ਭਾਰਤ ਦਾ ਫਾਰਮਾ ਸੈਕਟਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇੰਡਸਟਰੀ

Friday, Dec 20, 2024 - 03:27 PM (IST)

ਭਾਰਤ ਦਾ ਫਾਰਮਾ ਸੈਕਟਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇੰਡਸਟਰੀ

ਬਿਜ਼ਨੈੱਸ ਡੈਸਕ- ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਕਿਹਾ ਕਿ ਭਾਰਤ ਦੀ ਫਾਰਮਾ ਇੰਡਸਟਰੀ ਨੂੰ ਮਾਤਰਾ ਦੇ ਲਿਹਾਜ਼ ਨਾਲ ਦੁਨੀਆ ਦਾ ਤੀਜਾ ਸਭ ਤੋਂ ਵੱਡੀ ਇੰਡਸਟਰੀ ਮੰਨੀ ਜਾਂਦੀ ਹੈ ਅਤੇ ਵਿੱਤ ਸਾਲ 2023-24 'ਚ ਫਾਰਮਾਸਿਊਟੀਕਲ ਬਜ਼ਾਰ ਦੀ ਕੀਮਤ 50 ਅਰਬ ਡਾਲਰ ਹੋ ਗਈ ਹੈ। ਰਾਜ ਸਭਾ 'ਚ ਇਕ ਲਿਖਤੀ ਜਵਾਬ 'ਚ ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਨੇ ਕਿਹਾ ਕਿ ਵਿੱਤੀ ਸਾਲ 2023-24 'ਚ ਫਾਰਮਾਸਿਊਟੀਕਲ ਬਜ਼ਾਰ ਦਾ ਘਰੇਲੂ ਖਪਤ ਮੁੱਲ 23.5 ਬਿਲੀਅਨ ਡਾਲਰ ਅਤੇ ਨਿਰਯਾਤ ਮੁੱਲ 26.5 ਬਿਲੀਅਨ ਡਾਲਰ ਰਿਹਾ। ਭਾਰਤੀ ਫਾਰਮਾਸਿਊਟੀਕਲ ਇੰਡਸਟਰੀ ਦੀ ਵਿਸ਼ਵ ਪੱਧਰ 'ਤੇ ਮਜ਼ਬੂਤ ​​ਮੌਜੂਦਗੀ ਹੈ। ਇਹ ਉਤਪਾਦਨ ਦੇ ਮੁੱਲ ਦੇ ਮਾਮਲੇ 'ਚ ਵੀ 14ਵੇਂ ਸਥਾਨ 'ਤੇ ਹੈ, ਜਿਸ 'ਚ ਜੈਨਰਿਕ ਦਵਾਈਆਂ, ਬਲਕ ਡਰੱਗਜ਼, ਓਵਰ-ਦਿ-ਕਾਊਂਟਰ ਦਵਾਈਆਂ, ਟੀਕੇ, ਬਾਇਓਸਿਮਿਲਰ ਅਤੇ ਬਾਇਓਲਾਜਿਕਸ ਸ਼ਾਮਲ ਹਨ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੁਆਰਾ ਪ੍ਰਕਾਸ਼ਿਤ ਰਾਸ਼ਟਰੀ ਲੇਖਾ ਅੰਕੜੇ 2024 ਦੇ ਅਨੁਸਾਰ, ਵਿੱਤੀ ਸਾਲ 2022-23 ਲਈ ਸਥਿਰ ਕੀਮਤਾਂ 'ਤੇ ਫਾਰਮਾਸਿਊਟੀਕਲ, ਮੈਡੀਸਿਨ ਅਤੇ ਬੋਟੈਨੀਕਲ ਉਤਪਾਦਾਂ ਦਾ ਕੁੱਲ ਉਤਪਾਦਨ 4,56,246 ਕਰੋੜ ਰੁਪਏ ਹੈ, ਜਿਸ 'ਚੋਂ 1,75,583 ਕਰੋੜ ਰੁਪਏ ਵੈਲਿਊ ਜੋੜਿਆ ਗਿਆ ਹੈ। 

ਕੇਂਦਰੀ ਮੰਤਰੀ ਨੇ ਕਿਹਾ ਕਿ ਵਿੱਤੀ ਸਾਲ 2022-23 ਦੌਰਾਨ ਫਾਰਮਾਸਿਊਟੀਕਲ, ਮੈਡੀਸਿਨ ਅਤੇ ਬੋਟੈਨੀਕਲ ਉਤਪਾਦਾਂ ਦੇ ਉਦਯੋਗ 'ਚ 9,25,811 ਲੋਕ ਲੱਗੇ ਹੋਏ ਸਨ। ਇਸ ਦੌਰਾਨ, ਰਾਜ ਮੰਤਰੀ ਨੇ ਇਹ ਵੀ ਦੱਸਿਆ ਕਿ ਫਾਰਮਾਸਿਊਟੀਕਲ ਵਿਭਾਗ ਨੇ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਵਜੋਂ 7 ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPERs) ਸਥਾਪਿਤ ਕੀਤੇ ਹਨ। ਇਹ ਸੰਸਥਾਵਾਂ ਪੋਸਟ-ਗ੍ਰੈਜੂਏਟ ਅਤੇ ਡਾਕਟਰੇਟ ਦੀ ਸਿੱਖਿਆ ਪ੍ਰਦਾਨ ਕਰਦੇ ਹਨ, ਨਾਲ ਹੀ ਵੱਖ-ਵੱਖ ਫਾਰਮਾ ਮਾਹਿਰਾਂ 'ਚ ਉੱਚ ਪੱਧਰੀ ਸੋਧ ਵੀ ਕਰਦੇ ਹਨ। ਇਸ ਤੋਂ ਇਲਾਵਾ, ਵਿਭਾਗ ਨੇ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਨਾਂ 'ਚ ਖੋਜ, ਵਿਕਾਸ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਰਾਸ਼ਟਰੀ ਨੀਤੀ ਵੀ ਤਿਆਰ ਕੀਤੀ ਹੈ। ਇਸ ਦਾ ਉਦੇਸ਼ ਇਸ ਖੇਤਰ 'ਚ ਨਵੀਨਤਾ ਲਈ ਇਕ ਈਕੋਸਿਸਟਮ ਬਣਾਉਣਾ ਵੀ ਹੈ, ਤਾਂ ਜੋ ਭਾਰਤ ਇਕ ਉੱਦਮੀ ਵਾਤਾਵਰਣ ਤਿਆਰ ਕਰ ਕੇ ਦਵਾਈ ਖੋਜ ਅਤੇ ਇਨੋਵੇਟਿਵ ਮੈਡੀਕਲ ਡਿਵਾਈਸ 'ਚ ਮੋਹਰੀ ਬਣ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News