ਵਿੱਤ ਮੰਤਰਾਲਾ ਦਾ ਵੱਡਾ ਬਿਆਨ, ਕਿਹਾ-ਭਾਰਤ ਅਗਲੇ 3 ਸਾਲਾਂ ’ਚ ਬਣ ਸਕਦੈ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ

Tuesday, Jan 30, 2024 - 10:28 AM (IST)

ਵਿੱਤ ਮੰਤਰਾਲਾ ਦਾ ਵੱਡਾ ਬਿਆਨ, ਕਿਹਾ-ਭਾਰਤ ਅਗਲੇ 3 ਸਾਲਾਂ ’ਚ ਬਣ ਸਕਦੈ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ

ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰਾਲਾ ਨੇ ਕਿਹਾ ਕਿ ਅਗਲੇ 3 ਸਾਲਾਂ ਵਿਚ 5 ਲੱਖ ਕਰੋੜ ਡਾਲਰ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਨਾਲ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਨਾਲ ਹੀ ਲਗਾਤਾਰ ਸੁਧਾਰਾਂ ਨਾਲ ਇਹ ਸਾਲ 2030 ਤੱਕ 7 ਲੱਖ ਕਰੋੜ ਡਾਲਰ ਦਾ ਅੰਕੜਾ ਵੀ ਛੂਹ ਲਵੇਗਾ। 10 ਸਾਲ ਪਹਿਲਾਂ ਭਾਰਤ 1.9 ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ ਦੁਨੀਆ ਦੀ 10ਵੀਂ ਵੱਡੀ ਅਰਥਵਿਵਸਥਾ ਸੀ। 

ਇਹ ਵੀ ਪੜ੍ਹੋ - Flipkart ਦੀ ਵੱਡੀ ਕਾਰਵਾਈ, ਖ਼ਰਾਬ ਪ੍ਰਦਰਸ਼ਨ ਕਾਰਨ ਕਰੀਬ 1100 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗਾ ਬਾਹਰ

ਦੂਜੇ ਪਾਸੇ ਵਿੱਤ ਮੰਤਰਾਲਾ ਨੇ ਅਰਥਵਿਵਸਥਾ ਦੀ ਜਨਵਰੀ ਮਹੀਨੇ ਦੀ ਸਮੀਖਿਆ ਰਿਪੋਰਟ ਵਿਚ ਕਿਹਾ ਕਿ ਮਹਾਮਾਰੀ ਦੇ ਅਸਰ ਅਤੇ ਮੈਕਰੋ-ਆਰਥਿਕ ਅਸੰਤੁਲਨ ਅਤੇ ਖੰਡਿਤ ਵਿੱਤੀ ਖੇਤਰ ਵਾਲੀ ਅਰਥਵਿਵਸਥਾ ਦੀ ਵਿਰਾਸਤ ਦੇ ਬਾਵਜੂਦ ਭਾਰਤ ਵਿੱਤੀ ਸਾਲ 2023-24 ’ਚ 3.7 ਲੱਖ ਕਰੋੜ ਡਾਲਰ ਦੀ ਅਨੁਮਾਨਿਤ ਜੀ. ਡੀ. ਪੀ. ਨਾਲ 5ਵੀਂ ਵੱਡੀ ਅਰਥਵਿਵਸਥਾ ਹੈ। ਮੰਤਰਾਲਾ ਨੇ ਕਿਹਾ ਕਿ 10 ਸਾਲ ਦੀ ਇਹ ਯਾਤਰਾ ਠੋਸ ਅਤੇ ਕ੍ਰਮਵਾਰ ਦੋਹਾਂ ਤਰ੍ਹਾਂ ਦੇ ਕਈ ਸੁਧਾਰਾਂ ’ਚੋਂ ਗੁਜ਼ਰੀ ਹੈ। 

