ਚੀਨ ਨੂੰ ਝਟਕਾ ਦੇਵੇਗਾ ਭਾਰਤ, ਵਿਦੇਸ਼ੀ ਟੈਲੀਕਾਮ ਕੰਪੋਨੈਂਟ ’ਤੇ ਟੈਕਸ ਲਗਾਏਗੀ ਸਰਕਾਰ
Wednesday, Sep 20, 2023 - 02:19 PM (IST)

ਨਵੀਂ ਦਿੱਲੀ (ਇੰਟ.)– ਕੇਂਦਰ ਸਰਕਾਰ ਨੇ ਟੈਲੀਕਾਮ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਅਤੇ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਨਵਾਂ ਪਲਾਨ ਬਣਾ ਲਿਆ ਹੈ। ਜਾਣਕਾਰੀ ਮੁਤਾਬਕ ਭਾਰਤ ਤੋਂ ਇੰਪੋਰਟ ਨੂੰ ਘੱਟ ਕਰਨ ਅਤੇ ਘਰੇਲੂ ਸਪਲਾਈ ਚੇਨ ਬਣਾਉਣ ਲਈ ਟੈਲੀਕਾਮ ਕੰਪੋਨੈਂਟ ’ਤੇ ਫੇਜ਼ਵਾਈਜ਼ ਕਸਟਮ ਡਿਊਟੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਟੈਲੀਕਾਮ ਡਿਪਾਟਮੈਂਟ ਪੈਕੇਜਿੰਗ ਆਈਟਮਸ, ਐਂਟੀਨਾ, ਵਾਈਫਾਈ ਸਵਿੱਚ, ਪਲਾਸਟਿਕ/ਮੈਟਲ ਹਾਊਸਿੰਗ ਆਈਟਮਸ, ਵਾਇਰਸ/ਕੇਬਲਸ ’ਤੇ ਜਨਵਰੀ ਤੋਂ 10 ਫ਼ੀਸਦੀ ਕਟਮ ਡਿਊਟੀ ਲਗਾਉਣ ਅਤੇ ਅਗਲੇ ਸਾਲ ਅਕਤੂਬਰ ਤੱਕ ਇਸ ਨੂੰ 15 ਫ਼ੀਸਦੀ ਤੱਕ ਵਧਾਉਣ ਦੇ ਪ੍ਰਸਤਾਵ ’ਤੇ ਕੰਮ ਕਰ ਰਿਹਾ ਹੈ। ਇਸ ਕਦਮ ਨਾਲ ਚੀਨ ਅਤੇ ਉਨ੍ਹਾਂ ਦੇਸ਼ਾਂ ਨੂੰ ਝਟਕਾ ਲੱਗੇਗਾ, ਜੋ ਭਾਰਤ ਨੂੰ ਟੈਲੀਕਾਮ ਕੰਪੋਨੈਂਟ ਕਾਫ਼ੀ ਜ਼ਿਆਦਾ ਐਕਸਪੋਰਟ ਕਰਦੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ
ਕੀ ਹੈ ਸਰਕਾਰ ਦਾ ਪਲਾਨ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਮੁਤਾਬਕ ਟੈਲੀਕਾਮ ਕੰਪੋਨੈਂਟ ’ਚ ਯੂ. ਐੱਸ. ਬੀ. ਪੋਰਟ/ਕਨੈਕਟਰ, ਪਾਵਰ ਅਡਾਪਟਰ ਅਤੇ ਹੋਰ ਇਲੈਕਟ੍ਰੀਕਲ/ਮੈਕੇਨੀਕਲ ਆਈਟਮਸ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਲੋਕਲ ਪ੍ਰੋਡਕਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਵੈਲਿਊ ਐਡੀਸ਼ਨ ਨੂੰ ਵਧਾਉਣ ਲਈ ਸਰਕਾਰ ਦੇ ਫੇਜ਼ਡ ਮੈਨੂਫੈਕਚਰਿੰਗ ਪ੍ਰੋਗਰਾਮ (ਪੀ. ਐੱਮ. ਪੀ.) ਦੇ ਤਹਿਤ ਪਾਰਟਸ ’ਤੇ ਇੰਪੋਰਟ ਡਿਊਟੀ ਅਤੇ ਉਸ ਨੂੰ ਲਾਗੂ ਕਰਨ ਦੀ ਟਾਈਮਲਾਈਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਫੇਜ਼ਡ ਮੈਨੂਫੈਕਚਰਿੰਗ ਪ੍ਰੋਗਰਾਮ ਦਾ ਟੀਚਾ ਸ਼ੁਰੂ ’ਚ ਲੋ-ਵੈਲਿਊ ਕੰਪੋਨੈਂਟ ਅਤੇ ਬਾਅਦ ਵਿੱਚ ਹਾਈ ਵੈਲਿਊ ਕੰਪੋਨੈਂਟ ਦੇ ਲੋਕਲ ਪ੍ਰੋਡਕਸ਼ਨ ਨੂੰ ਉਤਸ਼ਾਹਿਤ ਕਰ ਕੇ ਭਾਰਤ ਦੀ ਟੈਲੀਕਾਮ ਗਿਅਰ ਮੈਨੂਫੈਕਚਰਿੰਗ ਨੂੰ ਹੋਰ ਜ਼ਿਆਦਾ ਡੂੰਘਾਈ ਦੇਣਾ ਹੈ। ਇਸ ’ਚ ਅਜਿਹੀਆਂ ਅਸੈੱਸਰੀਜ਼/ਕੰਪੋਨੈਂਟ ਦੇ ਇੰਪੋਰਟ ’ਤੇ ਬੈਸਿਕ ਡਿਊਟੀ ਨੂੰ ਵਧਾ ਕੇ ਟਾਰਗੈੱਟ ਨੂੰ ਹਾਸਲ ਕਰਨ ਦਾ ਪਲਾਨ ਹੈ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8