ਭਾਰਤ ਦਾ ਨਿਰਯਾਤ 3 ਗੁਣਾ ਵਧਿਆ, ਵਪਾਰ ਘਾਟਾ 15.24 ਅਰਬ ਡਾਲਰ ਤੇ ਪਹੁੰਚਿਆ
Sunday, May 02, 2021 - 02:11 PM (IST)
ਮੁੰਬਈ - ਦੇਸ਼ ਦਾ ਨਿਰਯਾਤ ਕਾਰੋਬਾਰ ਅਪ੍ਰੈਲ ਵਿਚ ਤਕਰੀਬਨ ਤਿੰਨ ਗੁਣਾ ਵਧ ਕੇ 30.21 ਅਰਬ ਡਾਲਰ 'ਤੇ ਪਹੁੰਚ ਗਿਆ। ਪਿਛਲੇ ਸਾਲ ਉਸੇ ਮਹੀਨੇ ਵਿਚ 10.17 ਅਰਬ ਡਾਲਰ ਦੀ ਬਰਾਮਦ ਕੀਤੀ ਗਈ ਸੀ। ਇਹ ਜਾਣਕਾਰੀ ਵਣਜ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਮੁੱਢਲੇ ਅੰਕੜਿਆਂ ਵਿਚ ਦਿੱਤੀ ਗਈ। ਇਸ ਮਿਆਦ ਦੌਰਾਨ ਦਰਾਮਦ ਵੀ ਦੋ ਗੁਣਾ ਤੋਂ ਵੱਧ ਕੇ 45.45 ਅਰਬ ਡਾਲਰ ਹੋ ਗਈ, ਜੋ ਇਕ ਸਾਲ ਪਹਿਲਾਂ ਅਪ੍ਰੈਲ ਦੇ ਮਹੀਨੇ ਵਿਚ 17.09 ਅਰਬ ਡਾਲਰ ਸੀ।
ਵਣਜ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, 'ਅਪ੍ਰੈਲ ਦੇ ਮਹੀਨੇ ਵਿਚ ਭਾਰਤ ਸ਼ੁੱਧ ਦਰਾਮਦਕਾਰ ਰਿਹਾ ਹੈ ਅਤੇ ਇਸ ਮਹੀਨੇ ਦਾ ਵਪਾਰ ਘਾਟਾ 15.24 ਅਰਬ ਡਾਲਰ ਹੋ ਗਿਆ। ਇਹ ਅੰਕੜਾ ਅਪ੍ਰੈਲ 2020 ਦੇ ਵਪਾਰ ਘਾਟੇ ਦੇ ਆਂਕੜੇ 6.92 ਅਰਬ ਡਾਲਰ ਦੇ ਮੁਕਾਬਲੇ ਦੁੱਗਣੇ ਤੋਂ ਵੀ ਜ਼ਿਆਦਾ ਹੈ।'
ਇਹ ਵੀ ਪੜ੍ਹੋ : ਆਮਦਨ ਟੈਕਸ ਨੂੰ ਲੈ ਕੇ CBDT ਦਾ ਵੱਡਾ ਐਲਾਨ! ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ ਵਧਾਈ
ਪਿਛਲੇ ਸਾਲ ਕੋਵਿਡ -19 ਮਹਾਂਮਾਰੀ ਕਾਰਨ ਲਾਗੂ ਹੋਏ ਤਾਲਾਬੰਦੀ ਕਾਰਨ ਨਿਰਯਾਤ ਕਾਰੋਬਾਰ ਵਿਚ 60.28 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ, ਜਦੋਂਕਿ ਇਸ ਸਾਲ ਮਾਰਚ ਵਿਚ, ਨਿਰਯਾਤ 60.29% ਵਧ ਕੇ 34.45 ਅਰਬ ਡਾਲਰ ਹੋ ਗਿਆ। ਅਪ੍ਰੈਲ 2021 ਵਿਚ ਤੇਲ ਆਯਾਤ 10.8 ਅਰਬ ਡਾਲਰ ਦਾ ਰਿਹਾ ਜੋ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 4.65 ਅਰਬ ਡਾਲਰ ਰਿਹਾ ਸੀ।
ਜਿਹੜੀਆਂ ਚੀਜ਼ਾਂ ਅਪਰੈਲ ਵਿਚ ਨਿਰਯਾਤ ਵਿਚ ਸਕਾਰਾਤਮਕ ਰੁਝਾਨ ਦਰਸਾਉਂਦੀਆਂ ਹਨ ਉਨ੍ਹਾਂ ਵਿਚ ਰਤਨ ਅਤੇ ਗਹਿਣੇ, ਜੂਟ, ਕਾਰਪੇਟ, ਦਸਤਕਾਰੀ, ਚਮੜਾ, ਇਲੈਕਟ੍ਰਾਨਿਕ ਸਮਾਨ, ਤੇਲ ਖਲ, ਕਾਜੂ, ਇੰਜੀਨੀਅਰਿੰਗ, ਪੈਟਰੋਲੀਅਮ ਉਤਪਾਦ, ਸਮੁੰਦਰੀ ਉਤਪਾਦ ਅਤੇ ਰਸਾਇਣ ਸ਼ਾਮਲ ਹਨ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਹੋਈ ਮੌਤ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਸਰਕਾਰੀ ਯੋਜਨਾ ਤੋਂ ਮਿਲਣਗੇ 2 ਲੱਖ ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।