‘2047 ਤੱਕ ਅਮਰੀਕਾ ਅਤੇ ਚੀਨ ਦੀ ਬਰਾਬਰੀ ਕਰ ਸਕਦੈ ਭਾਰਤ'
Sunday, Jul 25, 2021 - 03:02 PM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦਾ ਮੰਨਣਾ ਹੈ ਕਿ ਭਾਰਤ ’ਚ ਤਿੰਨ ਦਹਾਕਿਆਂ ਦੇ ਆਰਥਿਕ ਸੁਧਾਰਾਂ ਦਾ ਨਾਗਰਿਕਾਂ ਨੂੰ ਮਿਲਿਆ ਲਾਭ ‘ਅਸਮਾਨ’ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਸਭ ਤੋਂ ਹੇਠਲੇ ਪੱਧਰ ’ਤੇ ਜਾਇਦਾਦ ਦੀ ਸਿਰਜਣਾ ਲਈ ਵਿਕਾਸ ਦਾ ‘ਭਾਰਤੀ ਮਾਡਲ’ ਜ਼ਰੂਰੀ ਹੈ। ਹਾਲਾਂਕਿ ਇਸ ਦੇ ਨਾਲ ਹੀ ਅੰਬਾਨੀ ਨੇ ਭਰੋਸਾ ਜਤਾਇਆ ਕਿ 2047 ਤੱਕ ਦੇਸ਼ ਅਮਰੀਕਾ ਅਤੇ ਚੀਨ ਦੇ ਬਰਾਬਰ ਪਹੁੰਚ ਸਕਦਾ ਹੈ। ਦੇਸ਼ ’ਚ ਆਰਥਿਕ ਉਦਾਰੀਕਰਨ ਦੇ 30 ਸਾਲ ਪੂਰੇ ਹੋਣ ਮੌਕੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਨੇ ਇਕ ਲੇਖ ’ਚ ਕਿਹਾ ਹੈ ਕਿ ਸਾਹਸੀ ਆਰਥਿਕ ਸੁਧਾਰਾਂ ਕਾਰਨ 1991 ’ਚ ਜੋ ਸਾਡਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 266 ਅਰਬ ਡਾਲਰ ਸੀ, ਅੱਜ ਇਹ 10 ਗੁਣਾ ਵੱਧ ਚੁੱਕਾ ਹੈ। ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਸਭ ਤੋਂ ਵੱਡੀ ਭਾਰਤੀ ਕੰਪਨੀ ਦੇ ਮੁਖੀ ਅੰਬਾਨੀ ਨੇ ਸ਼ਾਇਦ ਹੀ ਕਦੀ ਇਸ ਤਰ੍ਹਾਂ ਦੇ ਲੇਖ ਲਿਖੇ ਹਨ।
ਇਹ ਵੀ ਪੜ੍ਹੋ : Tesla ਕਾਰਾਂ ਨੂੰ ਭਾਰਤ 'ਚ ਲਾਂਚ ਕਰਨ ਲਈ ਬੇਤਾਬ Elon Musk, ਸਰਕਾਰ ਤੋਂ ਕੀਤੀ ਇਹ ਮੰਗ
ਅੰਬਾਨੀ ਨੇ ਲਿਖਿਆ ਹੈ ਕਿ ਭਾਰਤ ਨੇ 1991 ’ਚ ਅਰਥਵਿਵਸਥਾ ਦੀ ਦਿਸ਼ਾ ਅਤੇ ਨਿਰਧਾਰਣ ਦੋਹਾਂ ਨੂੰ ਬਦਲਣ ਦਾ ਸਾਹਸ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਿੱਜੀ ਖੇਤਰ ਨੂੰ ਵੀ ਰਾਸ਼ਟਰੀ ਅਰਥਵਿਵਸਥਾ ’ਚ ਪ੍ਰਭਾਵਸ਼ਾਲੀ ਉਚਾਈ ’ਤੇ ਰੱਖਿਆ। ਇਸ ਤੋਂ ਪਿਛਲੇ ਚਾਰ ਦਹਾਕਿਆਂ ’ਚ ਇਹ ਸਥਾਨ ਸਿਰਫ ਜਨਤਕ ਖੇਤਰ ਨੂੰ ਹਾਸਲ ਸੀ। ਇਸ ਨਾਲ ਲਾਇਸੈਂਸ ਕੋਟਾ ਰਾਜ ਸਮਾਪਤ ਹੋਇਆ, ਵਪਾਰ ਅਤੇ ਉਦਯੋਗਿਕ ਨੀਤੀਆਂ ਉਦਾਰ ਹੋਈਆਂ ਅਤੇ ਪੂੰਜੀ ਬਾਜ਼ਾਰ ਅਤੇ ਵਿੱਤੀ ਖੇਤਰ ‘ਮੁਕਤ’ ਹੋ ਸਕਿਆ। ਅੰਬਾਨੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਨਾਲ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਿਆ। ਇਸ ਦੌਰਾਨ ਆਬਾਦੀ ਹਾਲਾਂਕਿ 88 ਕਰੋੜ ਤੋਂ 138 ਕਰੋੜ ਹੋ ਗਈ ਪਰ ਗਰੀਬੀ ਦੀ ਦਰ ਅੱਧੀ ਰਹਿ ਗਈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਵੱਡੀ ਰਾਹਤ : 620 ਜ਼ਰੂਰੀ ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ਘਟੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।