ਭਾਰਤ ਦੁਨੀਆ ਦਾ ਉੱਚ ਖੰਡ ਉਤਪਾਦਕ ਦੇਸ਼ ਬਣਨ ਲਈ ਤਿਆਰ
Monday, Nov 26, 2018 - 02:55 PM (IST)

ਨਵੀਂ ਦਿੱਲੀ — ਭਾਰਤ, ਬ੍ਰਾਜ਼ੀਲ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਖੰਡ ਉਤਪਾਦਕ ਦੇਸ਼ ਬਣਨ ਦੀ ਤਿਆਰੀ 'ਚ ਦਿਖਾਈ ਦੇ ਰਿਹਾ ਹੈ। ਪਰ ਇਹ ਘਰੇਲੂ ਖੰਡ ਕੰਪਨੀਆਂ ਲਈ ਚੰਗੀ ਖਬਰ ਨਹੀਂ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਸ ਵਸਤੂ ਦੀ ਘੱਟੋ-ਘੱਟ ਕੀਮਤ(ਐੱਮ.ਐੱਸ.ਪੀ.) ਅਤੇ ਉਤਪਾਦਨ ਲਾਗਤ ਵਿਚਕਾਰ ਦਾ ਅੰਤਰ ਅਤੇ ਦੇਸ਼ 'ਚ ਘੱਟ ਹੁੰਦੇ ਉਪਭੋਗ ਵਿਚ ਵਧਦਾ ਮੌਜੂਦਾ ਭੰਡਾਰ ਹੈ।
ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਵਿਦੇਸ਼ੀ ਖੇਤਾਬਾੜੀ ਸੇਵਾ ਮੁਤਾਬਕ ਭਾਰਤ ਦੇ ਉਤਪਾਦਨ 'ਚ ਸੁਧਾਰ ਦੇ ਕਾਰਨ 3.59 ਕਰੋੜ ਟਨ ਹੋ ਸਕਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਬ੍ਰਾਜ਼ੀਲ ਦੇ ਖੰਡ ਉਤਪਾਦਨ 'ਚ 21 ਫੀਸਦੀ ਦੀ ਗਿਰਾਵਟ ਆ ਸਕਦੀ ਹੈ ਅਤੇ ਖਰਾਬ ਮੌਸਮ ਕਾਰਨ ਉਤਪਾਦਨ 3.06 ਕਰੋੜ ਟਨ ਹੋ ਸਕਦਾ ਹੈ ਅਤੇ ਇਸ ਦੇ ਬਜਾਏ ਗੰਨਾ ਅਧਾਰਤ ਐਥਨਾਲ ਦੇ ਉਤਪਾਦਨ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਸਕਦਾ ਹੈ।
ਦੇਸ਼ ਵਿਚ ਖੰਡ ਸਾਲ 2019 (1 ਅਕਤੂਬਰ ਤੋਂ 30 ਸੰਤਬਰ) ਤੱਕ ਸ਼ੁਰੂ ਹੋਵੇਗਾ ਅਤੇ ਸ਼ੁਰੂਆਤੀ ਭੰਡਾਰ ਕਰੀਬ 1.07 ਕਰੋੜ ਟਨ ਹੋ ਸਕਦਾ ਹੈ। ਦੇਸ਼ ਵਿਚ ਆਮਤੌਰ 'ਤੇ ਖੰਡ ਦਾ ਉਤਪਾਦਨ ਸਾਲਾਨਾ ਕਰੀਬ 2.6 ਕਰੋੜ ਟਨ ਹੋ ਸਕਦਾ ਹੈ। ਇਸ ਸਾਲ ਸ਼ੁਰੂਆਤੀ ਅਨੁਮਾਨ 36 ਫੀਸਦੀ ਜ਼ਿਆਦਾ ਕਰੀਬ 3.5 ਕਰੋੜ ਟਨ ਤੋਂ 3.55 ਕਰੋੜ ਟਨ ਸਾਲਾਨਾ ਸੀ। ਹਾਲਾਂਕਿ ਇਨ੍ਹਾਂ ਅੰਕੜਿਆਂ ਵਿਚ ਸੋਧ ਕਰਕੇ ਇਸ ਨੂੰ ਸਾਲਾਨਾ 3.15 ਕਰੋੜ ਟਨ ਕਰ ਦਿੱਤਾ ਗਿਆ।
