ਭਾਰਤ ਨੇ ਪਹਿਲਾਂ ਬ੍ਰਿਟੇਨ ਨੂੰ ਪਛਾੜਿਆ, ਹੁਣ ਜਾਪਾਨ-ਜਰਮਨੀ ਦੀ ਵਾਰੀ!

Saturday, Dec 03, 2022 - 10:59 AM (IST)

ਭਾਰਤ ਨੇ ਪਹਿਲਾਂ ਬ੍ਰਿਟੇਨ ਨੂੰ ਪਛਾੜਿਆ, ਹੁਣ ਜਾਪਾਨ-ਜਰਮਨੀ ਦੀ ਵਾਰੀ!

ਨਵੀਂ ਦਿੱਲੀ–ਗਲੋਬਲ ਆਰਥਿਕ ਕਮਜ਼ੋਰ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ ਅਤੇ ਇਸ ਦਰਮਿਆਨ ਅਰਥਵਿਵਸਥਾ ਦੇ ਮੋਰਚੇ ’ਤੇ ਇਕ ਹੋਰ ਚੰਗੀ ਖਬਰ ਆਈ ਹੈ। ਇੰਟਰਨੈਸ਼ਨਲ ਰੇਟਿੰਗ ਏਜੰਸੀ ਐੱਸ. ਐਂਡ ਪੀ. ਗਲੋਬਲ ਅਤੇ ਮਾਰਗਨ ਸਟੇਨਲੀ ਨੇ ਕਿਹਾ ਕਿ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲੀ ਹੈ ਅਤੇ ਇਹ ਟੀਚਾ ਭਾਰਤ 2030 ਤੱਕ ਹਾਸਲ ਕਰ ਸਕਦਾ ਹੈ। ਐੱਸ.ਐਂਡ ਪੀ. ਦਾ ਅਨੁਮਾਨ ਇਸ ਉਮੀਦ ’ਤੇ ਆਧਾਰਿਤ ਹੈ ਕਿ ਭਾਰਤ ਦਾ ਸਾਲਾਨਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧਾ 2030 ਤੱਕ ਔਸਤਨ 6.3 ਫੀਸਦੀ ਰਹੇਗਾ।
ਇਨ੍ਹਾਂ ਕੌਮਾਂਤਰੀ ਰੇਟਿੰਗ ਏਜੰਸੀਆਂ ਨੇ ਇਹ ਅਨੁਮਾਨ ਅਜਿਹੇ ਸਮੇਂ ਪ੍ਰਗਟਾਇਆ ਹੈ ਜਦੋਂ ਦੁਨੀਆ ’ਚ ਵਧਦੀ ਮਹਿੰਗਾਈ ਅਤੇ ਵਿਆਜ ਦਰਾਂ ’ਚ ਵਾਧੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਢਹਿ-ਢੇਰੀ ਹੋਣ ਕੰਢੇ ਹੈ। ਅਜਿਹੇ ਸਮੇਂ ’ਚ ਇੰਟਰਨੈਸ਼ਨਲ ਰੇਟਿੰਗ ਏਜੰਸੀਆਂ ਦਾ ਮੰਨਣਾ ਹੈ ਕਿ ਗਲੋਬਲ ਅਰਥਵਿਵਸਥਾ ’ਚ 2030 ਤੱਕ ਇੰਡੀਆ ਆਰਥਿਕ ਸ਼ਕਤੀ ਵਜੋਂ ਤੀਜਾ ਸਥਾਨ ਹਾਸਲ ਕਰ ਲਵੇਗਾ।
ਆਰਥਿਕ ਪ੍ਰਾਪਤੀ ’ਤੇ ਪੀ. ਐੱਮ. ਮੋਦੀ ਨੇ ਜਤਾਇਆ ਮਾਣ
ਇਸ ਤੋਂ ਪਹਿਲਾਂ ਭਾਰਤ ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਪੀ. ਐੱਮ. ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕਹਿ ਚੁੱਕੇ ਹਨ ਕਿ ਇਹ ਅਸਾਧਾਰਣ ਪ੍ਰਾਪਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਸੀ ਕਿ ਭਾਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ। ਇਹ ਸਾਧਾਰਣ ਪ੍ਰਾਪਤੀ ਨਹੀਂ ਹੈ ਅਤੇ ਸਾਨੂੰ ਇਸ ਉਤਸ਼ਾਹ ਨੂੰ ਬਣਾਈ ਰੱਖਣ ਦੀ ਲੋੜ ਹੈ।
