ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ 40ਵੇਂ ਸਥਾਨ ’ਤੇ ਬਰਕਰਾਰ
Friday, Sep 29, 2023 - 10:07 AM (IST)
ਨਵੀਂ ਦਿੱਲੀ (ਅਨਸ) – ਵਿਸ਼ਵ ਬੌਧਿਕ ਸੰਪੱਤੀ ਸੰਗਠਨ ਵਲੋਂ ਪ੍ਰਕਾਸ਼ਿਤ ਗਲੋਬਲ ਇਨੋਵੇਸ਼ਨ ਇੰਡੈਕਸ (ਜੀ. ਆਈ. ਆਈ.) 2023 ਰੈਂਕਿੰਗ ’ਚ ਭਾਰਤ ਨੇ 132 ਅਰਥਵਿਵਸਥਾਵਾਂ ’ਚੋਂ 40ਵੀਂ ਰੈਂਕ ਬਰਕਰਾਰ ਰੱਖੀ ਹੈ। ਜੀ. ਆਈ. ਆਈ. ਵਿਚ ਭਾਰਤ ਕਈ ਸਾਲਾਂ ਤੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਹ 2015 ’ਚ 81ਵੇਂ ਸਥਾਨ ਤੋਂ ਵਧ ਕੇ 2023 ’ਚ 40ਵੇਂ ਸਥਾਨ ’ਤੇ ਪੁੱਜ ਿਗਆ ਹੈ। ਇਸ ਸਾਲ ਨੀਤੀ ਆਯੋਗ, ਉਦਯੋਗ ਸੰਗਠਨ ਸੀ. ਆਈ. ਆਈ. ਅਤੇ ਵਿਸ਼ਵ ਬੌਧਿਕ ਸੰਪੱਤੀ ਨਾਲ ਸਾਂਝੇਦਾਰੀ ਵਿਚ ਸੰਗਠਨ (ਡਬਲਯੂ. ਆਈ. ਪੀ. ਓ.), 29 ਸਤੰਬਰ 2023 ਨੂੰ ਜੀ. ਆਈ. ਆਈ. 2023 ਦੇ ਭਾਰਤ ਲਾਂਚ ਦੀ ਵਰਚੁਅਲ ਮੇਜ਼ਬਾਨੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੌਮਾਂਤਰੀ ਬਾਜ਼ਾਰ ’ਚ ਰਿਕਾਰਡ ਮਹਿੰਗੀ ਹੋਈ ਖੰਡ, 12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ
ਲਾਂਚ ਸੈਸ਼ਨ ’ਚ ਨੀਤੀ ਆਯੋਗ ਦੇ ਉੱਪ-ਪ੍ਰਧਾਨ ਸੁਮਨ ਬੇਰੀ, ਮੈਂਬਰ ਵੀ. ਕੇ. ਸਾਰਸਵਤ, ਸੀ. ਈ. ਓ. ਬੀ. ਵੀ. ਆਰ. ਸੁਬਰਾਮਣੀਅਮ ਡਬਲਯੂ. ਆਈ. ਪੀ. ਓ. ਦੇ ਜਨਰਲ ਡੇਰੇਨ ਟੈਂਗ ਸਮੇਤ ਹੋਰ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਸ਼ਾਮਲ ਹੋਣਗੀਆਂ। ਜੀ. ਆਈ. ਆਈ. ਦੁਨੀਆ ਭਰ ਦੀਆਂ ਸਰਕਾਰਾਂ ਲਈ ਆਪਣੇ ਸਬੰਧਤ ਦੇਸ਼ਾਂ ਵਿਚ ਇਨੋਵੇਸ਼ਨ ਦੀ ਅਗਵਾਈ ਵਾਲੇ ਸਮਾਜਿਕ ਅਤੇ ਆਰਥਿਕ ਬਦਲਾਅ ਦਾ ਮੁਲਾਂਕਣ ਕਰਨ ਲਈ ਇਕ ਭਰੋਸੇਯੋਗ ਉਪਕਰਨ ਹੈ। ਪਿਛਲੇ ਕੁੱਝ ਸਾਲਾਂ ’ਚ ਜੀ. ਆਈ. ਆਈ. ਨੇ ਖੁਦ ਨੂੰ ਵੱਖ-ਵੱਖ ਸਰਕਾਰਾਂ ਲਈ ਇਕ ਨੀਤੀ ਉਪਕਰਨ ਵਜੋਂ ਸਥਾਪਿਤ ਕੀਤਾ ਹੈ ਅਤੇ ਉਨ੍ਹਾਂ ਨੇ ਮੌਜੂਦਾ ਸਥਿਤੀ ’ਤੇ ਵਿਚਾਰ ਕਰਨ ’ਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਹੋਵੇਗੀ ਝੋਨੇ ਦੀ ਖ਼ਰੀਦ, ਸਟੋਰੇਜ ਦੀ ਘਾਟ ਨਾਲ ਜੂਝ ਰਹੀ FCI
ਨੀਤੀ ਆਯੋਗ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵੀ ਇਨੋਵੇਸ਼ਨ-ਸੰਚਾਲਿਤ ਅਰਥਵਿਵਸਥਾ ਦੀ ਦਿਸ਼ਾ ’ਚ ਭਾਰਤ ਦੀ ਯਾਤਰਾ ’ਚ ਸਹਿਯੋਗ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨ ਕਰੰਸੀ ਦਾ ਸੰਸਾਰ ’ਚ ਵਧੀਆ ਪ੍ਰਦਰਸ਼ਨ, ਸਤੰਬਰ ਤਿਮਾਹੀ ’ਚ ਕਈ ਦੇਸ਼ਾਂ ਨੂੰ ਪਛਾੜਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8