ਅਮਰੀਕੀਆਂ ਨੂੰ ਪਸੰਦ ਆ ਰਿਹਾ ਭਾਰਤ ਦਾ ਕ੍ਰੀਮ ਸ਼ਹਿਦ
Monday, Oct 15, 2018 - 11:56 AM (IST)

ਨਵੀਂ ਦਿੱਲੀ — ਪੰਜਾਬ ਦਾ ਸਰੋਂ ਦਾ ਸਾਗ ਅਤੇ ਹਰਿਆਣੇ ਦਾ ਸਰੋਂ ਦਾ ਸ਼ਹਿਦ ਵਿਦੇਸ਼ੀ ਗਾਹਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਵਿਦੇਸ਼ਾਂ ਵਿਚ ਸਰੌਂ ਦੇ ਸ਼ਹਿਦ ਕ੍ਰੀਮ ਹਨੀ ਦੀ ਮੰਗ ਵਧ ਰਹੀ ਹੈ। ਹਰਿਆਣੇ ਦੇ ਮਧੂਮੱਖੀ ਪਾਲਕ ਲੰਮੇ ਸਮੇਂ ਤੋਂ ਅਮਰੀਕਾ ਨੂੰ ਕ੍ਰੀਮ ਹਨੀ ਦਾ ਨਿਰਯਾਤ ਕਰ ਰਹੇ ਹਨ। ਬੀਤੇ ਦੋ-ਤਿੰਨ ਸਾਲਾਂ ਵਿਚ ਨਾ ਸਿਰਫ ਦੀ ਮੰਗ ਵਿਚ ਵਾਧਾ ਹੋਇਆ ਹੈ ਸਗੋਂ ਵਿਦੇਸ਼ਾਂ 'ਚ ਇਸ ਦੀਆਂ ਚੰਗੀਆਂ ਕੀਮਤਾਂ ਵੀ ਮਿਲ ਰਹੀਆਂ ਹਨ।
ਹਰਿਆਣੇ ਦੇ ਕਾਰੋਬਾਰੀ ਪਹਿਲੇ ਨਾਲੋਂ 500 ਤੋਂ 1000 ਟਨ ਵਾਧੂ ਕ੍ਰੀਮ ਹਨੀ ਦਾ ਨਿਰਯਾਤ ਕਰ ਰਹੇ ਹਨ। ਇਸ ਦੇ ਨਿਰਯਾਤ ਵਿਚ ਵਪਾਰੀ ਅਤੇ ਨਿਰਯਾਤਕਾਂ ਨੂੰ ਭਾਰੀ ਲਾਭ ਹੋ ਰਿਹਾ ਹੈ। ਮਧੂਮੱਖੀ ਪਾਲਕਾਂ ਤੋਂ 80 ਰੁਪਏ ਤੱਕ ਪ੍ਰਤੀ ਕਿਲੋਗ੍ਰਾਮ ਸਰੌਂ ਦਾ ਸ਼ਹਿਦ ਲੈ ਕੇ ਵਪਾਰੀ ਇਸ ਨੂੰ ਡੇਢ ਗੁਣਾ ਜ਼ਿਆਦਾ ਕੀਮਤ 'ਤੇ ਨਿਰਯਾਤਕਾਂ ਕੋਲ ਵੇਚ ਰਹੇ ਹਨ ਅਤੇ ਹੁਣ ਇਹ ਨਿਰਯਾਤਕਾਂ ਇਸ ਕਈ ਗੁਣਾਂ ਉੱਚੀ ਕੀਮਤ 'ਤੇ ਅਮਰੀਕਾ ਨੂੰ ਨਿਰਯਾਤ ਕਰਦਾ ਹੈ।
ਹਰਿਆਣੇ ਵਿਚ ਸਰੌਂ ਦਾ ਰਕਬਾ ਬਹੁਤ ਜ਼ਿਆਦਾ ਹੈ। ਇਸ ਲਈ ਮਧੂਮੱਖੀ ਪਾਲਕ ਇਸ ਸ਼ਹਿਦ ਦਾ ਵੱਡੀ ਮਾਤਰਾ ਵਿਚ ਉਤਪਾਦਨ ਕਰਦੇ ਹਨ। ਸਰੌਂ ਦੇ ਸੀਜ਼ਨ ਵਿਚ ਉੱਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੇ ਮਧੂਮੱਖੀ ਪਾਲਕ ਵੀ ਇਸ ਇਲਾਕੇ ਵਿਚ ਆ ਕੇ ਮਧੂਮੱਖੀਆਂ ਦੇ ਡੱਬੇ ਰੱਖਦੇ ਹਨ। ਕ੍ਰੀਮ ਹਨੀ ਦੀ ਖਬੀ ਹੈ ਕਿ ਇਹ ਜੰਮ ਜਾਂਦਾ ਹੈ।
ਦੇਸ਼ ਵਿਚ ਇਸ ਦੀ ਖਪਤ ਘੱਟ ਹੋਣ ਦਾ ਕਾਰਨ ਇਹ ਹੈ ਕਿ ਦੇਸ਼ ਦੇ ਲੋਕ ਸੋਚਦੇ ਹਨ ਕਿ ਜੰਮ੍ਹ ਜਾਣ ਵਾਲਾ ਸ਼ਹਿਦ ਅਸਲੀ ਨਹੀਂ ਹੁੰਦਾ, ਜਦੋਂਕਿ ਅਮਰੀਕੀ ਮਾਹਰਾਂ ਨੇ ਇਸ ਨੂੰ ਪੂਰੀ ਤਰ੍ਹਾਂ ਸ਼ੁੱਧ ਮੰਨਿਆ ਹੈ।
ਸਿਹਤ ਲਈ ਲਾਹੇਵੰਦ ਹੁੰਦਾ ਹੈ ਸ਼ਹਿਦ
ਮਾਹਰਾਂ ਦਾ ਕਹਿਣਾ ਹੈ ਕਿ ਸ਼ਹਿਦ ਸਰੀਰ 'ਚ ਆਕਸੀਜਨ ਦੇ ਪੱਧਰ ਨੂੰ ਵਧਾਉਂਦੇ ਹਨ, ਜਿਸ ਕਾਰਨ ਥਕਾਵਟ ਮਹਿਸੂਸ ਨਹੀਂਂ ਹੁੰਦੀ। ਸ਼ਹਿਦ ਸਰੀਰ ਦੇ ਲਾਲ ਰਕਤਾਣੂਆਂ ਦੀ ਗਿਣਤੀ ਵਧਾਉਂਦੇ ਹਨ ਅਤੇ ਸਪਰਮ ਦੀ ਗਿਣਤੀ ਵੀ ਵਧਾਉਂਦੇ ਹਨ। ਬੱਚਾ ਨਾ ਹੋਣ ਦੀ ਸਥਿਤੀ ਵਿਚ ਪਰਾਗ ਕਣ ਮਹਿਲਾਵਾਂ ਲਈ ਕਾਫੀ ਲਾਭਦਾਇਕ ਹੁੰਦੇ ਹਨ। ਰਾਇਲ ਜੈਲੀ ਨਾਲ ਵੀ ਉਮਰ ਵਧਦੀ ਹੈ।