ਭਾਰਤ ਦੀ ਮੋਬਾਈਲ ਫੋਨ ਬਰਾਮਦ ਆਉਣ ਵਾਲੇ ਸਮੇਂ ''ਚ 5 ਗੁਣਾ ਤੋਂ ਵੱਧ ਕੇ ਹੋਵੇਗੀ 50-60 ਅਰਬ ਡਾਲਰ

Friday, Mar 08, 2024 - 10:22 AM (IST)

ਭਾਰਤ ਦੀ ਮੋਬਾਈਲ ਫੋਨ ਬਰਾਮਦ ਆਉਣ ਵਾਲੇ ਸਮੇਂ ''ਚ 5 ਗੁਣਾ ਤੋਂ ਵੱਧ ਕੇ ਹੋਵੇਗੀ 50-60 ਅਰਬ ਡਾਲਰ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਹੈ ਕਿ ਭਾਰਤ ਤੋਂ ਮੋਬਾਈਲ ਫੋਨ ਬਰਾਮਦ ਆਉਣ ਵਾਲੇ ਸਮੇਂ ’ਚ 5 ਗੁਣਾ ਤੋਂ ਵੱਧ ਕੇ 50-60 ਅਰਬ ਡਾਲਰ ਹੋ ਜਾਵੇਗੀ। ਵੈਸ਼ਵਣ ਨੇ ਇਕ ਵਿੱਤੀ ਟੈਕਨਾਲੋਜੀ ਪ੍ਰੋਗਰਾਮ ’ਚ ਸ਼ਾਮਲ ਹੁੰਦੇ ਹੋਏ ਕਿਹਾ ਕਿ ਦੇਸ਼ ’ਚ ਬਣੇ ਮੋਬਾਈਲ ਫੋਨ ਦੀ ਬਰਾਮਦ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ 50-60 ਅਰਬ ਡਾਲਰ ਤੱਕ ਪਹੁੰਚ ਜਾਣ ਦੀ ਆਸ ਹੈ। 

ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ

ਪਿਛਲੇ ਹਫ਼ਤੇ ਲਗਭਗ 11 ਅਰਬ ਡਾਲਰ ਦੀ ਮੋਬਾਈਲ ਬਰਾਮਦ ਹੋਈ ਸੀ। ਇਸ ਦੇ ਨਾਲ ਹੀ ਵੈਸ਼ਵਣ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਲੈਕਟ੍ਰਾਨਿਕਸ ਨਿਰਮਾਣ ਖੇਤਰ ’ਚ ਰੋਜ਼ਗਾਰ ਵੀ 10 ਲੱਖ ਦੇ ਮੌਜੂਦਾ ਪੱਧਰ ਤੋਂ ਵੱਧ ਕੇ 25 ਲੱਖ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 10 ਸਾਲ ਪਹਿਲਾਂ ਭਾਰਤ 98 ਫ਼ੀਸਦੀ ਮੋਬਾਈਲ ਫੋਨ ਦੀ ਦਰਾਮਦ ਕਰਦਾ ਸੀ ਪਰ ਅੱਜ ਦੇ ਸਮੇਂ ’ਚ ਲਗਭਗ 99 ਫ਼ੀਸਦੀ ਫੋਨ ਯੰਤਰ ਭਾਰਤ ’ਚ ਹੀ ਬਣਦੇ ਹਨ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਵਣ ਨੇ ਵੀਰਵਾਰ ਨੂੰ ਸਰਕਾਰੀ ਥਿੰਕ ਟੈਂਕ ਨੀਤੀ ਆਯੋਗ ਦੇ ਮੰਚ ‘ਨੀਤੀ ਫਾਰਾ ਸਟੇਟਸ’ ਦੀ ਸ਼ੁਰੂਆਤ ਕੀਤੀ, ਜੋ ਨੀਤੀ ਤੇ ਸ਼ਾਸਨ ਲਈ ਇਕ ਡਿਜੀਟਲ ਜਨਤਕ ਮੁੱਢਲਾ ਢਾਂਚਾ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

2027 ਤੱਕ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਜਾਵੇਗਾ ਭਾਰਤ
ਉਨ੍ਹਾਂ ਨੇ ਕਿਹਾ ਕਿ ਭਾਰਤ ਸਾਲ 2027 ਤੱਕ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਬਣ ਜਾਵੇਗਾ, ਜਦੋਂਕਿ 2014 ’ਚ ਇਹ 11ਵੇਂ ਸਥਾਨ ’ਤੇ ਸੀ। ਭਾਰਤ ਦੇ ਇਸ ਸਮੇਂ 5ਵੀਂ ਵੱਡੀ ਅਰਥਵਿਵਸਥਾ ਹੋਣ ਦੇ ਸਮੇਂ ਰੇਲਵੇ, ਰਾਜਮਾਰਗ, ਹਵਾਈ ਅੱਡੇ ਦੇ ਖੇਤਰਾਂ ’ਚ ਵਿਸ਼ਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਸੰਚਾਰ ਤੇ ਰੇਲ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਸੰਭਾਲਣ ਵਾਲੇ ਵੈਸ਼ਵਣ ਨੇ ਕਿਹਾ ਕਿ ਪਿਛਲੇ ਸਾਲ 5200 ਕਿਲੋਮੀਟਰ ਲੰਬੀ ਰੇਲਵੇ ਲਾਈਨ ਜੋੜੀ ਗਈ, ਜੋ ਸਵਿਟਜ਼ਰਲੈਂਡ ਦੇ ਸਮੁੱਚੇ ਰੇਲ ਨੈੱਟਵਰਕ ਦੇ ਬਰਾਬਰ ਹੈ। ਵੈਸ਼ਵਣ ਨੇ ਕਿਹਾ,‘‘ਚਾਲੂ ਵਿੱਤੀ ਸਾਲ ’ਚ ਹੁਣ ਤੱਕ 4,972 ਕਿਲੋਮੀਟਰ ਲੰਬੀ ਰੇਲ ਲਾਈਨ ਵਿਛਾਈ ਜਾ ਚੁੱਕੀ ਹੈ। ਅਜੇ ਮਾਰਚ ਦਾ ਪੂਰਾ ਮਹੀਨਾ ਬਾਕੀ ਹੈ। ਅਸੀਂ ਇਸ ਸਾਲ 5500 ਕਿਲੋਮੀਟਰ ਦੀ ਰੇਲ ਲਾਈਨ ਜੋੜਾਂਗੇ।’’

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News