ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇਤਿਹਾਸਕ High Level ''ਤੇ, 700 ਬਿਲੀਅਨ ਡਾਲਰ ਦੇ ਪਾਰ

Friday, Oct 04, 2024 - 06:14 PM (IST)

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇਤਿਹਾਸਕ High Level ''ਤੇ, 700 ਬਿਲੀਅਨ ਡਾਲਰ ਦੇ ਪਾਰ

ਮੁੰਬਈ - ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਇੱਕ ਨਵੀਂ ਇਤਿਹਾਸਕ ਸਿਖਰ 'ਤੇ ਪਹੁੰਚ ਗਿਆ ਹੈ। ਪਹਿਲੀ ਵਾਰ ਇਹ 700 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ। 27 ਸਤੰਬਰ 2024 ਨੂੰ ਖਤਮ ਹੋਏ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ 12.588 ਅਰਬ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ 704.885 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ, ਜੋ ਪਿਛਲੇ ਹਫਤੇ 692.29 ਅਰਬ ਡਾਲਰ ਸੀ। ਇਸ ਹਫ਼ਤੇ ਐਫਪੀਆਈ ਨਿਵੇਸ਼ ਵਿੱਚ ਭਾਰੀ ਵਾਧੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :    ਧੜਾਧੜ ਜਾਇਦਾਦ ਖ਼ਰੀਦ ਰਹੇ ਅਮਿਤਾਭ ਤੇ ਜਾਨ੍ਹਵੀ ਕਪੂਰ, ਕਈ ਹੋਰ ਫਿਲਮੀ ਹਸਤੀਆਂ ਨੇ ਕੀਤਾ ਭਾਰੀ ਨਿਵੇਸ਼

ਫੋਰੈਕਸ ਰਿਜ਼ਰਵ ਆਲ ਟਾਈਮ ਹਾਈ 'ਤੇ 

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 4 ਅਕਤੂਬਰ, 2024 ਨੂੰ ਵਿਦੇਸ਼ੀ ਮੁਦਰਾ ਭੰਡਾਰ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਅਨੁਸਾਰ 27 ਸਤੰਬਰ, 2024 ਨੂੰ ਖਤਮ ਹੋਏ ਹਫਤੇ ਵਿੱਚ ਇਹ 12.588 ਅਰਬ ਡਾਲਰ ਵਧ ਕੇ 704.885 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਸਮੇਂ ਦੌਰਾਨ ਵਿਦੇਸ਼ੀ ਮੁਦਰਾ ਜਾਇਦਾਦ ਵਿੱਚ 10.46 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ 616.154 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ :     iPhone 15 ਅਤੇ AirPods ਦੀ ਸ਼ਾਨਦਾਰ ਜੋੜੀ, Flipkart  ਨੇ ਲਾਂਚ ਕੀਤੀ ਧਮਾਕੇਦਾਰ ਆਫ਼ਰ!

ਸੋਨੇ ਦੇ ਭੰਡਾਰ ਵਿੱਚ ਵੀ ਜ਼ੋਰਦਾਰ ਵਾਧਾ

ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਬਾਅਦ, ਆਰਬੀਆਈ ਦੇ ਸੋਨੇ ਦੇ ਭੰਡਾਰ ਦਾ ਮੁਲਾਂਕਣ ਵਧਿਆ ਹੈ ਅਤੇ ਇਹ 2.184 ਅਰਬ ਡਾਲਰ ਵਧ ਕੇ 657.96 ਅਰਬ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ ਹੈ। SDR 308 ਮਿਲੀਅਨ ਡਾਲਰ ਦੇ ਵਾਧੇ ਨਾਲ 18.54 ਬਿਲੀਅਨ ਡਾਲਰ  ਰਿਹਾ। ਹਾਲਾਂਕਿ ਇਸ ਦੌਰਾਨ ਅੰਤਰਰਾਸ਼ਟਰੀ ਮੁਦਰਾ ਫੰਡ 'ਚ ਜਮ੍ਹਾ ਭੰਡਾਰ ਘਟਿਆ ਹੈ ਅਤੇ ਇਹ 71 ਕਰੋੜ ਡਾਲਰ ਘੱਟ ਕੇ 4.38 ਅਰਬ ਡਾਲਰ 'ਤੇ ਆ ਗਿਆ ਹੈ।

ਇਹ ਵੀ ਪੜ੍ਹੋ :    ਈਰਾਨ-ਇਜ਼ਰਾਈਲ ਦੀ ਅੱਗ 'ਚ ਸੜਿਆ ਭਾਰਤੀ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਦੇ 10 ਲੱਖ ਕਰੋੜ ਹੋਏ ਸੁਆਹ

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਮਾਰਚ ਤੱਕ 745 ਅਰਬ ਡਾਲਰ ਤੱਕ ਪਹੁੰਚ ਜਾਵੇਗਾ

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਮਾਰਚ 2026 ਤੱਕ 745 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਬੈਂਕ ਆਫ ਅਮਰੀਕਾ (BofA) ਦਾ ਅਨੁਮਾਨ ਹੈ ਕਿ ਇਸ ਨਾਲ ਕੇਂਦਰੀ ਬੈਂਕ ਲਈ ਰੁਪਏ ਦੀ ਵਟਾਂਦਰਾ ਦਰ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਵੇਗਾ। BofA ਦੇ ਵਿਸ਼ਲੇਸ਼ਕ ਰਾਹੁਲ ਬਜੋਰੀਆ ਅਤੇ ਅਭੈ ਗੁਪਤਾ ਨੇ ਸ਼ੁੱਕਰਵਾਰ ਨੂੰ ਇੱਕ ਨੋਟ ਵਿੱਚ ਲਿਖਿਆ ਕਿ ਮੁਦਰਾ ਅਥਾਰਟੀ "ਵੱਡੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਰੱਖਣ ਵਿੱਚ ਅਰਾਮਦਾਇਕ ਜਾਪਦੀ ਹੈ" ਕਿਉਂਕਿ ਕਿਉਂਕਿ ਇਹ ਸੰਭਾਵੀ ਬਾਹਰੀ ਜੋਖਮਾਂ ਦੇ ਵਿਰੁੱਧ ਇੱਕ ਬਫਰ ਬਣਾਉਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਭਾਰਤ ਦੇ ਭੰਡਾਰ ਦੀ ਸਮਰੱਥਾ ਹੋਰ ਵੱਡੇ ਉਭਰ ਰਹੇ ਬਾਜ਼ਾਰਾਂ ਨਾਲੋਂ ਮਜ਼ਬੂਤ ​​ਹੈ ਪਰ ਬਹੁਤ ਜ਼ਿਆਦਾ ਨਹੀਂ।

ਇਹ ਵੀ ਪੜ੍ਹੋ :     ਸ਼ੁਰੂ ਹੋਈ 'PM ਇੰਟਰਨਸ਼ਿਪ' ਸਕੀਮ, ਅਪਲਾਈ ਕਰਨ ਵਾਲਿਆਂ ਨੂੰ ਮਿਲੇਗਾ ਇਹ ਲਾਭ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News