋਵੇਗਾ। ਚਾਲੂ ਵਿੱਤੀ ਸਾਲ 2023-24 ਲਈ ਇਹ ਵਿਕਾਸ ਦਰ 6.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਫਿੱਚ ਨੇ ਇਕ ਰਿਪੋਰਟ ਵਿਚ ਕਿਹਾ ਕਿ ਸੀਮੈਂਟ, ਬਿਜਲੀ ਅਤੇ ਪੈਟਰੋਲੀਅਮ ਪ੍ਰੋਡਕਟਸ ਦੀ ਮੰਗ ਮਜ਼ਬੂਤ ਰਹੇਗੀ, ਨਾਲ ਹੀ 2023 ਵਿਚ ਹਾਈ ਫ੍ਰੀਕਵੈਂਸੀ ਡਾਟਾ ਪ੍ਰੀ-ਕੋਵਿਡ ਪੱਧਰ ਤੋਂ ਕਾਫੀ ਉੱਪਰ ਰਹੇਗਾ। ਭਾਰਤ ਦੇ ਵਧਦੇ ਬੁਨਿਆਦੀ ਢਾਂਚੇ ਦੇ ਖਰਚੇ ਨਾਲ ਸਟੀਲ ਦੀ ਮੰਗ ਵੀ ਵਧੇਗੀ। ਇਸ ਤੋਂ ਇਲਾਵਾ ਕਾਰਾਂ ਦੀ ਵਿਕਰੀ ’ਚ ਵਾਧਾ ਜਾਰੀ ਰਹੇਗਾ। ਭਾਰਤ ਮੌਜੂਦਾ ਸਮੇਂ ਵਿਚ ਅਮਰੀਕਾ, ਚੀਨ, ਜਰਮਨੀ ਅਤੇ ਜਾਪਾਨ ਤੋਂ ਬਾਅਦ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।

ਇਹ ਵੀ ਪੜ੍ਹੋ :    GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’

2030 ਤੱਕ ਭਾਰਤ ਦੀ ਜੀ. ਡੀ. ਪੀ. ਜਾਪਾਨ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜਿਸ ਨਾਲ ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਪ੍ਰਮੁੱਖ ਵਿਦੇਸ਼ੀ ਬਾਜ਼ਾਰਾਂ ਵਿਚ ਹੌਲੀ ਵਿਕਾਸ ਨਾਲ ਕਮਜ਼ੋਰੀ ਦੇ ਬਾਵਜੂਦ ਭਾਰਤ ਦੇ ਮਜ਼ਬੂਤ ਆਰਥਿਕ ਵਿਕਾਸ ਨਾਲ ਕਾਰਪੋਰੇਟਸ ਵਿਚ ਮੰਗ ਵਧੇਗੀ। ਇਸ ਨਾਲ ਹੋਰ ਇਨਪੁੱਟ ਲਾਗਤ ਦਬਾਅ ਘੱਟ ਹੋਣ ਨਾਲ ਮਾਰਚ 2025 ਨੂੰ ਸਮਾਪਤ ਹੋਣ ਵਾਲੇ ਵਿੱਤੀ ਸਾਲ ਵਿਚ ਮੁਨਾਫਾ 2022-23 ਦੇ ਪੱਧਰ ਤੋਂ 290 ਆਧਾਰ ਅੰਕ ਤੱਕ ਵਧਣਾ ਚਾਹੀਦਾ ਹੈ। ਇਸ ਨਾਲ ਕਾਰਪੋਰੇਟਸ ਨੂੰ ਉੱਚ ਪੂੰਜੀਗਤ ਖਰਚੇ ਦੇ ਬਾਵਜੂਦ ਢੁੱਕਵੀਂ ਰੇਟਿੰਗ ਹੈੱਡਰੂਮ ਬਣਾਏ ਰੱਖਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ :    Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ

ਆਈ. ਟੀ. ਸੈਕਟਰ ਨੂੰ ਲੈ ਕੇ ਕੀ ਅਨੁਮਾਨ

ਜੀ. ਡੀ. ਪੀ. ਵਿਚ ਵੱਡਾ ਯੋਗਦਾਨ ਦੇਣ ਵਾਲੇ ਭਾਰਤ ਦੇ ਆਈ. ਟੀ. ਸੈਕਟਰ ਨੂੰ ਲੈ ਕੇ ਫਿੱਚ ਰੇਟਿੰਗਸ ਨੇ ਕਿਹਾ ਕਿ ਅਮਰੀਕਾ ਅਤੇ ਯੂਰੋਜ਼ੋਨ ਵਿਚ ਹੌਲੀ ਮੰਗ ਨਾਲ ਆਈ. ਟੀ. ਸਰਵਿਸਿਜ਼ ਦੀ ਵਿਕਰੀ ਵਿਚ ਵਾਧਾ ਘੱਟ ਰਹਿ ਸਕਦਾ ਹੈ ਪਰ ਕਰਮਚਾਰੀਆਂ ਦੇ ਨੌਕਰੀ ਛੱਡਣ ਅਤੇ ਤਨਖਾਹ ਦੇ ਦਬਾਅ ਵਿਚ ਕਮੀ ਨਾਲ ਹਾਇਰ ਪ੍ਰੋਫਿਟੇਬਿਲਿਟੀ ਨੂੰ ਉਤਸ਼ਾਹ ਮਿਲਣਾ ਚਾਹੀਦਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਰਥਵਿਵਸਥਾ ਵਿਚ ਵਧਦੀ ਮੰਗ ਨਾਲ ਨਵੀਂ ਸਮਰੱਥਾ ਵਾਧੇ ਦੀ ਤੇਜ਼ ਰਫਤਾਰ ਦੇ ਬਾਵਜੂਦ ਸੀਮੈਂਟ ਅਤੇ ਸਟੀਲ ਖੇਤਰਾਂ ਵਿਚ ਉਦਯੋਗ ਸੰਤੁਲਨ ਬਣਾਈ ਰੱਖਣ ਵਿਚ ਮਦਦ ਮਿਲੇਗੀ।

ਇਹ ਵੀ ਪੜ੍ਹੋ :    ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy

ਇਹ ਵੀ ਪੜ੍ਹੋ :    ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News