ਭਾਰਤ ਦਾ ਬਾਹਰੀ ਕਰਜ਼ ਮਾਰਚ ਅੰਤ ਤੱਕ 500 ਅਰਬ ਡਾਲਰ ਤੋਂ ਪਾਰ

Saturday, Sep 19, 2020 - 07:05 PM (IST)

ਭਾਰਤ ਦਾ ਬਾਹਰੀ ਕਰਜ਼ ਮਾਰਚ ਅੰਤ ਤੱਕ 500 ਅਰਬ ਡਾਲਰ ਤੋਂ ਪਾਰ

ਨਵੀਂ ਦਿੱਲੀ— ਦੇਸ਼ ਦਾ ਕੁੱਲ ਬਾਹਰੀ ਕਰਜ਼ ਮਾਰਚ ਦੇ ਅੰਤ ਤੱਕ 2.8 ਫੀਸਦੀ ਵੱਧ ਕੇ 558.5 ਅਰਬ ਡਾਲਰ 'ਤੇ ਪਹੁੰਚ ਗਿਆ। ਵਿੱਤ ਮੰਤਰਾਲਾ ਵੱਲੋਂ ਸ਼ਨੀਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਕਿ ਵਪਾਰਕ ਕਰਜ਼ ਵਧਣ ਦੀ ਵਜ੍ਹਾ ਨਾਲ ਕੁੱਲ ਬਾਹਰੀ ਕਰਜ਼ ਵਧਿਆ ਹੈ।

ਮਾਰਚ 2019 ਤੱਕ ਕੁੱਲ ਬਾਹਰੀ ਕਰਜ਼ 543 ਅਰਬ ਡਾਲਰ ਸੀ। ਰਿਪੋਰਟ 'ਚ ਕਿਹਾ ਗਿਆ ਕਿ ਮਾਰਚ 2020 ਦੇ ਅੰਤ ਤੱਕ ਬਾਹਰੀ ਕਰਜ਼ 'ਤੇ ਵਿਦੇਸ਼ੀ ਕਰੰਸੀ ਭੰਡਾਰ ਅਨੁਪਾਤ 85.5 ਫੀਸਦੀ ਸੀ। ਇਕ ਸਾਲ ਪਹਿਲਾਂ ਇਸੇ ਮਿਆਦ 'ਚ 76 ਫੀਸਦੀ ਸੀ।

'ਭਾਰਤ ਦਾ ਬਾਹਰੀ ਕਰਜ਼ : ਇਕ ਸਥਿਤੀ ਰਿਪੋਰਟ : 2019-20'ਚ ਕਿਹਾ ਗਿਆ ਕਿ ਜੀ. ਡੀ. ਪੀ. ਦੇ ਅਨੁਪਾਤ 'ਚ ਬਾਹਰੀ ਕਰਜ਼ ਮਾਮੂਲੀ ਵੱਧ ਕੇ 20.6 ਫੀਸਦੀ 'ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ 19.8 ਫੀਸਦੀ ਸੀ। ਮਾਰਚ 2019 ਦੀ ਤੁਲਨਾ 'ਚ ਸਾਵਰੇਨ ਕਰਜ਼ ਤਿੰਨ ਫੀਸਦੀ ਘੱਟ ਕੇ 100.9 ਅਰਬ ਡਾਲਰ ਰਹਿ ਗਿਆ। ਰਿਪੋਰਟ 'ਚ ਕਿਹਾ ਗਿਆ ਕਿ ਇਹ ਕਮੀ ਮੁੱਖ ਤੌਰ 'ਤੇ ਸਰਕਾਰੀ ਸਕਿਓਰਿਟੀਜ਼ 'ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦਾ ਨਿਵੇਸ਼ ਘਟਣ ਦੀ ਵਜ੍ਹਾ ਨਾਲ ਹੈ। ਸਰਕਾਰੀ ਸਕਿਓਰਿਟੀਜ਼ 'ਚ ਐੱਫ. ਪੀ. ਆਈ. ਦਾ ਨਿਵੇਸ਼ 23.3 ਫੀਸਦੀ ਘੱਟ ਕੇ 21.6 ਅਰਬ ਡਾਲਰ ਰਹਿ ਗਿਆ, ਜੋ ਇਕ ਸਾਲ ਪਹਿਲਾਂ 28.3 ਅਰਬ ਡਾਲਰ ਸੀ। ਰਿਪੋਰਟ 'ਚ ਕਿਹਾ ਗਿਆ ਕਿ ਜ਼ਿਆਦਾਤਰ ਉਭਰਦੇ ਬਾਜ਼ਾਰਾਂ 'ਚ ਅਰਥਵਿਵਸਥਾ ਦੇ ਵਿਸਥਾਰ 'ਤੇ ਵਿਦੇਸ਼ੀ ਕਰਜ਼ ਵਧਦਾ ਹੈ, ਜਿਸ ਨਾਲ ਘਰੇਲੂ ਬਚਤ 'ਚ ਕਮੀ ਨੂੰ ਪੂਰਾ ਕੀਤਾ ਜਾਂਦਾ ਹੈ। ਭਾਰਤ ਇਸ ਮਾਮਲੇ 'ਚ ਵੱਖਰਾ ਨਹੀਂ ਹੈ।


author

Sanjeev

Content Editor

Related News