ਡਿਜੀਟਲ ਭੁਗਤਾਨ ਵਿਧੀ ਵਧਾਉਣ 'ਚ ਭਾਰਤ ਸਫ਼ਲ, ਦੂਰ ਕੀਤੇ ਲੋਕਾਂ ਦੇ ਵਹਿਮ : ਸੀਤਾਰਮਨ
Thursday, Sep 22, 2022 - 05:38 PM (IST)
ਪੁਣੇ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਵਿੱਚ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਸਫ਼ਲਤਾਪੂਰਵਕ ਲਾਗੂ ਹੋਣ ਨੇ ਲੋਕਾਂ ਦੇ ਇਸ ਸੰਬੰਧੀ ਸ਼ੱਕਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ। ਮੋਦੀ ਰਾਜ ਦੇ 20 ਸਾਲ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ, ਇੱਕ ਬਟਨ ਦਬਾਉਣ 'ਤੇ ਪੈਸਾ ਲੋਕਾਂ ਦੇ ਬੈਂਕ ਖ਼ਾਤਿਆਂ ਵਿੱਚ ਪਹੁੰਚ ਗਿਆ। ਇਸ ਦੌਰਾਨ ਬੈਂਕ ਮੁਲਾਜ਼ਮਾ ਨੇ ਪਿੰਡਾਂ 'ਚ ਪਹੁੰਚ ਕਰਕੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਕੁਝ ਅਗਾਂਹਵਧੂ ਅਰਥਚਾਰੇ ਚੈੱਕ ਬਣਾ ਕੇ ਲਿਫ਼ਾਫਿ਼ਆਂ ਵਿੱਚ ਪਾ ਕੇ ਡਾਕ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਕੁਝ ਪਿੰਡਾਂ 'ਚ ਇੰਟਰਨੈਟ ਸੰਬੰਧੀ ਮੁਸ਼ਕਿਲਾਂ ਇਲੈਕਟ੍ਰਾਨਿਕ ਭੁਗਤਾਨ ਲਈ ਚੁਣੌਤੀਆਂ ਸਨ ਪਰ ਫਿਰ ਵੀ ਭਾਰਤ ਕੋਵਿਡ ਮਹਾਮਾਰੀ ਦੌਰਾਨ UPI ਭੁਗਤਾਨ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਰਿਹਾ।