ਮੁਕੇਸ਼ ਅੰਬਾਨੀ ਲਗਾਤਾਰ 13ਵੇਂ ਸਾਲ ਸਭ ਤੋਂ ਅਮੀਰ, ਦੂਜੇ 'ਤੇ ਅਡਾਨੀ, ਵੇਖੋ ਦੌਲਤ

Thursday, Oct 08, 2020 - 11:59 PM (IST)

ਮੁਕੇਸ਼ ਅੰਬਾਨੀ ਲਗਾਤਾਰ 13ਵੇਂ ਸਾਲ ਸਭ ਤੋਂ ਅਮੀਰ, ਦੂਜੇ 'ਤੇ ਅਡਾਨੀ, ਵੇਖੋ ਦੌਲਤ

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਜਿੱਥੇ ਅਰਥਵਿਵਸਥਾ ਨੂੰ ਤਕੜਾ ਝਟਕਾ ਲੱਗਾ ਹੈ, ਉੱਥੇ ਹੀ ਫੋਰਬਸ ਦੀ ਲਿਸਟ 'ਚ ਸ਼ਾਮਲ ਚੋਟੀ ਦੇ 100 ਅਮੀਰਾਂ ਦੀ ਦੌਲਤ ਪਿਛਲੇ ਸਾਲ ਦੀ ਤੁਲਨਾ 'ਚ ਕੁੱਲ ਮਿਲਾ ਕੇ 14 ਫੀਸਦੀ ਵੱਧ ਕੇ 517.5 ਅਰਬ ਡਾਲਰ 'ਤੇ ਪਹੁੰਚ ਗਈ।

'ਫੋਰਬਸ ਇੰਡੀਆ ਰਿਚ ਲਿਸਟ-2020' 'ਚ ਹੋਰ ਕਈ ਨਾਮ ਸ਼ਾਮਲ ਹੋਏ ਹਨ। ਦਰਜਨ ਭਰ ਦੌਲਤਮੰਦ ਜਾਇਦਾਦ ਘਟਣ ਕਾਰਨ ਇਸ ਸੂਚੀ 'ਚੋਂ ਬਾਹਰ ਵੀ ਕੀਤੇ ਗਏ ਹਨ।

PunjabKesari
ਇਨ੍ਹਾਂ ਸਭ ਵਿਚਕਾਰ ਇਸ ਸੂਚੀ 'ਚ ਲਗਾਤਾਰ 13ਵੇਂ ਸਾਲ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਉਨ੍ਹਾਂ ਦੀ ਕੁੱਲ ਦੌਲਤ 8,870 ਕਰੋੜ ਡਾਲਰ ਹੈ, ਜੋ ਪਿਛਲੇ ਸਾਲ ਯਾਨੀ 2019 'ਚ 5,140 ਕਰੋੜ ਡਾਲਰ ਸੀ। ਫੋਰਬਸ ਮੁਤਾਬਕ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਲਈ ਇਹ ਸਾਲ ਸ਼ਾਨਦਾਰ ਰਿਹਾ। ਕੰਪਨੀ ਦੇ ਜਿਓ ਪਲੇਟਫਾਰਮ ਨੂੰ ਕਈ ਨਿਵੇਸ਼ਕ ਮਿਲੇ, ਜਿਨ੍ਹਾਂ 'ਚ ਤਕਨਾਲੋਜੀ ਖੇਤਰ ਦੀਆਂ ਦੋ ਚੋਟੀਆਂ ਦੀਆਂ ਕੰਪਨੀਆਂ ਗੂਗਲ ਅਤੇ ਫੇਸਬੁੱਕ ਵੀ ਸ਼ਾਮਲ ਸਨ।

ਗੌਤਮ ਅਡਾਨੀ-
ਭਾਰਤ ਦੇ ਟਾਪ-100 ਅਮੀਰਾਂ ਦੀ ਸੂਚੀ 'ਚ ਅਡਾਨੀ ਗਰੁੱਪ ਦੇ ਗੌਤਮ ਅਡਾਨੀ 2,520 ਕਰੋੜ ਡਾਲਰ ਦੀ ਦੌਲਤ ਨਾਲ ਦੂਜੇ ਨੰਬਰ 'ਤੇ ਹਨ। ਫੋਰਬਸ ਮੁਤਾਬਕ, ਦੇਸ਼ ਦੇ ਦੂਜੇ ਸਭ ਤੋਂ ਵਿਅਸਤ ਮੁੰਬਈ ਹਵਾਈ ਅੱਡੇ 'ਚ 74 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਅਡਾਨੀ ਦੀ ਦੌਲਤ 61 ਫੀਸਦੀ ਵਧੀ ਹੈ।

PunjabKesari

ਉੱਥੇ ਹੀ, ਇਸ ਟਾਪ-100 ਸੂਚੀ 'ਚ ਤਕਨੀਕੀ ਕਾਰੋਬਾਰੀ ਸ਼ਿਵ ਨਾਡਾਰ ਤਿੰਨ ਸਥਾਨਾਂ ਦੀ ਛਲਾਂਗ ਲਾ ਕੇ 2,040 ਕਰੋੜ ਡਾਲਰ ਨਾਲ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਤਕਨੀਕੀ ਫਰਮ ਦੇ ਸ਼ੇਅਰਾਂ ਨੇ ਕਾਫ਼ੀ ਵਾਧਾ ਦਰਜ ਕੀਤਾ ਹੈ। ਸ਼ਿਵ ਨਾਡਾਰ ਨੇ ਜੁਲਾਈ 'ਚ ਆਪਣੀ ਧੀ ਰੋਸ਼ਨੀ ਨਾਡਾਰ ਮਲਹੋਤਰਾ ਨੂੰ ਐੱਚ. ਸੀ. ਐੱਲ. ਤਕਨਾਲੋਜੀ ਦੇ ਚੇਅਰਮੈਨ ਦਾ ਅਹੁਦਾ ਦੇ ਦਿੱਤਾ ਸੀ।

1,540 ਕਰੋੜ ਡਾਲਰ ਦੀ ਕੁੱਲ ਜਾਇਦਾਦ ਨਾਲ ਇਸ ਸੂਚੀ 'ਚ ਡੀ-ਮਾਰਟ ਦੇ ਮਾਲਕ ਰਾਧਾਕਿਸ਼ਨ ਦਮਾਨੀ ਹਨ। 5ਵੇਂ ਨੰਬਰ 'ਤੇ ਅਸ਼ੋਕ ਲੇਲੈਂਡ ਦੇ ਹਿੰਦੁਜਾ ਬ੍ਰਦਰਜ਼ ਹਨ, ਇਨ੍ਹਾਂ ਦੀ ਜਾਇਦਾਦ 280 ਕਰੋੜ ਡਾਲਰ ਘੱਟ ਕੇ ਸਾਲ 2020 'ਚ 1,280 ਕਰੋੜ ਡਾਲਰ ਰਹਿ ਗਈ, ਜੋ 2019 'ਚ 1,560 ਕਰੋੜ ਡਾਲਰ ਸੀ।


author

Sanjeev

Content Editor

Related News