ਮੋਬਾਇਲ ਦੇ ਰਾਹੀਂ ਟ੍ਰੇਡਿੰਗ ਦੀ ਹਿੱਸੇਦਾਰੀ ਵਧੀ

Thursday, Jan 13, 2022 - 05:16 PM (IST)

ਬਿਜਨੈੱਸ ਡੈਸਕ- ਨਕਦੀ ਬਾਜ਼ਾਰ ਦੇ ਕਾਰੋਬਾਰ 'ਚ ਮੋਬਾਇਲ ਫੋਨ ਦੇ ਰਾਹੀਂ ਹੋਣ ਵਾਲੇ ਕਾਰੋਬਾਰ ਦਾ ਅਨੁਪਾਤ ਦਸੰਬਰ 2019 ਦੇ 6.9 ਫੀਸਦੀ ਦੇ ਮੁਕਾਬਲੇ ਵਧ ਕੇ ਦਸੰਬਰ 2021 'ਚ 19.06 ਫੀਸਦੀ 'ਤੇ ਪਹੁੰਚ ਗਿਆ ਹੈ। ਬੀ.ਐੱਸ.ਈ. ਦੇ ਅੰਕੜਿਆਂ ਤੋਂ ਇਹ ਜਾਣਤਾਕੀ ਮਿਲੀ। ਐੱਨ.ਐੱਸ.ਈ 'ਤੇ ਮੋਬਾਇਲ ਦੇ ਰਾਹੀਂ ਟ੍ਰੇਡਿੰਗ ਦੀ ਹਿੱਸੇਦਾਰੀ 23 ਫੀਸਦੀ ਹੈ। 
ਸਮਾਰਟਫੋਨ ਦੇ ਪ੍ਰਸਾਰ ਡੇਟਾ ਫੀਸ 'ਚ ਕਮੀ ਅਤੇ ਨਵੀਂ ਪੀੜ੍ਹੀ ਦੇ ਨਿਵੇਸ਼ਕ ਕੋਰੋਨਾ ਲਾਗ ਤੋਂ ਬਾਅਦ ਬਾਜ਼ਾਰ 'ਚ ਐਕਟਿਵ ਟ੍ਰੇਡਰ ਬਣ ਗਏ ਹਨ ਅਤੇ ਇਸ ਟ੍ਰੇਡ ਦੀ ਵਜ੍ਹਾ ਵੀ ਇਹ ਹੈ। 
ਮਾਹਿਰਾਂ ਮੁਤਾਬਕ ਮੋਬਾਇਲ ਫੋਨ ਦੇ ਰਾਹੀਂ ਟ੍ਰੇਡਿੰਗ 'ਚ ਵਾਧੇ 'ਚ ਸਭ ਤੋਂ ਮੁੱਖ ਯੋਗਦਾਨ ਇਸ ਦੇ ਰਾਹੀਂ ਕਾਰੋਬਾਰ 'ਚ ਆਸਾਨੀ ਹੈ। ਆਧਾਰ ਦੇ ਰਾਹੀਂ ਟ੍ਰੇਡਿੰਗ 'ਚ ਪ੍ਰਵੇਸ਼ ਨਾਲ ਮੋਬਾਇਲ ਟ੍ਰੇ਼ਡਿੰਗ ਨੂੰ ਮਦਦ ਮਿਲੀ ਕਿਉਂਕਿ ਡੀਮੈਟ ਖਾਤਾ ਖੋਲ੍ਹਣਾ ਆਸਾਨ ਹੋ ਗਿਆ।
ਨਾਲ ਹੀ ਲੋਕਾਂ ਨੇ ਇਸ ਲਈ ਵੀ ਟ੍ਰੇਡਿੰਗ ਸ਼ੁਰੂ ਕਰ ਦਿੱਤੀ ਕਿਉਂਕਿ ਮੋਬਾਇਲ ਫੋਨ 'ਤੇ ਡੀਮੈਟ ਖਾਤਾ ਖੋਲ੍ਹਣਾ ਆਸਾਨ ਹੋ ਗਿਆ। 
