ਰੂਸੀ ਤੇਲ ਖਰੀਦ ’ਚ ਭਾਰਤ ਤੀਜੇ ਸਥਾਨ ’ਤੇ ਆਇਆ, ਰਿਲਾਇੰਸ ਨੇ ਕੀਤੀ ਭਾਰੀ ਕਟੌਤੀ
Wednesday, Jan 14, 2026 - 12:34 PM (IST)
ਬਿਜ਼ਨੈੱਸ ਡੈਸਕ - ਰਿਲਾਇੰਸ ਇੰਡਸਟਰੀਜ਼ ਅਤੇ ਜਨਤਕ ਖੇਤਰ ਦੀਆਂ ਰਿਫਾਈਨਰੀਆਂ ਵੱਲੋਂ ਕੱਚੇ ਤੇਲ ਦੀ ਦਰਾਮਦ ’ਚ ਭਾਰੀ ਕਟੌਤੀ ਤੋਂ ਬਾਅਦ ਦਸੰਬਰ 2025 ’ਚ ਰੂਸ ਤੋਂ ਇਸ ਈਂਧਨ ਨੂੰ ਖਰੀਦਣ ਦੇ ਮਾਮਲੇ ’ਚ ਭਾਰਤ ਤੀਜੇ ਸਥਾਨ ’ਤੇ ਆ ਗਿਆ ਹੈ। ਯੂਰਪੀਅਨ ਖੋਜ ਸੰਸਥਾ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ. ਆਰ. ਈ. ਏ.) ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਇਸ ਅਨੁਸਾਰ ਭਾਰਤ ਵੱਲੋਂ ਰੂਸ ਤੋਂ ਕੁੱਲ ਹਾਈਡ੍ਰੋਕਾਰਬਨ ਦਰਾਮਦ ਦਸੰਬਰ ’ਚ 2.3 ਅਰਬ ਯੂਰੋ ਰਹੀ, ਜੋ ਪਿਛਲੇ ਮਹੀਨੇ ਦੇ 3.3 ਅਰਬ ਯੂਰੋ ਤੋਂ ਘੱਟ ਹੈ। ਰਿਪੋਰਟ ’ਚ ਕਿਹਾ ਗਿਆ,‘‘ਤੁਰਕੀ ਭਾਰਤ ਨੂੰ ਪਿੱਛੇ ਛੱਡਦੇ ਹੋਏ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਬਣ ਗਿਆ, ਜਿਸ ਨੇ ਰੂਸ ਤੋਂ ਦਸੰਬਰ ’ਚ 2.6 ਅਰਬ ਯੂਰੋ ਦੇ ਹਾਈਡ੍ਰੋਕਾਰਬਨ ਖਰੀਦੇ।’’
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਚੀਨ ਸਭ ਤੋਂ ਉੱਪਰ ਰਿਹਾ, ਜਿਸ ਦੀ ਰੂਸ ਦੇ ਚੋਟੀ ਦੇ 5 ਦਰਾਮਦਕਾਰਾਂ ਤੋਂ ਹੋਣ ਵਾਲੀ ਬਰਾਮਦ ਆਮਦਨ ’ਚ 48 ਫੀਸਦੀ (6 ਅਰਬ ਯੂਰੋ) ਦੀ ਹਿੱਸੇਦਾਰੀ ਰਹੀ।
ਸੀ. ਆਰ. ਈ. ਏ. ਨੇ ਕਿਹਾ ਕਿ ਭਾਰਤ ਦੀ ਰੂਸੀ ਕੱਚੇ ਤੇਲ ਦੀ ਦਰਾਮਦ ’ਚ ਮਹੀਨਾਵਾਰ ਆਧਾਰ ’ਤੇ 29 ਫੀਸਦੀ ਦੀ ਭਾਰੀ ਗਿਰਾਵਟ ਹੋਈ।
ਰਿਪੋਰਟ ਅਨੁਸਾਰ ਇਸ ਕਟੌਤੀ ਦੀ ਮੁੱਖ ਵਜ੍ਹਾ ਰਿਲਾਇੰਸ ਇੰਡਸਟਰੀਜ਼ ਦੀ ਜਾਮਨਗਰ ਰਿਫਾਈਨਰੀ ਰਹੀ, ਜਿਸ ਨੇ ਦਸੰਬਰ ’ਚ ਰੂਸ ਤੋਂ ਆਪਣੀ ਦਰਾਮਦ ਨੂੰ ਅੱਧਾ ਕਰ ਦਿੱਤਾ। ਜਨਤਕ ਖੇਤਰ ਦੀਆਂ ਰਿਫਾਈਨਰੀਆਂ ਨੇ ਵੀ ਦਸੰਬਰ ’ਚ ਰੂਸੀ ਦਰਾਮਦ ’ਚ 15 ਫੀਸਦੀ ਦੀ ਕਟੌਤੀ ਕੀਤੀ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ
ਇਹ ਵੀ ਪੜ੍ਹੋ : 10 ਮਿੰਟਾਂ 'ਚ ਡਿਲੀਵਰੀ ਨੂੰ ਲੈ ਕੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਕੰਪਨੀਆਂ ਲਈ ਜਾਰੀ ਹੋਏ ਨਿਰਦੇਸ਼
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
