ਸੰਸਾਰਿਕ ਭੁੱਖਮਰੀ ਸੂਚਕ ਅੰਕ ’ਚ 111ਵੇਂ ਸਥਾਨ ’ਤੇ ਭਾਰਤ, ਜਾਣੋ ਦੇਸ਼ ’ਚ ਕੁਪੋਸ਼ਣ ਦੀ ਦਰ

10/13/2023 12:59:30 PM

ਨਵੀਂ ਦਿੱਲੀ (ਭਾਸ਼ਾ) – ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ਅਨੁਸਾਰ ਭਾਰਤ ਦੁਨੀਆ ਦੇ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ ਜਦਕਿ ਦੇਸ਼ ’ਚ ‘ਚਾਈਲਡ ਵੇਸਟਿੰਗ’ ਦੀ ਦਰ ਸਭ ਤੋਂ ਵੱਧ 18.7 ਫੀਸਦੀ ਹੈ। ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ਵੀਰਵਾਰ ਨੂੰ ਜਾਰੀ ਕੀਤਾ ਗਿਆ। ਪਿਛਲੇ ਸਾਲ ਭਾਰਤ ਦਾ ਦੁਨੀਆ ਦੇ 121 ਦੇਸ਼ਾਂ ’ਚ 107ਵਾਂ ਸਥਾਨ ਸੀ। ਸੰਸਾਰਿਕ ਭੁੱਖਮਰੀ ਸੂਚਕ ਅੰਕ (ਜੀ. ਐੱਸ. ਆਈ.) ’ਚ ਸੰਸਾਰਿਕ, ਖੇਤਰੀ ਅਤੇ ਰਾਸ਼ਟਰੀ ਪੱਧਰ ’ਤੇ ਭੁੱਖਮਰੀ ਨੂੰ ਵਿਸਥਾਰਤ ਢੰਗ ਨਾਲ ਮਾਪਿਆ ਜਾਂਦਾ ਹੈ। ਸੂਚਕ ਅੰਕ ਦੇ ਆਧਾਰ ’ਤੇ ਤਿਆਰ ਰਿਪੋਰਟ ਅਨੁਸਾਰ ਸੰਸਾਰਿਕ ਭੁੱਖਮਰੀ ਸੂਚਕ ਅੰਕ-2023 ’ਚ ਭਾਰਤ ਨੂੰ 28.7 ਅੰਕ ਮਿਲੇ ਹਨ, ਜੋ ਭੁੱਖਮਰੀ ਦੇ ਗੰਭੀਰ ਪੱਧਰ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ :  ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ

ਇਸ ’ਚ ਭਾਰਤ ਨਾਲੋਂ ਬਿਹਤਰ ਸਥਿਤੀ ਗੁਆਂਢੀ ਦੇਸ਼ਾਂ ਦੀ ਹੈ ਅਤੇ ਇਨ੍ਹਾਂ ’ਚ ਪਾਕਿਸਤਾਨ ਨੂੰ 102ਵਾਂ, ਬੰਗਲਾਦੇਸ਼ ਨੂੰ 81ਵਾਂ, ਨੇਪਾਲ ਨੂੰ 69ਵਾਂ ਅਤੇ ਸ਼੍ਰੀਲੰਕਾ ਨੂੰ 60ਵਾਂ ਸਥਾਨ ਦਿੱਤਾ ਗਿਆ ਹੈ। ਦੱਖਣੀ ਏਸ਼ੀਆ, ਅਫਰੀਕਾ ਦੇ ਸਹਾਰਾ ਖੇਤਰ ਦੇ ਦੱਖਣੀ ਹਿੱਸੇ ਦੁਨੀਆ ਦੇ ਉਹ ਇਲਾਕੇ ਹਨ, ਜਿਥੇ ਭੁੱਖਮਰੀ ਦੀ ਉੱਚ ਦਰ ਹੈ, ਜਿਨ੍ਹਾਂ ਦਾ ਜੀ. ਐੱਚ. ਆਈ. 27 ਹੈ, ਜੋ ਭੁੱਖਮਰੀ ਦੀ ਗੰਭੀਰਤਾ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ :  ਫੂਡ ਡਿਲੀਵਰੀ ਐਪ 'ਤੇ ਚਿੱਲੀ ਪਨੀਰ ਕੀਤਾ ਆਰਡਰ , ਭੇਜਿਆ ਚਿੱਲੀ ਚਿਕਨ... ਖਾਣ ਤੋਂ ਬਾਅਦ ਪਰਿਵਾਰ ਹੋਇਆ ਬੀਮਾਰ

ਰਿਪੋਰਟ ਅਨੁਸਾਰ ਦੁਨੀਆ ’ਚ ਭਾਰਤ ਅਜਿਹਾ ਦੇਸ਼ ਹੈ, ਜਿਥੇ ਚਾਈਲਡ ਵੇਸਟਿੰਗ ਦੀ ਦਰ ਸਭ ਤੋਂ ਵੱਧ 18.7 ਫੀਸਦੀ ਹੈ। ਚਾਈਲਡ ਵੇਸਟਿੰਗ ਦੀ ਸ਼੍ਰੇਣੀ ’ਚ ਉਹ ਬੱਚੇ ਆਉਂਦੇ ਹਨ, ਜਿਨ੍ਹਾਂ ਦਾ ਭਾਰ ਸਹੀ ਢੰਗ ਨਾਲ ਨਹੀਂ ਵਧਦਾ ਜਾਂ ਪੂਰਾ ਭੋਜਨ ਨਾ ਮਿਲਣ ਜਾਂ ਡਾਇਰੀਆ ਅਤੇ ਸਾਹ ਵਰਗੀਆਂ ਬੀਮਾਰੀਆਂ ਦੇ ਕਾਰਨ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ। ਭਾਰਤ ’ਚ ਕੁਪੋਸ਼ਣ ਦੀ ਦਰ ਵਧ ਕੇ 16.6 ਫੀਸਦੀ ਹੋ ਗਈ ਹੈ ਅਤੇ 5 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ’ਚ ਮੌਤ ਦੀ ਦਰ 3.1 ਫੀਸਦੀ ਹੈ।

ਰਿਪੋਰਟ ਅਨੁਸਾਰ ਭਾਰਤ ’ਚ 15 ਤੋਂ 24 ਸਾਲਾਂ ਦੀ ਉਮਰ ਦੀਆਂ ਔਰਤਾਂ ’ਚ ਅਨੀਮੀਆ ਦੀ ਦਰ ਵਧ ਕੇ 58.1 ਫੀਸਦੀ ਹੋ ਗਈ ਹੈ। ਸੰਸਾਰਿਕ ਭੁੱਖਮਰੀ ਸੂਚਕ ਅੰਕ ਤੋਂ ਸੰਕੇਤ ਮਿਲਦਾ ਹੈ ਕਿ 2015 ਤੱਕ ਸੰਸਾਰਿਕ ਭੁੱਖਮਰੀ ’ਚ ਸੁਧਾਰ ਹੋਣ ਦੇ ਬਾਅਦ ਤੋਂ ਹਾਲਾਤ ਮੋਟੇ ਤੌਰ ’ਤੇ ਸਥਿਰ ਬਣੇ ਹੋਏ ਹਨ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News