ਕੋਟਕ ਸਕਿਓਰਿਟੀਜ਼ ਦੇ ਸੀ.ਈ.ਓ. ਜੈਦੀਪ ਹੰਸਰਾਜ ਨੇ ਕਿਹਾ ਕਿ ਕਾਰੋਬਾਰ 'ਚ ਆਸਾਨ ਪ੍ਰਵੇਸ਼ ਨੇ ਮੋਬਾਇਲ ਦੇ ਰਾਹੀਂ ਟ੍ਰੇਡਿੰਗ 'ਚ ਵਾਧਾ ਲਿਆਉਣ 'ਚ ਮੁੱਖ ਭੂਮਿਕਾ ਨਿਭਾਈ। ਡੀਮੈਟ ਖਾਤਾ ਖੋਲ੍ਹਣ 'ਚ ਹੋਣ ਵਾਲੀ ਪਰੇਸ਼ਾਨੀ ਖਤਮ ਹੋ ਗਈ। ਅੱਜ ਤੁਸੀਂ ਇਹ ਖਾਤਾ 10 ਤੋਂ 15 ਮਿੰਟ 'ਚ ਖੋਲ੍ਹ ਸਕਦੇ ਹੋ। ਸਾਨੂੰ ਚੰਗੀ ਕਨੈਕਟਿਵਿਟੀ ਦੀ ਲੋੜ ਹੁੰਦੀ ਹੈ ਅਤੇ ਲਾਗ ਤੋਂ ਬਾਅਦ ਲੋਕ ਮੋਬਾਇਲ ਦੀ ਵਰਤੋਂ ਟ੍ਰੇਡਿੰਗ ਲਈ ਕਰ ਰਹੇ ਹਨ। 
ਇਸ ਦੇ ਇਲਾਵਾ ਜਦੋਂ ਬ੍ਰੋਕਰਾਂ ਨੂੰ ਅਹਿਸਾਸ ਹੋਇਆ ਕਿ ਨਿਵੇਸ਼ਕ ਕਾਫੀ ਤੇਜ਼ੀ ਨਾਲ ਡਿਜੀਟਲ ਮਾਧਿਅਮ ਅਪਣਾ ਰਹੇ ਹਨ ਉਨ੍ਹਾਂ ਨੇ ਤਕਨੀਕ 'ਚ ਜ਼ਿਆਦਾ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਲਾਗ ਤੋਂ ਬਾਅਦ ਜਦੋਂ ਡੀਲਿੰਗ ਰੂਮ 'ਚ ਸੀਮਿਤ ਗਿਣਤੀ 'ਚ ਕਮੀ ਸੀ ਤਾਂ ਡੀਲਰਾਂ ਦੇ ਰਾਹੀਂ ਆਉਣ ਵਾਲਾ ਵਾਲਊਮ ਮੋਬਾਇਲ ਦੇ ਵੱਲ ਸ਼ਿਫਟ ਹੋ ਗਿਆ। 
ਇਸ ਤੋਂ ਪਹਿਲੇ ਕਲਾਇੰਟ ਆਰਡਰ ਦੇਣ ਲਈ ਡੀਲਰਾਂ ਦੀ ਮਦਦ ਨਾਲ ਕੰਪਿਊਟਰ-ਟੂ-ਕੰਪਿਊਟਰ ਲਿੰਕ (ਸੀ.ਟੀ.ਸੀ.ਐੱਲ.) ਸਿਸਟਮ ਦਾ ਇਸਤੇਮਾਲ ਕਰਦੇ ਸਨ। ਸੰਸਥਾਗਤ ਨਿਵੇਸ਼ਕਾਂ ਅਤੇ ਉੱਚ ਬਾਰੰਬਾਰਤਾ ਵਾਲੇ ਟ੍ਰੇਡਰ ਐਕਸਚੇਂਜਾਂ 'ਤੇ ਵੱਡੇ ਆਕਾਰ ਦੇ ਟ੍ਰੇਡ ਲਈ ਕੋਅ-ਲੁਕੇਸ਼ਨ ਸੁਵਿਧਾ ਦੀ ਵਰਤੋਂ ਕਰਦੇ ਹਨ।


Aarti dhillon

Content Editor

Related News