ਖਾੜੀ ਦੇਸ਼ਾਂ ''ਤੇ ਨਿਰਭਰਤਾ ਘੱਟ ਕਰਨ ਲਈ ਅਮਰੀਕਾ ਤੋਂ ਕੱਚਾ ਤੇਲ ਮੰਗਵਾਉਣ ਲਗਾ ਭਾਰਤ

Wednesday, Oct 18, 2017 - 12:50 PM (IST)

ਖਾੜੀ ਦੇਸ਼ਾਂ ''ਤੇ ਨਿਰਭਰਤਾ ਘੱਟ ਕਰਨ ਲਈ ਅਮਰੀਕਾ ਤੋਂ ਕੱਚਾ ਤੇਲ ਮੰਗਵਾਉਣ ਲਗਾ ਭਾਰਤ

ਨਿਊਯਾਰਕ/ਨਵੀਂ ਦਿੱਲੀ—ਭਾਰਤ ਅਗਲੇ ਕੁਝ ਮਹੀਨਿਆਂ 'ਚ ਅਮਰੀਕਾ ਦੇ ਕੱਚੇ ਤੇਲ ਦਾ ਮਹੱਤਵਪੂਰਨ ਬਾਜ਼ਾਰ ਬਣਨ ਜਾ ਰਿਹਾ ਹੈ। ਇਸ ਸਿਲਸਿਲੇ 'ਚ ਭਾਰਤ ਦੀ ਰਿਫਾਈਨਰੀਆਂ ਜੀ ਜਾਂਚ ਦੇ ਅਮੀਰਕਾ ਨਾਲ ਕੱਚਾ ਤੇਲ ਮੰਗਵਾ ਰਹੀ ਹੈ ਤਾਂਕਿ ਆਯਾਤ ਦੇ ਲਈ ਕਿਸੇ ਇੱਕ ਦੇਸ਼ ਜਾਂ ਖੇਤਰ 'ਤੇ ਨਿਰਭਰਤਾ ਘੱਟ ਕੀਤੀ ਜਾ ਸਕੇ। ਹਾਲ 'ਚ ਅਮਰੀਕਾ ਦਾ ਤੇਲ ਨਿਰਯਾਤ ਸਪਤਾਹਿਕ ਰਿਕਾਰਡ ਬਣਾ ਲਿਆ। ਇਸ ਦੌਰਾਨ ਉਸਨੇ ਹਰ ਦਿਨ 20 ਲੱਖ ਬੈਰਲ ਕੱਚਾ ਤੇਲ ਦੂਸਰੇ ਦੇਸ਼ਾਂ ਨੂੰ ਭੇਜਿਆ, ਪਰ ਭਾਰਤ ਨੂੰ ਤੇਲ ਨਿਰਯਾਤ ਨਾ ਦੇ ਬਰਾਬਰ ਰਹਾ ਹੈ।
ਹਾਲਤ ਇਹ ਹੈ ਕਿ 2015 'ਚ ਕੂਡ ਆਇਲ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦੇ ਬਾਅਦ ਭਾਰਤ ਨੂੰ ਕੁਝ ਖੇਪ ਮਿਲੀ। ਪਰ, ਹੁਣ ਭਾਰਤੀ ਰਿਫਾਈਨਰੀਆਂ ਨੇ ਅਮਰੀਕਾ ਤੋਂ ਜ਼ਿਆਦਾ ਮਾਤਰਾ 'ਚ ਤੇਲ ਮੰਗਵਾਉਣਾ ਸ਼ੁਰੂ ਕਰ ਦਿੱਤਾ। ਦਰਅਸਲ, ਭਾਰਤ ਮੱਧ ਪੂਰਵ ਦੇ ਦੇਸ਼ਾਂ ਦੇ ਇਲਾਵਾਂ ਹੋਰ ਦੇਸ਼ਾਂ ਨਾਲ ਤੇਲ ਆਪੂਰਤੀ ਵਧਾਉਣਾ ਚਾਹੁੰਦੇ ਹਨ। ਰਿਫਾਈਨਰੀਆਂ 'ਚ ਅਮਰੀਕਾ ਦੇ ਦੋਨੋਂ ਤਰ੍ਹਾਂ ਦੇ ਕੱਚੇ ਤੇਲ ਦੀ ਟੈਸਟਿੰਗ ਹੋ ਰਹੀ ਹੈ। ਕਿਸੇ ਨਵੀਂ ਜਗ੍ਹਾਂ ਤੋਂ ਕੂਡ ਓਇਲ ਮੰਗਵਾਉਣ 'ਤੇ ਅਜਿਹੀ ਟੈਸਟਿੰਗ ਹੁੰਦੀ ਹੀ ਹੈ।
