ਭਾਰਤ ਦੇ ਫੋਰੈਕਸ ਰਿਜ਼ਰਵ ’ਚ ਵਾਧਾ, 30.5 ਕਰੋੜ ਡਾਲਰ ਵਧਿਆ
Saturday, Mar 22, 2025 - 10:21 AM (IST)

ਮੁੰਬਈ- ਭਾਰਤ ਦੇ ਵਿਦੇਸ਼ੀ ਕਰੰਸੀ ਭੰਡਾਰ (ਫੋਰੈਕਸ ਰਿਜ਼ਰਵ) ’ਚ ਹਾਲ ਹੀ ਵਿਚ ਵਾਧਾ ਹੋਇਆ ਹੈ, ਜਿਸ ਵਿਚ 30.5 ਕਰੋੜ ਡਾਲਰ ਦਾ ਇਜ਼ਾਫਾ ਹੋਇਆ ਹੈ। ਇਹ ਵਾਧਾ ਦੇਸ਼ ਦੀ ਆਰਥਿਕ ਸਥਿਰਤਾ ਤੇ ਵਿੱਤੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਜੋ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 14 ਮਾਰਚ ਨੂੰ ਖਤਮ ਹਫ਼ਤੇ ’ਚ 30.5 ਕਰੋੜ ਡਾਲਰ ਵਧ ਕੇ 654.271 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਹਫ਼ਤਾ ਪਹਿਲਾਂ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 15.267 ਅਰਬ ਡਾਲਰ ਵਧ ਕੇ 653.966 ਅਰਬ ਡਾਲਰ ਹੋ ਗਿਆ ਸੀ।
ਇਹ 2 ਸਾਲਾਂ ਵਿਚ ਕਿਸੇ ਇਕ ਹਫ਼ਤੇ ਵਿਚ ਆਇਆ ਸਭ ਤੋਂ ਤੇਜ਼ ਉਛਾਲ ਸੀ। ਇਸ ਉਛਾਲ ਦਾ ਸਿਹਰਾ 28 ਫਰਵਰੀ ਨੂੰ ਕੇਂਦਰੀ ਬੈਂਕ ਵੱਲੋਂ ਕੀਤੇ ਗਏ 10 ਅਰਬ ਡਾਲਰ ਦੇ ਫੋਰੇਨ ਕਰੰਸੀ ਐਕਸਚੇਂਜ ਨੂੰ ਦਿੱਤਾ ਜਾਂਦਾ ਹੈ। ਰੁਪਏ ਦੇ ਉਤਰਾਅ-ਚੜ੍ਹਾਅ ਨੂੰ ਘੱਟ ਕਰਨ ਵਿਚ ਮਦਦ ਲਈ ਆਰ. ਬੀ. ਆਈ. ਰਿਜ਼ਰਵ ਬੈਂਕ ਵੱਲੋਂ ਵਿਦੇਸ਼ੀ ਕਰੰਸੀ ਬਾਜ਼ਾਰ ਵਿਚ ਦਖਲਅੰਦਾਜ਼ੀ ਤੇ ਨਾਲ-ਨਾਲ ਪੁਨਰ ਮੁਲਾਂਕਣ ਕਾਰਨ ਹਾਲ ਹੀ ਵਿਚ ਵਿਦੇਸ਼ੀ ਕਰੰਸੀ ਭੰਡਾਰ ’ਚ ਗਿਰਾਵਟ ਦਾ ਰੁਖ ਰਿਹਾ ਹੈ। ਸਤੰਬਰ 2024 ਦੇ ਅੰਤ ਤੱਕ ਵਿਦੇਸ਼ੀ ਕਰੰਸੀ ਭੰਡਾਰ 704.88 ਅਰਬ ਡਾਲਰ ਦੇ ਆਪਣੇ ਸਭ ਤੋਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e