ਭਾਰਤ ਨੇ ਰਣਨੀਤਿਕ ਭੰਡਾਰਾਂ ਤੋਂ ਕੱਚੇ ਤੇਲ ਦੀ ਵਿਕਰੀ ਸ਼ੁਰੂ ਕੀਤੀ

Sunday, Aug 22, 2021 - 11:48 AM (IST)

ਨਵੀਂ ਦਿੱਲੀ (ਇੰਟ.) – ਇੰਡੀਅਨ ਸਟ੍ਰੇਟਜਿਕ ਪੈਟਰੋਲੀਅਮ ਰਿਜ਼ਰਵਸ ਲਿਮਟਿਡ (ਆਈ. ਪੀ. ਆਰ. ਐੱਲ.) ਵਿਚ ਪਹਿਲਾਂ ਤੋਂ ਭੰਡਾਰਿਤ ਕੱਚੇ ਤੇਲ ਦੇ ਕੁੱਝ ਹਿੱਸਿਆਂ ਦੀ ਵਿਕਰੀ ਕਰ ਕੇ ਭੰਡਾਰਣ ਸਥਾਨ ਨੂੰ ਖਾਲੀ ਕੀਤਾ ਜਾ ਰਿਹਾ ਹੈ। ਅਜਿਹਾ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐੱਚ. ਪੀ. ਸੀ. ਐੱਲ.) ਅਤੇ ਮੰਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲ (ਐੱਮ. ਆਰ. ਪੀ. ਐੱਲ.) ਲਈ ਸਥਾਨ ਬਣਾਉਣ ਲਈ ਕੀਤਾ ਜਾ ਰਿਹਾ ਹੈ ਜੋ ਆਈ. ਐੱਸ. ਪੀ. ਆਰ. ਐੱਲ. ਦੇ ਤੇਲ ਦੇ ਰਿਜ਼ਰਵ ਭੰਡਾਰ ਨੂੰ ਕਮਰਸ਼ੀਅਲ ਇਸਤੇਮਾਲ ਲਈ ਲੀਜ਼ ’ਤੇ ਲਵੇਗੀ।

ਇਸ ਮਾਮਲੇ ਦੇ ਜਾਣਕਾਰ ਅਧਿਕਾਰੀਆਂ ਨੇ ਕਿਹਾ ਕਿ ਐੱਮ. ਆਰ. ਪੀ. ਐੱਲ. ਨੂੰ ਆਈ. ਐੱਸ. ਪੀ. ਆਰ. ਐੱਲ. ਦੀਆਂ ਗੁਫਾਫਾਂ ਤੋਂ ਬੁੱਧਵਾਰ ਨੂੰ 60,000 ਟਨ ਤੋਂ ਉੱਪਰ ਕੱਚਾ ਤੇਲ ਪ੍ਰਾਪਤ ਹੋਇਆ ਹੈ। ਇਹ ਤੇਲ ਅਬੂਧਾਬੀ ਤੋਂ ਮੰਗਵਾਇਆ ਜਾਂਦਾ ਹੈ। ਆਈ. ਐੱਸ. ਪੀ. ਆਰ. ਐੱਲ. ਆਪਣੇ ਮੰਗਲੋਰ ਦੀਆਂ ਗੁਫਾਫਾਂ ’ਚ ਭੰਡਾਰਿਤ ਜੈਕਮ ਤੇਲ ਦਾ 55 ਲੱਖ ਬੈਰਲ ਐੱਮ. ਆਰ. ਪੀ. ਐੱਲ. ਨੂੰ ਵੇਚੇਗੀ। ਇਸ ਸਥਾਨ ਨੂੰ ਫਰਵਰੀ ਤੱਕ ਖਾਲੀ ਕਰ ਦਿੱਤਾ ਜਾਏਗਾ ਤਾਂ ਕਿ ਐੱਮ. ਆਰ. ਪੀ. ਐੱਲ. ਉੱਥੇ 3,00,000 ਟਨ ਵੱਖ-ਵੱਖ ਸ਼੍ਰੇਣੀ ਦੇ ਕੱਚੇ ਤੇਲ ਦਾ ਭੰਡਾਰਨ ਕਰ ਸਕੇ।

ਐੱਚ. ਪੀ. ਸੀ. ਐੱਲ. ਵਿਸ਼ਾਖਾਪਟਨਮ ਭੰਡਾਰ ’ਚ ਇੰਨੇ ਹੀ ਸਥਾਨ ਨੂੰ ਲੀਜ਼ ’ਤੇ ਲੈ ਸਕਦੀ ਹੈ। ਕੇਂਦਰ ਨੇ ਹਾਲ ਹੀ ’ਚ ਆਈ. ਐੱਸ. ਪੀ. ਆਰ. ਐੱਲ. ਨੂੰ ਭੰਡਾਰਿਤ ਕੱਚੇ ਤੇਲ ਦੇ ਇਕ ਤਿਹਾਈ ਤੱਕ ਦੇ ਹਿੱਸੇ ਨੂੰ ਵਪਾਰੀਕਰਨ ਕਰਨ ਦੀ ਇਜਾਜ਼ਤ ਦਿੱਤੀ ਸੀ। ਕੁੱਲ ਮਿਲਾ ਕੇ ਇਸ ਦਾ ਟੀਚਾ ਕੱਚੇ ਤੇਲ ’ਚ 80 ਲੱਖ ਬੈਰਲ ਦੀ ਕਮੀ ਲਿਆਉਣਾ ਸੀ। ਉਸ ਤੋਂ ਬਾਅਦ ਖਾਲੀ ਕੀਤੇ ਗਏ ਸਥਾਨ ਨੂੰ ਐੱਚ. ਪੀ. ਸੀ. ਐੱਲ. ਅਤੇ ਐੱਮ. ਆਰ. ਪੀ. ਐੱਲ. ਨੂੰ ਲੀਜ਼ ’ਤੇ ਦਿੱਤੀ ਜਾਵੇਗੀ।


Harinder Kaur

Content Editor

Related News