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਮੰਤਰਾਲਾ ਨੇ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਵਿਚ ਇਸ ਨੇ ਅਹਿਮ ਯੋਗਦਾਨ ਦਿੱਤਾ ਹੈ। ਇਨ੍ਹਾਂ ਸੁਧਾਰਾਂ ਨੇ ਆਰਥਿਕ ਮਜ਼ਬੂਤੀ ਵੀ ਦਿੱਤੀ ਹੈ, ਜਿਸ ਦੀ ਦੇਸ਼ ਨੂੰ ਭਵਿੱਖ ਦੇ ਅਣਕਿਆਸੇ ਗਲੋਬਲ ਝਟਕਿਆਂ ਨਾਲ ਨਜਿੱਠਣ ਲਈ ਲੋੜ ਹੋਵੇਗੀ। ਇਸੇ ਦੇ ਨਾਲ ਮੰਤਰਾਲਾ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿਚ ਭਾਰਤ ਦੇ ਪੰਜ ਲੱਖ ਕਰੋੜ ਡਾਲਰ ਦੀ ਜੀ. ਡੀ. ਪੀ. ਨਾਲ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਹੈ।

ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ

2047 ਤੱਕ ‘ਵਿਕਸਿਤ ਦੇਸ਼’ ਬਣਨ ਦਾ ਵੱਡਾ ਟੀਚਾ ਮਿੱਥਿਆ
ਸਮੀਖਿਆ ਰਿਪੋਰਟ ਮੁਤਾਬਕ ਸਰਕਾਰ ਨੇ ਸਾਲ 2047 ਤੱਕ ਵਿਕਸਿਤ ਦੇਸ਼ ਬਣਨ ਦਾ ਇਕ ਵੱਡਾ ਟੀਚਾ ਮਿੱਥਿਆ ਹੈ। ਸੁਧਾਰਾਂ ਦੀ ਯਾਤਰਾ ਜਾਰੀ ਰਹਿਣ ’ਤੇ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਮੀਖਿਆ ਰਿਪੋਰਟ ਕਹਿੰਦੀ ਹੈ ਕਿ ਘਰੇਲੂ ਮੰਗ ਦੀ ਤਾਕਤ ਨੇ ਪਿਛਲੇ ਤਿੰਨ ਸਾਲਾਂ ਵਿਚ ਅਰਥਵਿਵਸਥਾ ਨੂੰ 7 ਫ਼ੀਸਦੀ ਤੋਂ ਵੱਧ ਦੀ ਵਿਕਾਸ ਦਰ ਦਿੱਤੀ ਹੈ। ਵਿੱਤੀ ਸਾਲ 2024-25 ਵਿਚ ਅਸਲ ਜੀ. ਡੀ. ਪੀ. ਵਿਕਾਸ 7 ਫ਼ੀਸਦੀ ਦੇ ਕਰੀਬ ਰਹਿਣ ਦੀ ਸੰਭਾਵਨਾ ਹੈ। ਸਾਲ 2030 ਤੱਕ ਵਿਕਾਸ ਦਰ ਦੇ 7 ਫ਼ੀਸਦੀ ਤੋਂ ਵੱਧ ਰਹਿਣ ਦੀ ਕਾਫ਼ੀ ਗੁੰਜਾਇਸ਼ ਹੈ। ਹਾਲਾਂਕਿ ਮੰਤਰਾਲੇ ਦੀ ਸਮੀਖਿਆ ’ਚ ਦੇਖਿਆ ਕਿ ਭੂ-ਰਾਜਨੀਤਿਕ ਟਕਰਾਵਾਂ ਦਾ ਵਧਿਆ ਖ਼ਤਰਾ ਹਾਲ ਹੀ ਦੇ ਅਤੇ ਭਵਿੱਖ ਦੇ ਬੁਨਿਆਦੀ ਸੁਧਾਰਾਂ ਦੇ ਬਲ ’ਤੇ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਲਈ ਚਿੰਤਾ ਦਾ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News