ਰੂਸ ਤੋਂ ਭਾਰਤ ਦਾ ਤੇਲ ਆਯਾਤ ਰਿਕਾਰਡ ਉੱਚ ਪੱਧਰ ''ਤੇ, ਇਰਾਕ-ਸਾਊਦੀ ਦੀ ਕੁੱਲ ਸਪਲਾਈ ਤੋਂ ਵੀ ਵੱਧ
Sunday, Mar 05, 2023 - 06:41 PM (IST)
ਨਵੀਂ ਦਿੱਲੀ — ਭਾਰਤ ਦਾ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਫਰਵਰੀ 'ਚ ਵਧ ਕੇ ਰਿਕਾਰਡ 16 ਲੱਖ ਬੈਰਲ ਪ੍ਰਤੀ ਦਿਨ ਹੋ ਗਈ ਹੈ। ਇਹ ਭਾਰਤ ਦੇ ਰਵਾਇਤੀ ਸਪਲਾਇਰ ਇਰਾਕ ਅਤੇ ਸਾਊਦੀ ਅਰਬ ਦੇ ਸੰਯੁਕਤ ਤੇਲ ਆਯਾਤ ਤੋਂ ਵੱਧ ਹੈ। ਤੇਲ ਦੇ ਆਯਾਤ ਅਤੇ ਨਿਰਯਾਤ 'ਤੇ ਨਜ਼ਰ ਰੱਖਣ ਵਾਲੀ ਸੰਸਥਾ ਵਰਟੇਕਸਾ ਨੇ ਕਿਹਾ ਕਿ ਇਕੱਲੇ ਰੂਸ ਨੇ ਭਾਰਤ ਦੁਆਰਾ ਦਰਾਮਦ ਕੀਤੇ ਗਏ ਤੇਲ ਦੀ ਇਕ ਤਿਹਾਈ ਤੋਂ ਵੱਧ ਸਪਲਾਈ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕਨ ਏਅਰਲਾਈਨਜ਼ 'ਚ ਵਿਅਕਤੀ ਨੇ ਨਸ਼ੇ ਦੀ ਹਾਲਤ 'ਚ ਸਹਿ-ਯਾਤਰੀ 'ਤੇ ਕੀਤਾ ਪਿਸ਼ਾਬ
ਰੂਸ ਲਗਾਤਾਰ ਪੰਜਵੇਂ ਮਹੀਨੇ ਭਾਰਤ ਨੂੰ ਕੱਚੇ ਤੇਲ ਦਾ ਸਭ ਤੋਂ ਵੱਡਾ ਸਪਲਾਇਰ ਬਣਿਆ ਹੋਇਆ ਹੈ। ਫਰਵਰੀ 2022 'ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਪਹਿਲਾਂ ਭਾਰਤ ਦੇ ਤੇਲ ਦਰਾਮਦ 'ਚ ਰੂਸ ਦੀ ਹਿੱਸੇਦਾਰੀ ਇਕ ਫੀਸਦੀ ਤੋਂ ਵੀ ਘੱਟ ਸੀ ਪਰ ਪਿਛਲੇ ਮਹੀਨੇ ਫਰਵਰੀ 'ਚ ਇਹ 35 ਫੀਸਦੀ ਵਧ ਕੇ 1.62 ਕਰੋੜ ਬੈਰਲ ਪ੍ਰਤੀ ਦਿਨ ਹੋ ਗਈ।
ਇਹ ਵੀ ਪੜ੍ਹੋ : ਟ੍ਰਾਈਡੈਂਟ ਗਰੁੱਪ ਨੇ ਸ਼ੁਰੂ ਕੀਤਾ ‘ਤਕਸ਼ਸ਼ਿਲਾ ਪ੍ਰੋਗਰਾਮ’ , ਨੌਜਵਾਨਾਂ ਨੂੰ ਮਿਲੇਗਾ ਕਮਾਈ ਕਰਨ ਦਾ ਮੌਕਾ
ਅਮਰੀਕਾ ਅਤੇ ਸਾਊਦੀ ਅਰਬ ਤੋਂ ਘੱਟ ਹੋਈ ਤੇਲ ਖਰੀਦ
ਰੂਸ ਤੋਂ ਭਾਰਤ ਦੀ ਦਰਾਮਦ ਵਧਣ ਦਾ ਅਸਰ ਸਾਊਦੀ ਅਰਬ ਅਤੇ ਅਮਰੀਕਾ ਤੋਂ ਤੇਲ ਦੀ ਦਰਾਮਦ 'ਤੇ ਪਿਆ ਹੈ। ਸਾਊਦੀ ਅਰਬ ਤੋਂ ਤੇਲ ਦੀ ਦਰਾਮਦ ਮਾਸਿਕ ਆਧਾਰ 'ਤੇ 16 ਫੀਸਦੀ ਘਟੀ ਹੈ, ਜਦਕਿ ਅਮਰੀਕਾ ਤੋਂ ਤੇਲ ਦੀ ਦਰਾਮਦ 38 ਫੀਸਦੀ ਘਟੀ ਹੈ। ਵਰਟੈਕਸਾ ਅਨੁਸਾਰ ਭਾਰਤ ਹੁਣ ਰੂਸ ਤੋਂ ਜਿੰਨਾ ਤੇਲ ਦਰਾਮਦ ਕਰਦਾ ਹੈ, ਉਹ ਦਹਾਕਿਆਂ ਤੋਂ ਇਸ ਦੇ ਸਪਲਾਇਰ ਇਰਾਕ ਅਤੇ ਸਾਊਦੀ ਅਰਬ ਤੋਂ ਕੁੱਲ ਦਰਾਮਦ ਤੋਂ ਵੱਧ ਹੈ।
ਇਹ ਵੀ ਪੜ੍ਹੋ : ਬਿਲ ਗੇਟਸ ਬਣੇ 'ਨਾਨਾ', ਧੀ ਜੈਨੀਫਰ ਨੇ ਨਵਜਨਮੇ ਬੱਚੇ ਦਾ ਕੀਤਾ ਸੁਆਗਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।