ਰਿਲਾਂਇੰਸ-ਫੇਸਬੁੱਕ ਸਾਂਝੇਦਾਰੀ ਦੇ ਬਾਅਦ ਗੂਗਲ ਅਤੇ ਅੈਮਾਜ਼ੋਨ 'ਤੇ ਵਧਿਆ ਦਬਾਅ

Saturday, Jun 06, 2020 - 03:43 PM (IST)

ਰਿਲਾਂਇੰਸ-ਫੇਸਬੁੱਕ ਸਾਂਝੇਦਾਰੀ ਦੇ ਬਾਅਦ ਗੂਗਲ ਅਤੇ ਅੈਮਾਜ਼ੋਨ 'ਤੇ ਵਧਿਆ ਦਬਾਅ

ਨਵੀਂ ਦਿੱਲੀ — ਰਿਲਾਇੰਸ ਜਿਓ ਅਤੇ ਫੇਸਬੁੱਕ ਵਿਚਾਲੇ ਹੋਏ ਸੌਦੇ ਤੋਂ ਬਾਅਦ ਗਲੋਬਲ ਤਕਨਾਲੋਜੀ ਕੰਪਨੀਆਂ ਗੂਗਲ ਅਤੇ ਐਮਾਜ਼ੋਨ 'ਤੇ 'ਗੁੰਮ ਹੋ ਜਾਣ ਦੇ ਡਰ ਦਾ ਦਬਾਅ' (ਐਫਓਐਮਓ/ fear of missing out) ਵੱਧਦਾ ਜਾ ਰਿਹਾ ਹੈ। ਇਹ ਗੱਲ ਅਮਰੀਕਾ ਦੀ ਪ੍ਰਮੁੱਖ ਵਿੱਤੀ ਸੇਵਾਵਾਂ ਵਾਲੀ ਕੰਪਨੀ ਬੋਫੋ ਸਕਿਓਰਟੀਜ਼ ਦੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਮੁਤਾਬਕ ਫੇਸਬੁੱਕ ਅਤੇ ਰਿਲਾਇੰਸ ਦੇ ਜੀਓ ਪਲੇਟਫਾਰਮ ਵਿਚਾਲੇ ਹੋਏ ਸੌਦੇ ਤੋਂ ਬਾਅਦ ਫੇਸਬੁੱਕ ਗੂਗਲ ਨੂੰ ਪ੍ਰਭਾਵਤ ਕਰ ਸਕਦੀ ਹੈ, ਕਿਉਂਕਿ ਇਸ਼ਤਿਹਾਰਬਾਜ਼ੀ ਅਤੇ ਭੁਗਤਾਨ ਦੇ ਮਾਮਲੇ ਵਿਚ ਗੂਗਲ ਭਾਰਤ ਵਿਚ ਫੇਸਬੁੱਕ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਕੰਪਨੀ ਹੈ। ਇਸ ਦੇ ਨਾਲ ਹੀ ਰਿਲਾਇੰਸ ਇੰਡਸਟਰੀਜ਼ ਆਪਣੇ ਪ੍ਰਚੂਨ ਕਾਰੋਬਾਰ ਦੀ ਤਾਕਤ ਨਾਲ ਐਮਾਜ਼ੋਨ ਨੂੰ ਪ੍ਰਭਾਵਤ ਕਰ ਸਕਦੀ ਹੈ, ਕਿਉਂਕਿ ਰਿਲਾਇੰਸ ਅਤੇ ਫੇਸਬੁੱਕ ਦੀ ਭਾਈਵਾਲੀ ਸਿੱਧੇ ਤੌਰ 'ਤੇ ਐਮਾਜ਼ੋਨ ਇੰਡੀਆ ਨਾਲ ਮੁਕਾਬਲਾ ਕਰ ਸਕਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਮੀਡੀਆ ਰਿਪੋਰਟਾਂ ਸਹੀ ਹਨ, ਤਾਂ ਅਸੀਂ ਇਹ ਮੰਨ ਕੇ ਚਲ ਰਹੇ ਹਾਂ ਕਿ ਗੂਗਲ ਅਤੇ ਐਮਾਜ਼ਾਨ ਦੋਵੇਂ ਦੌੜ (ਫੋਮੋ) ਵਿਚ ਪਿੱਛੇ ਰਹਿਣ ਦੇ ਡਰੋਂ ਭਾਰਤ ਵਿਚ ਦੂਜੀਆਂ ਟੈਲੀਕਾਮ ਕੰਪਨੀਆਂ ਨਾਲ ਭਾਈਵਾਲੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਰਿਲਾਇੰਸ ਇੰਡਸਟਰੀਜ਼ ਦੇ ਜਿਓ ਪਲੇਟਫਾਰਮਸ 'ਚ 9.99% ਹਿੱਸੇਦਾਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ ਕੁਝ ਮੀਡੀਆ ਰਿਪੋਰਟਾਂ 'ਚ ਇਸ ਗੱਲ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਦੇਸ਼ ਦੀਆਂ ਦੋ ਹੋਰ ਟੈਲੀਕਾਮ ਕੰਪਨੀਆਂ ਸਾਂਝੇਦਾਰੀ ਲਈ ਅਮਰੀਕੀ ਟੈਕਨਾਲੌਜੀ ਦਿੱਗਜਾਂ ਨੂੰ ਵੀ ਆਕਰਸ਼ਿਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ: - HDFC ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫਾ, ਨਵੀਂ ਸਕੀਮ 'ਚ ਮਿਲਣਗੀਆਂ ਕਈ ਪੇਸ਼ਕਸ਼ਾਂ

ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗੂਗਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਵੋਡਾਫੋਨ-ਆਈਡੀਆ ਵਿਚ 5 ਪ੍ਰਤੀਸ਼ਤ ਹਿੱਸੇਦਾਰੀ ਲੈਣ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਕੁਝ ਹੋਰ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਐਮਾਜ਼ੋਨ ਦੇਸ਼ ਦੀ ਤੀਜੀ ਸਭ ਤੋਂ ਵੱਡੀ ਦੂਰ ਸੰਚਾਰ ਕੰਪਨੀ ਭਾਰਤੀ ਏਅਰਟੈਲ ਵਿਚ 2 ਅਰਬ ਡਾਲਰ ਦੀ ਹਿੱਸੇਦਾਰੀ ਲੈਣਾ ਚਾਹੁੰਦਾ ਹੈ।

ਫੇਸਬੁੱਕ, ਗੂਗਲ ਅਤੇ ਐਮਾਜ਼ੋਨ ਭਾਰਤ ਨੂੰ ਮੰਨਦੇ ਹਨ ਇਕ ਮਹੱਤਵਪੂਰਨ ਬਾਜ਼ਾਰ 

ਫੇਸਬੁੱਕ, ਗੂਗਲ ਅਤੇ ਐਮਾਜ਼ਾਨ ਵਰਗੀਆਂ ਤਕਨਾਲੋਜੀ ਕੰਪਨੀਆਂ ਭਾਰਤ ਨੂੰ ਇਕ ਮਹੱਤਵਪੂਰਨ ਬਾਜ਼ਾਰ ਵਜੋਂ ਮੰਨਦੀਆਂ ਹਨ। ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਇੰਟਰਨੈੱਟ ਬਾਜ਼ਾਰ ਹੈ। ਇੱਥੇ ਇੰਟਰਨੈਟ ਗਾਹਕਾਂ ਦੀ ਗਿਣਤੀ 65 ਕਰੋੜ ਹੈ, ਜੋ ਕਿ ਵਿਸ਼ਵ ਵਿਚ ਦੂਜੀ ਸਭ ਤੋਂ ਉੱਚੀ ਕੰਪਨੀ ਹੈ। ਦੇਸ਼ ਦੀ 6.6 ਪ੍ਰਤੀਸ਼ਤ ਆਬਾਦੀ ਸਥਿਰ ਬਰਾਡਬੈਂਡ ਦੀ ਵਰਤੋਂ ਕਰ ਰਹੀ ਹੈ। ਇੰਟਰਨੈੱਟ ਦੂਰਸੰਚਾਰ ਕੰਪਨੀਆਂ ਦੇ ਜ਼ਰੀਏ ਸ਼ਹਿਰਾਂ ਅਤੇ ਪਿੰਡਾਂ ਦੇ ਖਪਤਕਾਰਾਂ ਤੱਕ ਵੀ ਪਹੁੰਚ ਰਿਹਾ ਹੈ। ਜੇ ਗਲੋਬਲ ਟੈਕਨੋਲੋਜੀ ਕੰਪਨੀਆਂ ਇਨ੍ਹਾਂ ਦੂਰਸੰਚਾਰ ਕੰਪਨੀਆਂ ਨਾਲ ਭਾਈਵਾਲੀ ਕਰਦੀਆਂ ਹਨ, ਤਾਂ ਬਾਜ਼ਾਰ 'ਚ ਮੁਕਾਬਲਾ ਵਧ ਸਕਦਾ ਹੈ। ਇਸ ਦੇ ਮੱਦੇਨਜ਼ਰ ਕੰਪਨੀਆਂ ਵਿਸ਼ੇਸ਼ ਡਿਜੀਟਲ ਉਤਪਾਦਾਂ ਦੀ ਪੇਸ਼ਕਸ਼ ਕਰ ਸਕਣਗੀਆਂ ਅਤੇ ਦੋਵਾਂ ਟੈਲੀਕਾਮ ਅਤੇ ਟੈਕਨੋਲੋਜੀ ਕੰਪਨੀਆਂ ਇਸ ਦਾ ਲਾਭ ਲੈਣਗੀਆਂ।

 


author

Harinder Kaur

Content Editor

Related News