ਅਮਰੀਕੀ ਸ਼ਹਿਰ ਹਿਊਸਟਨ ਦੇ ਇਕ ਤੇਲ ਬਰੋਕਰ ਨੇ ਕਿਹਾ, ' ਇਨ੍ਹਾਂ 'ਚੋਂ ਕਈ ( ਭਾਰਤੀ ਰਿਫਾਈਨਰੀਜ਼) ਇਹ ਦੇਖਣਾ ਚਾਹੁੰਦੇ ਹਨ ਕਿ ਕਿ ਉਹ ਇਸਦਾ ਸੰਚਾਲਨ ਕਰ ਸਕਦੇ ਹਨ। ਉਹ ਅਮਰੀਕੀ ਕੂਡ ਨੂੰ ਪਰਖਣਾ ਚਾਹੁੰਦੇ ਹਨ।' ਵਪਾਰੀਆਂ ਅਤੇ ਦਲਾਲਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਰਿਫਾਈਨਰੀਆਂ ਨੇ ਅਮਰੀਕੀ ਕੂਡ ਬੈਂਚਮਾਰਕ ਦੇ ਮੁਕਾਬਲੇ ਸਰੀਰਕ ਗ੍ਰੇਡਸ ਦੇ ਲਈ ਉੱਚੀਆਂ ਬੋਲੀਆਂ ਲਗਾਈਆਂ। ਇਨ੍ਹਾਂ 'ਚ ਭਾਰਤ 'ਚ  ਮੌਜੂਦਗੀ ਵਾਲੀ ਵਿਦੇਸ਼ੀ ਰਿਫਾਈਨਰੀਆਂ ਵੀ ਸ਼ਾਮਲ ਹਨ।
ਜੂਨ ਮਹੀਨੇ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਮੁਲਾਕਾਤ 'ਚ ਭਾਰਤ ਨੂੰ ਉੂਰਜਾ ਨਿਰਯਾਤ 'ਤੇ ਗੱਲ ਬਾਤ ਹੋਈ ਸੀ। ਮੋਦੀ ਸਰਕਾਰ ਉਦੋਂ ਤੱਕ ਆਵਾਜਾਈ ਦੀਆਂ ਸ਼ਰਤਾਂ ਨੂੰ ਹਟਾਉਂਦੇ ਜ਼ਿਆਦਾ ਮਾਤਰਾ 'ਚ ਕੱਚੇ ਤੇਲ ਦੇ ਆਯਾਤ ਨੂੰ ਵਧਾਵਾ ਦੇ ਰਹੀ ਹੈ। ਭਾਰਤੀ ਰਿਫਾਈਨਰੀਆਂ ਭਾਰਤੀ ਤੇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੂੰ ਜਹਾਜਰਾਣ ਮੰਤਰਾਲੇ ਨਾਲ ਮਾਰਚ ਮਹੀਨੇ ਤੱਕ ਅਮਰੀਕਾ ਤੋਂ ਤੇਲ ਆਯਾਤ ਕਰਨ ਦੀ ਵਿਸ਼ੇਸ਼ ਅਨੁਮਤੀ ਮਿਲੀ ਹੈ।
ਨਿਊ ਯਾਰਕ ਦੀ ਕੰਪਨੀ ਅਗੇਨ ਕੈਪੀਟਲ ਐੱਲ.ਐੱਲ.ਸੀ.ਦੇ ਪਾਟਨਰ ਜਾਨ ਕਿਲਡਫ ਨੇ ਕਿਹਾ,  ਉਹ (ਰਿਫਾਈਨਰੀਆਂ) ਵੱਡੀ ਆਯਾਤਕ ਬਣਾਉਣ ਜਾ ਰਹੇ ਹਾਂ। ਮਿਡਲ  ਈਸਟ 'ਤੇ ਨਿਰਭਰਤਾ ਘੱਟ ਕਰਨਾ ਚਾਹੁੰਦੀ ਹੈ।' ਭਾਰਤ ਦੀ ਸਰਕਾਰੀ ਕੰਪਨੀ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਐਗਜੀਕਿਊਟਿਵ ਨੇ ਅਗਸਤ ਮਹੀਨੇ 'ਚ ਕਿਹਾ ਸੀ ਕਿ ਕੰਪਨੀ ਇਸਦਾ ਅਨੁਮਾਨ ਲਗਾ ਰਹੀ ਹੈ ਕੀ ਅਮਰੀਕੀ ਕੂਡ ਨਾਈਜੀਰੀਆ ਬੈਰਲਸ ਦੀ ਜਗ੍ਹਾਂ ਲੈ ਸਕਦਾ ਹੈ। ਹਿੰਦੂਸਤਾਨ ਪੈਟਰੋਲੀਅਮ ਨੇ ਸਤੰਬਰ ਮਹੀਨੇ 'ਚ ਅਮਰੀਕੀ ਤੇਲ ਦੀ ਪਹਿਲੀ ਬਾਰ ਖਰੀਦਿਆਂ ਸੀ। ਆਈਕਾਨ ਸ਼ਾਪਿੰਗ ਡਾਟੇ ਦੇ ਮੁਤਾਬਕ, ਇਸੇ ਮਹੀਨੇ 20 ਲੱਖ ਬੈਰਲ ਤੇਲ ਨਾਲ ਭਰਿਆ ਸੁਪਰ ਟੈਂਕਰ ਭਾਰਤ ੁਪਹੁੰਚਿਆਂ ਜਦਕਿ 30 ਲੱਖ ਬੈਰਲ ਦੀਆਂ ਦੋ ਖੇਪ ਨਵੰਬਰ 'ਚ ਪਹੁੰਚਣੀਆਂ ਹਨ।
ਇਸ ਤੋਂ ਪਹਿਲਾਂ ਅਮਰੀਕਾ ਤੋਂ ਕੱਚਾ ਤੇਲ ਭਾਰਤ ਨਾਂ ਦੇ ਬਰਾਬਰ ਹੀ ਆਉਂਦਾ ਸੀ। ਯੂ.ਐੱਸ. ਈ.ਆਈ.ਏ ਦੇ ਜੁਲਾਈ ਤੱਕ ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ ਸਿਰਫ ਫਰਵਰੀ 'ਚ ਹੀ ਅਮਰੀਕਾ ਤੋਂ ਕੱਚਾ ਤੇਲ ਭਾਰਤ ਆਇਆ ਸੀ। ਅਗਸਤ 'ਚ ਭਾਰਤੀ ਤੇਲ ਕਾਰਪੋਰੇਸ਼ਨ ਨੇ 9 ਲੱਖ 50 ਹਜ਼ਾਰ ਬੈਰਲ ਈਗਲ ਫੋਰਡ ਸ਼ੇਲ ਤੇਲ ਖਰੀਦਿਆਂ ਸੀ ਜਦਕਿ ਇੰਨੀ ਹੀ ਮਾਤਰਾ 'ਚ ਮਾਰਸ ਕੂਡ ਤੇਲ ਦੀ ਡਿਲਵਰੀ ਅਕਤੂਬਰ ਦੇ ਅੰਤ 'ਚ ਹੋਈ ਸੀ। ਅਕਤੂਬਰ ਮਹੀਨੇ 'ਚ ਕੰਪਨੀ ਨੇ ਯੂ.ਐੱਸ.ਸਾਊਦਰਨ ਗ੍ਰੀਨ ਕੈਨੀਅਨ ( ਐੱਸ.ਜੀ.ਸੀ) ਅਤੇ ਡਬਲ.ਯੂ.ਟੀ.ਆਈ. ਮਿਡਕੈਪ ਕੂਡ ਨਾਲ 10-10 ਲੱਖ ਬੈਰਲ ਤੇਲ ਖਰੀਦਿਆ ਸੀ। ਇਸੇ ਮਹੀਨੇ ਦੁਨੀਆ ਦੀ ਸਭ ਤੋਂ ਵੱਡੀ ਰਿਫਾਈਨਿੰਗ ਕੰਪਨੀਆਂ ਰਿਲਾਇੰਸ ਇੰਡਸਟਰੀ ਲਿਮਟਿਡ ਨੇ ਮਿਡਕੈਪ ਨਾਲ 10 ਲੱਖ ਬੈਰਲ ਤੇਲ ਖਰੀਦਿਆਂ ਅਤੇ ਨਵੰਬਰ 'ਚ ਈਗਲ ਫੋਰਡ ਨਾਲ ਇੰਨੀ ਹੀ ਮਾਤਰਾ 'ਚ ਤੇਲ ਦੀ ਡਿਲਿਵਰੀ ਹੋਣ ਵਾਲੀ ਹੈ।    


Related News