ਭਾਰਤ ਦੀ ਕੋਲਾ ਦਰਾਮਦ ਮਾਮੂਲੀ ਤੌਰ ’ਤੇ ਘਟ ਕੇ 24.07 ਕਰੋੜ ਟਨ ’ਤੇ ਆਈ
Sunday, Apr 13, 2025 - 06:45 PM (IST)

ਨਵੀਂ ਦਿੱਲੀ (ਭਾਸ਼ਾ) - ਪਿਛਲੇ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ (ਅਪ੍ਰੈਲ-ਫਰਵਰੀ) ਦੌਰਾਨ ਦੇਸ਼ ਦੀ ਕੋਲਾ ਦਰਾਮਦ ਮਾਮੂਲੀ 1.4 ਫੀਸਦੀ ਘਟ ਕੇ 24.07 ਕਰੋੜ ਟਨ ਰਹਿ ਗਿਆ। ਸਮੀਖਿਆ ਅਧੀਨ ਮਿਆਦ ਦੇ ਦੌਰਾਨ, ਗੈਰ-ਕੋਕਿੰਗ ਕੋਲੇ ਦੀ ਦਰਾਮਦ 15.23 ਕਰੋੜ ਟਨ ਰਹੀ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ 'ਚ 6,250 ਰੁਪਏ ਹੋ ਗਿਆ ਮਹਿੰਗਾ, ਹੁਣ ਕੀ ਹੈ ਕੀਮਤ?
‘ਐਮਜੰਕਸ਼ਨ ਸਰਵਿਸਿਜ਼’ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਫਰਵਰੀ ’ਚ ਕੋਲੇ ਦੀ ਦਰਾਮਦ ਵੀ ਪਿਛਲੇ ਸਾਲ ਦੇ ਇਸੇ ਮਹੀਨੇ 21.6 ਕਰੋੜ ਟਨ ਤੋਂ ਘਟ ਕੇ 1.81 ਕਰੋੜ ਟਨ ਰਹਿ ਗਈ ਹੈ। ਮਹੀਨੇ-ਦਰ-ਮਹੀਨੇ ਦੇ ਆਧਾਰ ’ਤੇ, ਜਨਵਰੀ 2025 ਦੇ 2.14 ਕਰੋੜ ਟਨ ਦੇ ਮੁਕਾਬਲੇ ਫਰਵਰੀ 2025 ਵਿਚ ਕੋਲੇ ਦੀ ਦਰਾਮਦ 15.3 ਫੀਸਦੀ ਘੱਟ ਸੀ। ਫਰਵਰੀ 2025 ਵਿਚ ਕੁੱਲ ਦਰਾਮਦ ਵਿਚ ਗੈਰ-ਕੋਕਿੰਗ ਕੋਲੇ ਦੀ ਹਿੱਸੇਦਾਰੀ 1.11 ਕਰੋੜ ਟਨ ਰਹੀ, ਜਦਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਹ ਅੰਕੜਾ 1.38 ਕਰੋੜ ਟਨ ਸੀ। ਫਰਵਰੀ 2024 ਵਿਚ 46 ਲੱਖ ਟਨ ਦੇ ਮੁਕਾਬਲੇ ਕੋਕਿੰਗ ਕੋਲੇ ਦੀ ਦਰਾਮਦ 38 ਲੱਖ ਟਨ ਸੀ।
ਇਹ ਵੀ ਪੜ੍ਹੋ : ਅਪਾਰਟਮੈਂਟ 'ਚ ਰਹਿਣ ਵਾਲਿਆਂ ਨੂੰ ਵੱਡਾ ਝਟਕਾ, ਰੱਖ-ਰਖਾਅ 'ਤੇ ਲੱਗੇਗਾ 18% GST
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ, FD ਵਿਆਜ ਦਰਾਂ ਘਟੀਆਂ, ਹੁਣ ਨਿਵੇਸ਼ਕਾਂ ਨੂੰ ਮਿਲੇਗਾ ਘੱਟ ਰਿਟਰਨ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8