ਬੈਂਕ ਕਰਜ਼ਾ ਦੇਣ ਤੋਂ ਨਾ ਡਰਨ ਸਗੋਂ ਧੋਖਾਧੜੀ ਤੋਂ ਬਚਣ ਦਾ ਹੱਲ ਕੱਢਣ : RBI

Thursday, Aug 27, 2020 - 08:53 PM (IST)

ਬੈਂਕ ਕਰਜ਼ਾ ਦੇਣ ਤੋਂ ਨਾ ਡਰਨ ਸਗੋਂ ਧੋਖਾਧੜੀ ਤੋਂ ਬਚਣ ਦਾ ਹੱਲ ਕੱਢਣ : RBI

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਬੈਂਕਾਂ ਨੂੰ ਕਰਜ਼ ਦੇਣ ਲਈ ਉਤਸ਼ਾਹਿਤ ਕਰਨ ਲਈ ਕਿਹਾ ਕਿ ਖਤਰੇ ਤੋਂ ਜ਼ਰੂਰਤ ਤੋਂ ਜ਼ਿਆਦਾ ਬਚਣਾ ਉਨ੍ਹਾਂ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਦਾਸ ਨੇ ਕਿਹਾ ਕਿ ਬੈਂਕਾ ਨੂੰ ਵੱਧ ਕੇ ਕਰਜ਼ ਦੇਣਾ ਚਾਹੀਦਾ ਹੈ ਅਤੇ ਧੋਖਾਧੜੀ ਨੂੰ ਸਮਝਣ ਦੇ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਹਨ। 

ਦਾਸ ਨੇ ਇਕ ਵੈਬੀਨਾਰ ਵਿਚ ਇਹ ਗੱਲਾਂ ਆਖੀਆਂ। ਉਨ੍ਹਾਂ ਮੰਨਿਆ ਕਿ ਕੋਰੋਨਾ ਸੰਕਟ ਕਾਰਨ ਬੈਂਕਾਂ ਲਈ ਫੰਡ ਦਾ ਨੁਕਸਾਨ ਹੋਵੇਗਾ ਪਰ ਕੁੱਲ ਮਿਲਾ ਕੇ ਬੈਂਕਿੰਗ ਪ੍ਰਣਾਲੀ ਮਜ਼ਬੂਤ ਅਤੇ ਸਥਿਰ ਬਣੀ ਹੋਈ ਹੈ। ਇਸ ਸਮੇਂ ਬੈਂਕਾਂ ਦੀ ਲੋਨ ਗ੍ਰੋਥ ਘੱਟ ਕੇ 6 ਫੀਸਦੀ ਤੋਂ ਘੱਟ ਰਹਿ ਗਈ ਹੈ। ਬੈਂਕ ਅਜੇ ਐੱਨ. ਪੀ. ਏ. ਖਤਰੇ ਤੋਂ ਬਚਣ ਲਈ ਘੱਟ ਕਰਜ ਦੇ ਰਹੇ ਹਨ। 

ਰਿਜ਼ਰਵ ਬੈਂਕ ਦੀ ਇਸ ਹਫਤੇ ਜਾਰੀ ਸਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤ ਸਾਲ 2019-20 ਵਿਚ ਧੋਖਾਧੜੀ ਦੇ ਮਾਮਲੇ ਦੁੱਗੁਣੇ ਹੋ ਕੇ 1.85 ਲੱਖ ਕਰੋੜ ਰੁਪਏ ਤੱਕ ਪੁੱਜ ਗਏ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜੋ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਦੇ ਮੂਲ ਵਿਚ ਕਰਜ਼ ਨੂੰ ਮਨਜ਼ੂਰੀ ਦਿੰਦੇ ਸਮੇਂ ਜਾਂ ਮਨਜ਼ੂਰੀ ਦੇ ਬਾਅਦ ਕਰਜ਼ ਦੀ ਨਿਗਰਾਨੀ ਵਿਚ ਸਬੰਧਤ ਬੈਂਕ ਦੀ ਪ੍ਰਭਾਵਸ਼ਾਲੀ ਜ਼ੋਖਮ ਪ੍ਰਬੰਧਨ ਸਮਰੱਥਾ ਦੀ ਕਮੀ ਰਹੀ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਕਰਜ਼ੇ ਦੇਣ ਤੋਂ ਬਚਣ ਦੀ ਥਾਂ ਆਪਣੇ ਜ਼ੋਖਮ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। 


author

Sanjeev

Content Editor

Related News