ਖਪਤ 'ਚ ਕਮੀ ਨੂੰ ਦੇਖਦੇ ਹੋਏ ਸੰਭਾਵਨਾ ਜਤਾਈ ਜਾ ਰਹੀ ਹੈ ਕਿ 2019 ਦਾ ਖੰਡ ਸਾਲ ਬਕਾਏ ਨਾਲ ਖਤਮ ਹੋਵੇਗਾ ਜਿਹੜਾ ਕਿ ਮਾਹਰਾਂ ਮੁਤਾਬਕ ਖੰਡ ਸਾਲ ਦੇ ਅੰਤ 'ਤ ਭੰਡਾਰ ਦੇ ਮੁਕਾਬਲੇ 60-70 ਲੱਖ ਟਨ ਵਧ ਹੁੰਦਾ ਹੈ। ਖੰਡ ਸਰਪਲਸ ਦੀ ਸਥਿਤੀ ਬਣੀ ਰਹੇਗੀ ਅਤੇ ਖੰਡ ਸਾਲ 2019 ਦੇ ਭੰਡਾਰ ਕਰੀਬ 1.1-1.2 ਟਨ ਰਹਿਣ ਦੀ ਉਮੀਦ ਹੈ।
ਹਾਲਾਂਕਿ ਸਰਕਾਰ ਨੇ ਵੱਖ-ਵੱਖ ਉਪਾਵਾਂ ਜ਼ਰੀਏ ਉਦਯੋਗ ਨੂੰ ਸਮਰਥਨ ਦੇਣਾ ਬਰਕਰਾਰ ਰੱਖਿਆ ਹੈ ਜਿਸ ਵਿਚ ਖੰਡ ਦੀ ਘੱਟੋ-ਘੱਟ ਵਿਕਰੀ ਕੀਮਤ ਨਿਯਮਤ ਕਰਨਾ, ਨਿਰਯਾਤ ਸਬਸਿਡੀ, ਗੰਨਾ ਕੀਮਤ ,ਸਮਰਥਨ, ਐਥਨਾਲ ਦੀ ਜ਼ਿਆਦਾ ਕੀਮਤ ਸ਼ਾਮਲ ਹੈ।
ਨਿਵੇਸ਼ ਦੀ ਰਣਨੀਤੀ
ਸਟਾਕ ਮਾਰਕੀਟ ਵਿਚ ਸ਼ੂਗਰ ਦੇ ਸਟਾਕਾਂ ਲਈ ਇਸਦਾ ਕੀ ਮਤਲਬ ਹੈ? ਵਿਸ਼ਲੇਸ਼ਕਾਂ ਨੇ ਇਸ ਖੇਤਰ 'ਚ ਨਿਵੇਸ਼ ਲਈ ਸਾਵਧਾਨੀ ਵਰਤੀ ਹੈ ਜਿਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਨਿਵੇਸ਼ਕ ਉਨ੍ਹਾਂ ਕੰਪਨੀਆਂ 'ਤੇ ਜ਼ਿਆਦਾ ਧਿਆਨ ਦਿੰਦੇ ਹਨ ਜਿੰਨਾ ਦੀ ਬੈਲੇਂਸਸ਼ੀਟ ਜ਼ਿਆਦਾ ਮਜ਼ਬੂਤ ਹੈ ਅਤੇ ਉਨ੍ਹਾਂ ਦੀ ਉਤਪਾਦਨ ਲਾਗਤ ਘੱਟ ਹੈ। ਬਲਰਾਮਪੁਰ ਖੰਡ ਮਿੱਲ ਪੂਰਾ ਸਾਲ ਦੇ ਆਧਾਰ 'ਤੇ ਮੁਨਾਫੇ ਦੇ ਪੱਧਰ 'ਤੇ ਕਦੇ ਘਾਟੇ 'ਚ ਨਹੀਂ ਗਈ ਅਤੇ ਵਿਸ਼ਲੇਸ਼ਕ ਇਸ ਨੂੰ ਪਸੰਦ ਕਰਦੇ ਹਨ।
ਮਾਹਰਾਂ ਅਨੁਸਾਰ ਬਲਰਾਮਪੁਰ ਖੰਡ ਮਿੱਲ, ਧਾਮਪੁਰ ਖੰਡ ਮਿੱਲ ਅਤੇ ਡਾਲਮੀਆ ਭਾਰਤ ਸ਼ੂਗਰ ਨੂੰ ਘੱਟ ਤੋਂ ਮੱਧਮ ਮਿਆਦ ਵਿਚ ਕੁਝ ਵਾਧਾ ਦਰ ਮਿਲਦੀ ਦਿਖਾਈ ਦੇ ਰਹੀ ਹੈ। ਤਾਮਿਲਨਾਡੂ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਚ ਮੌਜੂਦ ਹੋਣ ਕਾਰਨ ਖੰਡ ਦੇ ਖੇਤਰ ਵਿਚ ਇਕ ਸੁਰੱਖਿਅਤ ਦਬਾਅ ਬਣਿਆ ਹੋਇਆ ਹੈ। ਇਸ ਨਾਲ ਗੰਨੇ ਦੀ ਘੱਟ ਕੀਮਤ 'ਚ ਮਦਦ ਮਿਲ ਸਕਦੀ ਹੈ। ਇਸ ਕੋਲ ਐਕਸਪੋਰਟ / ਆਯਾਤ ਦੇ ਮੌਕੇ ਨੂੰ ਵਧਾਉਣ ਦੀ ਸਮਰੱਥਾ ਵੀ ਹੈ।