ਸਿਹਤ ਬੀਮਾ ਲੈਣ ਵਾਲਿਆਂ ਲਈ ਟੈਕਸ 'ਚ ਵਧਾਈ ਜਾਵੇ ਛੋਟ : ਬੀਮਾਕਰਤਾ

Tuesday, Jan 19, 2021 - 01:36 PM (IST)

ਨਵੀਂ ਦਿੱਲੀ- ਗੈਰ-ਜੀਵਨ ਬੀਮਾਕਰਤਾਵਾਂ ਨੇ ਸਰਕਾਰ ਨੂੰ ਇਨਕਮ ਟੈਕਸ ਦੀ ਧਾਰਾ 80ਡੀ ਤਹਿਤ ਟੈਕਸ ਕਟੌਤੀ ਦੀ ਮੌਜੂਦਾ ਹੱਦ ਵਧਾਉਣ ਦਾ ਸੁਝਾਅ ਦਿੱਤਾ ਹੈ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਲੈਣ ਲਈ ਜ਼ਿਆਦਾ ਉਤਸ਼ਾਹਤ ਕੀਤਾ ਜਾ ਸਕੇ।

ਇਸ ਸਮੇਂ, 80ਡੀ ਤਹਿਤ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਦੇ ਸਿਹਤ ਬੀਮਾ 'ਤੇ 25,000 ਰੁਪਏ ਤੱਕ ਦੀ ਟੈਕਸ ਛੋਟ ਮਿਲਦੀ ਹੈ। ਉੱਥੇ ਹੀ 60 ਸਾਲ ਤੋਂ ਜ਼ਿਆਦਾ ਉਮਰ ਦੇ ਵਿਅਕਤੀ ਲਈ ਇਹ ਛੋਟ 50,000 ਰੁਪਏ ਤੱਕ ਹੈ। ਮਾਂ-ਪਿਓ ਦੇ ਸਿਹਤ ਬੀਮਾ ਦਾ ਪ੍ਰੀਮੀਅਮ ਭਰਨ 'ਤੇ ਵੀ 25,000 ਰੁਪਏ ਤੱਕ ਦੀ ਛੋਟ ਲਈ ਜਾ ਸਕਦੀ ਹੈ। ਜੇਕਰ ਮਾਂ-ਪਿਓ ਸੀਨੀਅਰ ਨਾਗਰਿਕ ਹਨ ਤਾਂ ਅਜਿਹੇ ਮਾਮਲੇ ਵਿਚ ਟੈਕਸ ਛੋਟ 50,000 ਰੁਪਏ ਤੱਕ ਲਈ ਜਾ ਸਕਦੀ ਹੈ।

ਇਫਕੋ ਟੋਕੀਆ ਜਨਰਲ ਇੰਸ਼ੋਰੈਂਸ ਦੀ ਪ੍ਰਬੰਧਕ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਨਾਮਿਕਾ ਰਾਇ ਨੇ ਕਿਹਾ ਕਿ ਨਿੱਜੀ ਸਿਹਤ ਬੀਮਾ ਲਈ ਚੁਕਾਈ ਜਾਣ ਵਾਲੀ ਕਿਸ਼ਤ ਦੀ ਸਮੁੱਚੀ ਰਾਸ਼ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80ਡੀ ਤਹਿਤ ਵਿਅਕਤੀ ਦੀ ਕੁੱਲ ਆਮਦਨੀ ਵਿਚ ਛੋਟ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਾਅਦ ਸਿਹਤ ਬੀਮਾ ਨੂੰ ਲੈ ਕੇ ਲੋਕਾਂ ਵਿਚ ਜਾਗਰੂਕਤਾ ਵਧੀ ਹੈ। ਰਿਲਾਇੰਸ ਜਨਰਲ ਇੰਸ਼ੋਰੈਂਸ ਦੇ ਰਾਕੇਸ਼ ਜੈਨ ਨੇ ਕਿਹਾ ਕਿ ਕੋਵਿਡ-19 ਨੇ ਸਿਹਤ ਦੇਖਭਾਲ ਉਦਯੋਗ ਦੀ ਸੂਰਤ ਨੂੰ ਬਦਲ ਦਿੱਤਾ ਹੈ। 80ਡੀ ਵਿਚ ਲਿਮਟ ਵਧਾਉਣ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਸਿਹਤ ਬੀਮਾ ਖ਼ਰੀਦਣ ਲਈ ਉਤਸ਼ਾਹਤ ਹੋਣਗੇ।
 


Sanjeev

Content Editor

Related News