5 ਸਾਲ ''ਚ ਸਿਲੀਕਾਨ ਵੈਲੀ ਵਰਗੀ ਸਮਰੱਥਾ ਹਾਸਲ ਕਰ ਸਕਦੈ ਭਾਰਤ : ਵਿਸ਼ਵ ਬੈਂਕ
Wednesday, Apr 04, 2018 - 04:38 AM (IST)

ਨਵੀਂ ਦਿੱਲੀ-ਵਿਸ਼ਵ ਬੈਂਕ ਦੇ ਪ੍ਰਮੁੱਖ (ਭਾਰਤ) ਜੁਨੈਦ ਕਮਾਲ ਅਹਿਮਦ ਨੇ ਕਿਹਾ ਕਿ ਭਾਰਤ 'ਚ ਵੀ ਆਪਣੇ ਇੱਥੇ ਸਿਲੀਕਾਨ ਵੈਲੀ ਵਾਂਗ ਇਨੋਵੇਟਿਵ ਕੰਪਨੀਆਂ ਦਾ ਗੜ੍ਹ ਸਥਾਪਤ ਕਰਨ ਦੀ ਸਮਰੱਥਾ ਹੈ ਪਰ ਦੇਸ਼ 'ਚ ਨਵ-ਪਰਿਵਰਤਨ ਦੇ ਅਨੁਕੂਲ ਹਾਲਾਤ ਦੇ ਵਿਸਥਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਭਾਰਤ ਨੂੰ ਇਨੋਵੇਟਿਵ ਅਨੁਕੂਲ ਤੰਤਰ ਨੂੰ ਅੱਗੇ ਵਧਾਉਣਾ ਹੋਵੇਗਾ ਕਿਉਂਕਿ ਇਹ ਮੱਧ ਕਮਾਈ ਵਰਗ ਵਾਲਾ ਦੇਸ਼ ਬਣਨ ਵੱਲ ਕਾਹਲਾ ਹੈ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਇਨੋਵੇਸ਼ਨ ਦਾ ਸਵਾਲ ਹੈ ਭਾਰਤ ਲਈ ਇਹ ਕਾਫ਼ੀ ਤਾਰਕਿਕ ਸਵਾਲ ਹੈ ਕਿਉਂਕਿ ਇਹ ਹੇਠਲੀ ਮੱਧ ਕਮਾਈ ਤੋਂ ਉੱਚੀ ਆਮਦਨ ਵਾਲਾ ਦੇਸ਼ ਬਣਨ ਵੱਲ ਮੋਹਰੀ ਹੈ। ਵਿਕਾਸਸ਼ੀਲ ਦੇਸ਼ਾਂ 'ਚ ਇਨੋਵੇਸ਼ਨ 'ਤੇ ਵਿਸ਼ਵ ਬੈਂਕ ਦੀ ਰਿਪੋਰਟ ਜਾਰੀ ਕਰਦਿਆਂ ਅਹਿਮਦ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਭਾਰਤ 5 ਸਾਲ 'ਚ ਸਿਲੀਕਾਨ ਵੈਲੀ ਵਰਗਾ ਬਣ ਸਕਦਾ ਹੈ। ਦੁਨੀਆ ਬਦਲ ਰਹੀ ਹੈ। ਅਸੀਂ ਛਲਾਂਗ ਲਾ ਸਕਦੇ ਹਾਂ।''