ਭਾਰਤ ''ਚ FDI ਲਈ ਕਿਵੇਂ ਰਹੇਗਾ ਸਾਲ 2025, ਜਾਣੋ ਮਾਹਿਰਾਂ ਦਾ ਅਨੁਮਾਨ

Thursday, Dec 26, 2024 - 11:15 AM (IST)

ਭਾਰਤ ''ਚ FDI ਲਈ ਕਿਵੇਂ ਰਹੇਗਾ ਸਾਲ 2025, ਜਾਣੋ ਮਾਹਿਰਾਂ ਦਾ ਅਨੁਮਾਨ

ਨਵੀਂ ਦਿੱਲੀ- ਭਾਰਤ 'ਚ 2025 ਤੱਕ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਦਾ ਪ੍ਰਵਾਹ ਜਾਰੀ ਰਹਿਣ ਦੀ ਉਮੀਦ ਹੈ, ਜੋ ਗਲੋਬਲ ਬੇਭਰੋਸਗੀਆਂ ਅਤੇ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਬਣਿਆ ਹੋਇਆ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਔਸਤਨ ਮਹੀਨਾਵਾਰੀ ਐੱਫ.ਡੀ.ਆਈ. ਪ੍ਰਵਾਹ 4.5 ਅਰਬ ਡਾਲਰ ਤੋਂ ਜ਼ਿਆਦਾ ਰਿਹਾ ਹੈ ਅਤੇ ਸਰਕਾਰ ਦੀਆਂ ਨਿਵੇਸ਼ਕ-ਅਨੁਕੂਲ ਨੀਤੀਆਂ ਕਾਰਨ ਇਹ ਰੁਝਾਨ 2025 ਤੱਕ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਵੱਖ-ਵੱਖ ਉਪਰਾਲਿਆਂ ਰਾਹੀਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਕਦਮ ਚੁੱਕੇ ਹਨ।

ਇਹ ਵੀ ਪੜ੍ਹੋ : ਰੇਲਵੇ ਨੇ ਦੇਸ਼ ਦੇ ਪਹਿਲੇ ਕੇਬਲ ਰੇਲ ਪੁਲ 'ਤੇ ਕੀਤਾ ਸਫ਼ਲਤਾਪੂਰਵਕ Trial Run

ਭਾਰਤ ਨੇ 2023-24 ’ਚ ਕੁੱਲ 71.28 ਅਰਬ ਅਮਰੀਕੀ ਡਾਲਰ ਦਾ ਐੱਫ.ਡੀ.ਆਈ. ਆਕਰਸ਼ਿਤ ਕੀਤਾ, ਜੋ 2014-2024 ਦੀ ਮਿਆਦ ’ਚ ਕੁੱਲ 991 ਅਰਬ ਡਾਲਰ ਸੀ, ਜਿਸ ’ਚ 67 ਫ਼ੀਸਦੀ (667 ਅਰਬ ਡਾਲਰ) ਵਿਦੇਸ਼ੀ ਨਿਵੇਸ਼ ਆਇਆ। ਵਿਸ਼ੇਸ਼ ਤੌਰ ’ਤੇ ਵਿਨਿਰਮਾਣ ਖੇਤਰ ’ਚ ਐੱਫ. ਡੀ. ਆਈ. ਪ੍ਰਵਾਹ ’ਚ 69 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਨੂੰ ਇਕ ਪਸੰਦੀਦਾ ਨਿਵੇਸ਼ ਸਥਾਨ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ, ਖਾਸ ਕਰ ਕੇ ਉਨ੍ਹਾਂ ਕੰਪਨੀਆਂ ਲਈ, ਜੋ ਚੀਨ ਤੋਂ ਆਪਣੇ ਵਿਨਿਰਮਾਣ ਆਧਾਰ ਦਾ ਤਬਾਦਲਾ ਕਰਨਾ ਚਾਹੁੰਦੀਆਂ ਹਨ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਹੋਰ ਜ਼ਿਆਦਾ ਆਕਰਸ਼ਿਤ ਕਰਨ ਲਈ ਕੁਝ ਹੋਰ ਸੁਧਾਰ ਕੀਤੇ ਜਾ ਸਕਦੇ ਹਨ। ਉਦਾਹਰਣ ਲਈ ਵਪਾਰ ਕਰਨ 'ਚ ਆਸਾਨੀ ਨੂੰ ਵਧਾਉਣਾ, ਖੇਤਰੀ ਹੱਦਾਂ ਨੂੰ ਸਰਲ ਬਣਾਉਣਾ ਅਤੇ ਪ੍ਰੈੱਸ ਨੋਟ 3 (2020) ਦੇ ਤਹਿਤ ਚੀਨ ਵਰਗੇ ਦੇਸ਼ਾਂ ਤੋਂ ਆਉਣ ਵਾਲੀਆਂ ਐੱਫ.ਡੀ.ਆਈ. ਅਰਜ਼ੀਆਂ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਤੇਜ਼ ਬਣਾਉਣਾ। ਸੈਕਟਰੀ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) 'ਚ ਸਕੱਤਰ ਅਮਰਦੀਪ ਸਿੰਘ ਭਾਟੀਆ ਨੇ ਕਿਹਾ,''ਰੁਝਾਨ ਨੂੰ ਦੇਖਦੇ ਹੋਏ ਦੇਸ਼ 2025 'ਚ ਵੀ ਚੰਗਾ ਐੱਫ.ਡੀ.ਆਈ. ਆਕਰਸ਼ਿਤ ਕਰਨ ਦਾ ਸਿਲਸਿਲਾ ਜਾਰੀ ਰੱਖੇਗਾ।'' ਉਨ੍ਹਾਂ ਕਿਹਾ ਕਿ ਭਾਰਤ ਵਿਦੇਸ਼ੀ ਨਿਵੇਸ਼ ਦੀ ਲਿਮਿਟ ਨੂੰ ਵਧਾ ਕੇ, ਰੈਗੂਲੇਟਰ ਨਾਲ ਜੁੜੀਆਂ ਸਮੱਸਿਆਵਾਂ ਹਟਾ ਕੇ, ਬਿਹਤਰ ਇੰਫਰਾ ਅਤੇ ਬਿਜ਼ਨੈੱਸ ਲਈ ਮਾਹੌਲ 'ਚ ਸੁਧਾਰ ਕਰ ਕੇ ਗਲੋਬਲ ਨਿਵੇਸ਼ਕਾਂ ਲ ਈ ਆਪਣੀ ਇਕੋਨਾਮੀ ਨੂੰ ਖੋਲ੍ਹਣਾ ਜਾਰੀ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News