ਉੱਥੇ ਹੀ ਫਾਈਨਾਂਸ ਮਨਿਸਟਰ ਨਿਰਮਲਾ ਸੀਤਾਰਮਣ ਮੁਤਾਬਕ ਆਈ. ਐੱਮ. ਐੱਫ. ਦੇ ਅਨੁਮਾਨਾਂ ਮੁਤਾਬਕ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਹੀ ਭਾਰਤ ਤੋਂ ਅੱਗੇ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਇਕ ਦਹਾਕੇ ’ਚ ਭਾਰਤ ਦਾ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਕੋਈ ਆਮ ਪ੍ਰਾਪਤੀ ਨਹੀਂ ਹੈ ਅਤੇ ਦੇਸ਼ ਦੇ ਲੋਕਾਂ ਨੂੰ ਇਸ ਦੇ ਸਿਹਰਾ ਲੈਣਾ ਚਾਹੀਦਾ ਹੈ।
ਦੁਨੀਆ ’ਚ ਆਰਥਿਕ ਅਨਿਸ਼ਚਿਤਤਾ ਦਰਮਿਆਨ ਭਾਰਤ ਉਮੀਦ ਦੀ ਇਕੋ-ਇਕ ਕਿਰਣ : ਐੱਸ. ਬੀ. ਆਈ.
ਮਹਿੰਗਾਈ ਕਾਰਨ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ’ਚ ਭਾਰਤ ਉਮੀਦ ਦੀ ਇਕੋ-ਇਕ ਕਿਰਣ ਹੈ। ਐੱਸ. ਬੀ. ਆਈ. ਰਿਸਰਚ ਈਕੋਰੈਪ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ। ਇਹ ਰਿਪੋਰਟ ਅੱਜ ਆਈ ਹੈ। ਐੱਸ. ਬੀ. ਆਈ. ਗਰੁੱਪ ਦੇ ਚੀਫ ਇਕਨੌਮਿਕ ਐਡਵਾਈਜ਼ਰ ਸੌਮਯ ਕਾਂਤੀ ਘੋਸ਼ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਗਲੋਬਲ ਅਰਥਵਿਵਸਥਾ ’ਚੋਂ ‘ਚੰਗਾ’ ਸ਼ਬਦ ਫਿਲਹਾਲ ਗਾਇਬ ਹੋ ਗਿਆ ਹੈ। ਅਨਿਸ਼ਚਿਤਤਾ ਦੀ ਸਥਿਤੀ ਨਾਲ ਕਈ ਦੇਸ਼ਾਂ ਦੀ ਮੁਸ਼ਕਲ ਵਧ ਗਈ ਹੈ ਪਰ ਚੰਗੀ ਗੱਲ ਇਹ ਹੈ ਕਿ ਅਨਿਸ਼ਚਿਤਤਾ ਦੇ ਇਸ ਮਾਹੌਲ ’ਚ ਭਾਰਤ ਉਮੀਦ ਦੀ ਇਕੋ-ਇਕ ਿਕਰਣ ਦਿਖਾਈ ਦੇ ਰਿਹਾ ਹੈ।
ਇਸ ਰਿਪੋਰਟ ’ਚ ਭਾਰਤ ’ਚ ਕਾਸਟ ਆਫ ਲਿਵਿੰਗ ਦੀ ਤੁਲਨਾ ਅਮਰੀਕਾ, ਇੰਗਲੈਂਡ ਅਤੇ ਜਰਮਨੀ ਨਾਲ ਕੀਤੀ ਗਈ ਹੈ। ਇਸ ਐਨਾਲਿਸਿਸ ਲਈ ਰੁਪਏ ਨੂੰ ਕਾਮਨ ਡਿਨਾਮੀਨੇਟਰ ਦੇ ਰੂਪ ’ਚ ਇਸਤੇਮਾਲ ਕੀਤਾ ਗਿਆ ਹੈ।


author

Aarti dhillon

Content Editor

Related News