ਖੰਡ ਦੇ ਉਤਪਾਦਨ ਨੇ ਵਧਾਈ ਸਰਕਾਰ ਦੀ ਚਿੰਤਾ, ਆ ਸਕਦੀ ਹੈ 14 ਫ਼ੀਸਦੀ ਦੀ ਗਿਰਾਵਟ
Thursday, Sep 14, 2023 - 05:01 PM (IST)
ਨਵੀਂ ਦਿੱਲੀ — ਅਗਸਤ ਦੇ ਮਹੀਨੇ ਮਾਨਸੂਨ ਦੀ ਹੋਈ ਘੱਟ ਬਰਸਾਤ ਨੇ ਖੰਡ ਉਤਪਾਦਨ ਨੂੰ ਲੈ ਕੇ ਗੰਨਾ ਕਿਸਾਨਾਂ ਅਤੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਮਹਿੰਗਾਈ ਘਟਣ ਦੀ ਬਜਾਏ ਹੋਰ ਵਧ ਸਕਦੀ ਹੈ। ਸੂਤਰਾਂ ਮੁਤਾਬਕ ਉਦਯੋਗ ਅਤੇ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਅਗਸਤ ਦਾ ਮਹੀਨਾ ਇੱਕ ਸਦੀ ਤੋਂ ਵੱਧ ਸਮੇਂ ਵਿੱਚ ਸਭ ਤੋਂ ਸੁੱਕਾ ਮਹੀਨਾ ਰਿਹਾ ਹੈ, ਜਿਸ ਕਾਰਨ ਇਸ ਵਾਰ ਗੰਨੇ ਦਾ ਉਤਪਾਦਨ ਘੱਟ ਹੋਣ ਦੀ ਉਮੀਦ ਹੈ। ਭਾਰਤ ਦਾ ਗੰਨਾ ਉਤਪਾਦਕ ਸੂਬਾ, ਮਹਾਰਾਸ਼ਟਰ ਵਿੱਚ ਸਾਲ 2023-24 ਫ਼ਸਲੀ ਸੀਜ਼ਨ ਵਿੱਚ ਗੰਨੇ ਦੇ ਉਤਪਾਦਨ ਵਿੱਚ 14 ਫ਼ੀਸਦੀ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਇਹ ਪਿਛਲੇ 4 ਸਾਲਾਂ ਵਿੱਚ ਸਭ ਤੋਂ ਘੱਟ ਉਤਪਾਦਨ ਹੋਵੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਦੂਜੇ ਪਾਸੇ ਅਜਿਹੇ 'ਚ ਗਲੋਬਲ ਬਾਜ਼ਾਰ 'ਚ ਖੰਡ ਦੀ ਕੀਮਤ ਵਧਣ ਦੀ ਉਮੀਦ ਹੈ। ਹਾਲਾਂਕਿ ਖੰਡ ਦੇ ਢੁਕਵੇਂ ਭੰਡਾਰ ਹੋਣ ਕਾਰਨ ਘਰੇਲੂ ਬਾਜ਼ਾਰ 'ਚ ਕੀਮਤਾਂ ਆਮ ਲੋਕਾਂ 'ਤੇ ਜ਼ਿਆਦਾ ਪ੍ਰਭਾਵਤ ਨਹੀਂ ਹੋ ਰਹੀਆਂ ਹਨ। ਦੇਸ਼ ਦੇ ਸਭ ਤੋਂ ਵੱਧ ਗੰਨਾ ਉਤਪਾਦਕ ਰਾਜ ਮਹਾਰਾਸ਼ਟਰ ਵਿੱਚ ਅਗਸਤ ਦੇ ਮਹੀਨੇ ਔਸਤ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਅਜਿਹੇ 'ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਸਾਲ ਖੰਡ ਦੇ ਉਤਪਾਦਨ 'ਚ 14 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਸਰਕਾਰੀ ਸਟੋਰਾਂ ਵਿੱਚ ਖੰਡ ਦਾ ਕਾਫ਼ੀ ਸਟਾਕ ਪਿਆ ਹੋਇਆ ਹੈ। ਇਸ ਨਾਲ ਪ੍ਰਚੂਨ ਬਾਜ਼ਾਰ 'ਚ ਕੀਮਤਾਂ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਹਾਲਾਂਕਿ ਭਾਰਤ 'ਚ ਖੰਡ ਦੇ ਉਤਪਾਦਨ 'ਤੇ ਪੈਣ ਵਾਲੇ ਅਸਰ ਕਾਰਨ ਵਿਸ਼ਵ ਬਾਜ਼ਾਰ 'ਚ ਖੰਡ ਮਹਿੰਗੀ ਹੋ ਜਾਵੇਗੀ।
ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ
ਦੱਸ ਦੇਈਏ ਕਿ ਜੇਕਰ ਫ਼ਸਲੀ ਸਾਲ 2023-24 ਵਿੱਚ ਖੰਡ ਦਾ ਉਤਪਾਦਨ ਘਟਦਾ ਹੈ ਤਾਂ ਮਹਿੰਗਾਈ ਵਧ ਸਕਦੀ ਹੈ। ਅਜਿਹੇ 'ਚ ਕੇਂਦਰ ਸਰਕਾਰ ਮਹਿੰਗਾਈ 'ਤੇ ਕਾਬੂ ਪਾਉਣ ਲਈ ਖੰਡ ਦੀ ਬਰਾਮਦ 'ਤੇ ਵੀ ਰੋਕ ਲਗਾ ਸਕਦੀ ਹੈ। ਇਸ ਨਾਲ ਗਲੋਬਲ ਬਾਜ਼ਾਰ 'ਚ ਖੰਡ ਦੀ ਕੀਮਤ ਵਧੇਗੀ। ਜੇਕਰ ਆਉਣ ਵਾਲੇ ਦਿਨਾਂ 'ਚ ਖੰਡ ਹੋਰ ਮਹਿੰਗੀ ਹੁੰਦੀ ਹੈ ਤਾਂ ਇਸ ਦਾ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਸਾਲ 2021-22 ਵਿੱਚ ਮਹਾਰਾਸ਼ਟਰ ਵਿੱਚ 137 ਲੱਖ ਟਨ ਦਾ ਰਿਕਾਰਡ ਉਤਪਾਦਨ ਹੋਇਆ ਸੀ। ਜੇਕਰ ਮਹਾਰਾਸ਼ਟਰ ਦਾ ਉਤਪਾਦਨ 2022-23 ਵਿੱਚ 105 ਲੱਖ ਟਨ ਰਹਿੰਦਾ ਹੈ ਤਾਂ ਭਾਰਤ ਨਿਰਯਾਤ ਵਿੱਚ 61 ਲੱਖ ਟਨ ਦੀ ਕਟੌਤੀ ਕਰੇਗਾ।
ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8